in

14 ਸਾਲਾ ਮਨੀਸ਼ਾ ਨੇ ਚਮਕਾਇਆ ਭਾਰਤੀਆਂ ਦਾ ਨਾਮ

ਪੜ੍ਹਾਈ ਵਿਚ ਚੰਗੇ ਅੰਕ ਪ੍ਰਾਪਤ ਕਰਨ ਵਾਲੀ ਮਨੀਸ਼ਾ ਰਾਣੀ ਪਰਿਵਾਰਕ ਮੈਂਬਰਾਂ ਨਾਲ।

ਪੜ੍ਹਾਈ ਵਿਚ ਚੰਗੇ ਅੰਕ ਪ੍ਰਾਪਤ ਕਰਨ ਵਾਲੀ ਮਨੀਸ਼ਾ ਰਾਣੀ ਪਰਿਵਾਰਕ ਮੈਂਬਰਾਂ ਨਾਲ।

ਰਿਮਨੀ (ਇਟਲੀ) 3 ਜੁਲਾਈ (ਸਾਬੀ ਚੀਨੀਆਂ) – ਹਨ੍ਹਰ ਰੂਪੀ ਜਿੰਦਗੀ ਬਤੀਤ ਕਰ ਰਹੀ 14 ਸਾਲਾ ਮਨੀਸ਼ਾ ਰਾਣੀ ਨੇ ਪੜ੍ਹਾਈ ਵਿਚ ਚੰਗੇ ਅੰਕ ਪ੍ਰਾਪਤ ਕਰਕੇ ਪੂਰੇ ਦੇਸ਼ ਵਾਸੀਆਂ ਦਾ ਮਾਣ ਵਧਾਇਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਿਮਨੀ ਵਿਖੇ ਹੋਏ ਬਰੈਲ ਲਿੱਪੀ ਦੇ ਮੁਕਾਬਲਿਆਂ ਵਿਚ ਉਸਨੇ ਪਹਿਲਾ ਸਥਾਨ ਹਾਸਲ ਕੀਤਾ ਸੀ, ਤੇ ਹੁਣ ਇਕ ਵਾਰ ਫਿਰ ਇਸੇ ਕੁੜੀ ਨੇ ਇਕਨੋਮੀਕਲ ਸੋਸ਼ਲ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਦੇਸ਼ ਵਾਸੀਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਸਨਜੋਵਾਨੀ ਸਕੂਲ ਦੀ ਵਿਦਿਆਰਥਣ ਮਨੀਸ਼ਾ ਰਾਣੀ ਨੇ 10 ਵਿਚੋਂ 9,33 ਅੰਕ ਪ੍ਰਾਪਤ ਕਰਕੇ ਆਪਣੀ ਹੌਂਦ ਨੂੰ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਜੇ ਇਨਸਾਨ ਦੇ ਇਰਾਦੇ ਮਜਬੂਤ ਹੋਣ ਤਾਂ ਉਹ ਕੁਝ ਵੀ ਕਰ ਸਕਦਾ ਹੈ। ਬੇਸ਼ੱਕ ਮਨੀਸ਼ਾ ਰਾਣੀ ਨੇਤਰਹੀਣ ਹੈ, ਪਰ ਉਹ ਬਰੈਲ ਲਿੱਪੀ ਦਾ ਚੰਗਾ ਗਿਆਨ ਰੱਖਣ ਦੇ ਨਾਲ ਨਾਲ ਪੜ੍ਹਾਈ ਵਿਚ ਚੰਗੀ ਰੁਚੀ ਰੱਖਦੀ ਹੈ ਤੇ ਹਮੇਸ਼ਾ ਟੌਪ ‘ਤੇ ਰਹਿਣਾ ਉਸਦੀ ਆਦਤ ਬਣ ਚੁੱਕਿਆ ਹੈ। ਸ਼ਾਇਦ ਇਹੀ ਕੁੜੀ ਭਾਰਤ ਵਿਚ ਹੁੰਦੀ ਤਾਂ ਅੱਖਾਂ ਦੀ ਰੌਸ਼ਨੀ ਦੇ ਨਾਲ ਨਾਲ ਉਸਦਾ ਭਵਿੱਖ ਵੀ ਧੁੰਦਲਾ ਹੋ ਸਕਦਾ ਸੀ, ਪਰ ਇਟਲੀ ਵਰਗੇ ਵਿਕਾਸਸ਼ੀਲ ਦੇਸ਼ਾਂ ਵਿਚ ਸਰਕਾਰਾਂ ਅਜਿਹੇ ਬੱਚਿਆਂ ਨੂੰ ਵਧੀਆ ਤਰੀਕੇ ਪੜ੍ਹਾਈ ਕਰਵਾਉਣ ਦੇ ਨਾਲ ਨਾਲ ਉਨ੍ਹਾਂ ਨੂੰ ਆਤਮ ਨਿਰਭਰ ਬਨਾਉਣ ਲਈ ਵਿਸ਼ੇਸ਼ ਯੋਗਦਾਨ ਪਾਉਂਦੀਆਂ ਹਨ ਤੇ ਉਨ੍ਹਾਂ ਲਈ ਨੌਕਰੀਆਂ ਤੱਕ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਮਨੀਸ਼ਾ ਦੇ ਪਿਤਾ ਦਵਿੰਦਰ ਰਾਮ ਤੇ ਮਾਤਾ ਮੀਨਾ ਕੁਮਾਰੀ ਆਪਣੀ ਬੇਟੀ ਦੀ ਪੜ੍ਹਾਈ ਨੂੰ ਲੈ ਕੇ ਪੂਰੀ ਸੰਤੁਸ਼ਟ ਨਜਰ ਤਾ ਰਹੇ ਹਨ।

Comments

Leave a Reply

Your email address will not be published. Required fields are marked *

Loading…

Comments

comments

ਤੋਰੀਨੋ : 32 ਸਾਲਾਂ ਪੰਜਾਬੀ ਦੀ ਸ਼ੱਕੀ ਹਲਾਤਾਂ ਵਿਚ ਮੌਤ

ਕਰਤਾਰਪੁਰ ਦੇ ਲਾਂਘੇ ਨੂੰ ਖੋਲ੍ਹਣ ਦੀ ਗੱਲ ਕਰ, ਪਾਕਿ ਫੋਕੀ ਸ਼ੌਹਰਤ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਿਹਾ