in

4 ਭਾਰਤੀਆਂ ਵਿਚਕਾਰ ਆਪਸੀ ਲੜਾਈ ਦੌਰਾਨ ਇਕ ਜਖਮੀ

ਇਹ ਸਾਰੇ ਵਿਅਕਤੀ ਪੁਲਿਸ ਹਿਰਾਸਤ ਵਿਚ ਹਨ, ਅਗਲੀ ਕਾਰਵਾਈ ਅਜੇ ਜਾਰੀ

ਕੋਰਤੇਮਾਜੋਰੇ ਦੇ ਵੀਆ ਮਾਤੇਓਤੀ ਵਿਚ 4 ਭਾਰਤੀਆਂ ਵਿਚਕਾਰ ਹੋਏ ਆਪਸੀ ਵਿਵਾਦ ਕਾਰਨ ਇਕ ਵਿਅਕਤੀ ਜਖਮੀ ਹੋ ਗਿਆ। ਵਧੇਰੇ ਜਾਣਕਾਰੀ ਅਨੁਸਾਰ ਬੁਸੇਤੋ (ਪਾਰਮਾ) ਦੇ ਰਹਿਣ ਵਾਲੇ ਚਾਰ ਭਾਰਤੀਆਂ ਵਿਚਕਾਰ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਬਹਿਸ ਚੱਲ ਰਹੀ ਸੀ। ਜਿਸ ਦੌਰਾਨ ਉਹ ਉੱਚੀ ਉੱਚੀ ਇਕ ਦੂਸਰੇ ਨਾਲ ਬਹਿਸ ਕਰ ਰਹੇ ਸਨ। ਹੌਲੀ ਹੌਲੀ ਗੱਲਬਾਤ ਨੇ ਭਿਆਨਕ ਰੂਪ ਅਖਤਿਆਰ ਕਰ ਲਿਆ। ਇਕ ਵਿਅਕਤੀ ਨੇ ਦੂਸਰੇ ਗਰੁੱਪ ਦੇ ਵਿਅਕਤੀ ਉੱਪਰ ਚਾਕੂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਭਾਰਤੀ ਜਖਮੀ ਹੋ ਗਿਆ। ਸੂਚਨਾ ਮਿਲਣ ‘ਤੇ ਪੁਲਿਸ ਘਟਨਾ ਵਾਲੀ ਜਗ੍ਹਾ ‘ਤੇ ਪਹੁੰਚ ਗਈ, ਜਖਮੀ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਗਿਆ। 
ਫਿਲਹਾਲ ਇਹ ਸਾਰੇ ਵਿਅਕਤੀ ਪੁਲਿਸ ਹਿਰਾਸਤ ਵਿਚ ਹਨ, ਅਗਲੀ ਕਾਰਵਾਈ ਅਜੇ ਜਾਰੀ ਹੈ।
– ਪੰਜਾਬ ਐਕਸਪ੍ਰੈੱਸ

NRIs ਨੂੰ ਹੁਣ ਤੁਰੰਤ ਮਿਲੇਗਾ ਆਧਾਰ ਕਾਰਡ

ਵੁਲਵਰਹੈਂਪਟਨ ਵਿਖੇ ਹੋਵੇਗੀ 7ਵੀਂ ਯੂ ਕੇ ਗਤਕਾ ਚੈਂਪੀਅਨਸ਼ਿਪ-ਢੇਸੀ