in

2 ਵਿਅਕਤੀ ਨਸ਼ੀਲੇ ਪਦਾਰਥਾਂ ਦੇ ਵਪਾਰ ਦੇ ਦੋਸ਼ ਹੇਠ ਗ੍ਰਿਫ਼ਤਾਰ

ਸਬਾਊਦੀਆ (ਇਟਲੀ) 5 ਨਵੰਬਰ (ਪੰਜਾਬ ਐਕਸਪ੍ਰੈੱਸ) – ਸਬਾਊਦੀਆ ਵਿਚ 2 ਨਵੰਬਰ ਦੀ ਸ਼ਾਮ ਨੂੰ ਪੁਲਿਸ ਦੀ ਕਾਰਾਬਿਨੇਰੀ ਯੂਨਿਟ ਨੇ 2 ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਦੇ ਵਪਾਰ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਦੋਵੇਂ ਵਿਅਕਤੀਆਂ ਨੂੰ ਨਸ਼ੇ ਦਾ ਵਪਾਰ ਕਰਦੇ ਹੋਏ ਮੌਕੇ ਉੱਤੇ ਹੀ ਕਾਬੂ ਕੀਤਾ ਹੈ। ਉਸ ਸਮੇਂ ਇਨ੍ਹਾਂ ਵਿਅਕਤੀਆਂ ਕੋਲੋਂ 2 ਗ੍ਰਾਮ ਹੈਰੋਇਨ ਬਰਾਮਦ ਵੀ ਕੀਤੀ ਗਈ ਹੈ।
ਵਧੇਰੇ ਜਾਣਕਾਰੀ ਅਨੁਸਾਰ ਜਿਸ ਸਮੇਂ ਪੁਲਿਸ ਗਸ਼ਤ ਲਗਾ ਰਹੀ ਸੀ ਤਾਂ ਪੁਲਿਸ ਨੂੰ ਇਨ੍ਹਾਂ ਦੋ ਵਿਅਕਤੀਆਂ ਦੀਆਂ ਗਤੀਵਿਧੀਆਂ ਸ਼ੱਕੀ ਲੱਗੀਆਂ। ਪੁਲਿਸ ਨੇ ਇਨ੍ਹਾਂ ਨੂੰ ਉਸ ਸਮੇਂ ਧਰ ਦਬੋਚਿਆ ਜਦੋਂ ਇਹ ਨਸ਼ੇ ਨੂੰ ਵੇਚਣ-ਖ੍ਰੀਦਣ ਵਿਚ ਮਸਰੂਫ ਸਨ। ਨਸ਼ਾ ਵੇਚਣ ਵਾਲਾ ਵਿਅਕਤੀ 39 ਸਾਲਾ ਮਾਰੋਕੋ ਮੂਲ ਦਾ ਅਤੇ ਨਸ਼ਾ ਖ੍ਰੀਦਣ ਵਾਲਾ 35 ਸਾਲਾ ਭਾਰਤੀ ਮੂਲ ਦਾ ਵਿਅਕਤੀ ਦੱਸਿਆ ਜਾਂਦਾ ਹੈ। ਇਸ ਸਮੇਂ ਇਹ ਵਿਅਕਤੀ, ਪੁਲਿਸ ਹਿਰਾਸਤ ਵਿਚ ਹਨ, ਇਨ੍ਹਾਂ ਸਬੰਧੀ ਅਗਲੀ ਕਾਰਵਾਈ ਜਾਰੀ ਹੈ।

ਇੰਡੀਅਨ ਉਵਰਸੀਜ਼ ਕਾਂਗਰਸ ਨੇ ਯੂਰਪ ਮਹਿਲਾ ਵਿੰਗ ਦਾ ਗਠਨ ਕੀਤਾ

ਪਾਕਿ ਦੀ ਮਹਿਮਾਨ-ਨਿਵਾਜ਼ੀ ਤੋਂ ਗਦਗਦ ਹੋਈ ਸੰਗਤ