in

25 ਸਾਲਾ ਨੌਜਵਾਨ ਦੀ ਮੌਤ, ਲਾਸ਼ ਦੇ ਹੋਏ ਕਈ ਟੁਕੜੇ

ਮਿਲਾਨ (ਇਟਲੀ) (ਸਾਬੀ ਚੀਨੀਆ) ਐਤਵਾਰ ਦਾ ਦਿਨ ਇਟਲੀ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਲਈ ਉਦੋਂ ਦੁੱਖ ਦਾਇਕ ਹੋ ਨਿੱਬੜਿਆ ਜਦੋਂ ਅਨਹੋਣੀ  ਅਗੇ  ਇੱਕ 25 ਸਾਲਾ ਨੌਜਵਾਨ ਚੜ੍ਹਦੀ ਉਮਰੇ ਮੌਤ ਨੂੰ ਆਪਣੀ ਜ਼ਿੰਦਗੀ ਹਾਰ ਗਿਆ ਪੋਰਦੀਨੋਨੇ ਦਾ ਰੈਜੀਡੈਂਸ ਪਰਗਟਜੀਤ ਸਿੰਘ  ਪਿਛਲੇ ਕੁਝ ਸਮੇ ਤੋ ਰੋਮ ਦੇ ਅਤਰ ਰਾਸ਼ਟਰੀ ਹਵਾਈ ਅਡੇ ਦੇ ਨਾਲ  ਪੈਦੇ ਪਿੰਡ ਮਾਕਾਰੇਸੇ ਵਿਚ ਰਹਿੰਦਾ ਸੀ ਤੇ ਐਤਵਾਰ ਦੇ ਦਿਨ ਆਪਣੇ ਸਾਥੀਆਂ ਦੇ ਨਾਲ ਨੇੜਲੇ ਸ਼ਹਿਰ ਲਾਦੀਸਪੋਲੀ ਜਾਣ ਲਈ ਘਰੋਂ ਤਾਂ ਨਿਕਲਿਆ ਪਰ ਮੁੜ ਘਰ ਦਾਖਲ ਹੋਣਾ ਉਸ ਨੂੰ ਨਸੀਬ ਨਾ ਹੋਇਆ ਮ੍ਰਿਤਕ ਨੌਜਵਾਨ ਟਿਕਟ ਖਰੀਦਣ ਤੋਂ ਬਾਅਦ ਗਲਤ ਤਰੀਕੇ ਪੱਟੜੀ ਪਾਰ ਕਰਦੇ ਸਮੇਂ ਦੂਜੇ ਪਾਸੇ ਤੋਂ ਆ ਰਹੀ ਤੇਜ਼ ਰਫਤਾਰ ਟਰੇਨ ਦੀ ਲਪੇਟ ਵਿੱਚ ਆ ਗਿਆ ਜਿਸ ਦੇ ਫਲਸਰੂਪ ਉਸ ਦੇ ਸਰੀਰ ਦੇ ਕਈ ਟੁਕੜੇ ਹੋ ਗਏ ਇਕੱਤਰ ਜਾਣਕਾਰੀ ਮੁਤਾਬਕ ਪਟੜੀ ਦੇ ਦੂਜੇ ਪਾਸੇ ਖੜ੍ਹੇ ਕੁਝ ਨੌਜਵਾਨ ਉਸ ਨੂੰ ਆਖ ਰਹੇ ਸਨ ਕਿ ਟਰੇਨ ਆ ਰਹੀ ਹੈ ਆਪਣਾ ਬਚਾਅ ਕਰ ਪਰ ਉਹ ਆਪਣੀ ਟਰੇਨ ਦੇ ਲੰਘ ਜਾਣ ਦੇ ਡਰੋਂ ਤੇਜ਼ੀ ਨਾਲ ਦੂਸਰੇ ਪਾਸੇ ਵੱਲ ਨੂੰ ਵਧਿਆ ਤਾ ਇਸ ਦਰਦਨਾਕ ਹਾਦਸੇ ਵਿੱਚ ਜਾਨ ਗੁਵਾ ਬੈਠਾ. ਜੇਬ ਵਿਚੋ ਮਿਲੇ ਭਾਰਤੀ ਡਰਾਵਿਗ ਲਾਇਸਸ ਤੋ ਪਤਾ ਲਗਾ ਕਿ ਮਿਰਤਕ ਤਰਨ ਤਾਰਨ ਦੇ ਕਸਬਾ ਝਬਾਲ ਦਾ ਵਸਨੀਕ ਹੈ ਤੇ ਥੋੜ੍ਹੇ ਸਾਲ ਪਹਿਲਾ ਆਪਣੇ ਭਵਿੱਖ ਨੂੰ ਸਵਾਰਨ ਖਾਤਿਰ ਇਟਲੀ ਆਇਆ ਸੀ।  ਕੋਈ 2 ਬਾਅਦ ਸਾਰੀ ਲੋੜੀਂਦੀ ਕਾਰਵਾਈ ਓੁਪਰਤ ਆਵਾਜਾਈ  ਨੂੰ ਬਹਾਲ ਕੀਤਾ ਗਿਆ ਇਸ ਅਨਹੋਣੀ ਮੌਤ ਕਾਰਨ ਇਲਾਕੇ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਵਿੱਚ ਗਮ ਦਾ ਮਾਹੌਲ ਬਣਿਆ ਹੋਇਆ ਹੈ.

ਫੋਰਲੀ : ਸਿੱਖ ਸ਼ਹੀਦ ਫੌਜੀਆਂ ਦੇ ਸ਼ਰਧਾਂਜਲੀ ਸਮਾਗਮ 1 ਅਗਸਤ ਨੂੰ ਕਰਵਾਏ ਜਾਣਗੇ

10 ਅਗਸਤ ਤੱਕ ਆਵੇਗੀ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ