ਕਾਰਾਬਿਨੀਏਰੀ ਪੁਲਿਸ ਨੇ ਕਈ ਗਵਾਹਾਂ ਦੇ ਸਾਹਮਣੇ ਮੈਸੀਨਾ ਗਲੀ ਵਿੱਚ, ਦਿਨ-ਦਿਹਾੜੇ ਇੱਕ ਮਹਿਲਾ ਯੂਨੀਵਰਸਿਟੀ ਵਿਦਿਆਰਥਣ ਨੂੰ ਚਾਕੂ ਮਾਰ ਕੇ ਮਾਰਨ ਦੇ ਸ਼ੱਕ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।
ਪੀੜਤ 22 ਸਾਲਾ ਸਾਰਾ ਕਾਂਪਾਨੇਲਾ, ਪਲੇਰਮੋ ਦੀ ਰਹਿਣ ਵਾਲੀ ਸੀ ਜੋ ਮੈਸੀਨਾ ਯੂਨੀਵਰਸਿਟੀ ਨਰਸਿੰਗ ਸਾਇੰਸਜ਼ ਫੈਕਲਟੀ ਦੀ ਵਿਦਿਆਰਥਣ ਸੀ। ਸੂਤਰਾਂ ਨੇ ਕਿਹਾ ਕਿ, ਸ਼ੱਕੀ ਨੌਜਵਾਨ, ਕਾਂਪਾਨੇਲਾ ਦਾ ਯੂਨੀਵਰਸਿਟੀ ਸਾਥੀ ਸੀ। ਕਾਂਪਾਨੇਲਾ ਦੀ ਹੱਤਿਆ ਗਲੇ ਵਿੱਚ ਚਾਕੂ ਮਾਰ ਕੇ ਕੀਤੀ ਗਈ ਸੀ।
ਇਹ ਘਟਨਾ ਸ਼ਹਿਰ ਦੇ ਖੇਡ ਸਟੇਡੀਅਮ ਦੇ ਬਾਹਰ ਵਾਪਰੀ। ਮਹਿਲਾ ਦੀ ਗਰਦਨ ਵਿੱਚ ਇੱਕ ਨੌਜਵਾਨ ਨੇ ਚਾਕੂ ਮਾਰਿਆ ਸੀ ਜੋ ਫਿਰ ਭੱਜ ਗਿਆ।
ਕਾਂਪਾਨੇਲਾ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ, ਪਰ ਡਾਕਟਰਾਂ ਦੀਆਂ ਉਸਦੀ ਜਾਨ ਬਚਾਉਣ ਦੀਆਂ ਕੋਸ਼ਿਸ਼ਾਂ ਵਿਅਰਥ ਰਹੀਆਂ। ਗਵਾਹਾਂ ਨੇ ਕਿਹਾ ਕਿ, ਉਹ ਕਤਲ ਤੋਂ ਪਹਿਲਾਂ ਇੱਕ ਨੌਜਵਾਨ ਨਾਲ ਬਹਿਸ ਕਰ ਰਹੀ ਸੀ।
ਜਿਕਰਯੋਗ ਹੈ ਕਿ, ਇਟਲੀ ਨੇ ਹੈਰਾਨ ਕਰਨ ਵਾਲੀਆਂ ਨਾਰੀ ਹੱਤਿਆਵਾਂ ਅਤੇ ਲਿੰਗ-ਅਧਾਰਤ ਹਿੰਸਾ ਦੇ ਐਪੀਸੋਡਾਂ ਦੀ ਇੱਕ ਲੰਬੀ ਲੜੀ ਦਾ ਅਨੁਭਵ ਕੀਤਾ ਹੈ।
-P.E.