in

14ਵਾਂ ਵਿਸ਼ਾਲ ਮਾਤਾ ਸਰਸਵਤੀ ਜਾਗਰਣ ਅਤੇ ਭੰਡਾਰਾ ਬੈਰਗਾਮੋ ਵਿਖੇ ਕਰਵਾਇਆ ਗਿਆ

ਰੋਮ (ਇਟਲੀ) (ਕੈਂਥ) – ਇਟਲੀ ਦੇ ਜਿਲ੍ਹਾ ਬੈਰਗਾਮੋ ਅਧੀਨ ਆਉਂਦੇ ਪਿੰਡ ਕੋਸਤਾ ਦੀ ਮਾਜਾਤੇ ਵਿਖੇ ਜੈ ਮਾਤਾ ਸਰਸਵਤੀ ਜਾਗਰਣ ਕਮੇਟੀ ਅਤੇ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਾਂਪੋ ਸਪੋਰਤੀਵੋ ਦੇ ਹਾਲ ਵਿਚ ਵਿਸ਼ਾਲ ਜਾਗਰਣ ਅਤੇ ਭੰਡਾਰੇ ਦਾ ਆਯੋਜਨ ਕੀਤਾ ਗਿਆ. ਜਿਸ ਵਿਚ ਪੰਜਾਬ ਦੇ ਨਾਮੀ ਗਾਇਕ ਜੋੜੀ ਲਖਵੀਰ ਲੱਖਾ ਅਤੇ ਬੀਬਾ ਗੁਰਿੰਦਰ ਨਾਜ ਨੇ ਮਾਤਾ ਦੇ ਭਜਨ ਬੰਦਗੀ ਕਰਕੇ ਸੰਗਤਾਂ ਨੂੰ ਮੰਤਰ ਮੁਗਧ ਕੀਤਾ।
ਇਥੇ ਦੱਸ ਦੇਈਏ ਕਿ ਕਰੋਨਾ ਮਹਾਮਾਰੀ ਤੋਂ ਬਾਅਦ ਤਿੰਨਾਂ ਸਾਲਾਂ ਬਾਅਦ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ. ਜਿਸ ਵਿਚ ਇਲਾਕੇ ਭਰ ਦੀਆਂ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ। ਵੱਖ ਵੱਖ ਖਾਣ ਪੀਣ ਦੇ ਸਟਾਲ ਵੀ ਲਗਾਏ ਗਏ। ਉਪਰੋਕਤ ਜਾਣਕਾਰੀ ਸ਼ਿਵ ਸ਼ੰਕਰ ਮਿੰਨੀ ਮਾਰਕੀਟ ਦੇ ਮਾਲਕ ਸ਼੍ਰੀ ਰਾਮ ਰਾਏਕੋਟੀ ਵਲੋਂ ਦਿੱਤੀ ਗਈ।

ਇਟਲੀ ਦੀਆਂ ਚੋਣਾਂ ਵਿੱਚ ਕੌਣ ਵੋਟ ਪਾ ਸਕਦਾ ਹੈ?

ਗੁਰਦੁਆਰਾ ਸਿੰਘ ਸਭਾ ਪੁਨਤੀਨੀਆ ਦਾ ਮਸਲਿਆ ਉਲਝਿਆ