in

5 ਕਾਰਤੂਸ ਲੈ ਕੇ ਹਵਾਈ ਅੱਡੇ ਉਤੇ ਪਹੁੰਚੀ ਮਹਿਲਾ ਗ੍ਰਿਫਤਾਰ

ਮਹਿਲਾ ਬੈਗ ਦੀ ਤਲਾਸ਼ੀ ਲੈਣ ਉਤੇ ਕੁਲ ਪੰਜ ਕਾਰਤੂਸ ਬਰਾਮਦ ਹੋਏ

ਮਹਿਲਾ ਬੈਗ ਦੀ ਤਲਾਸ਼ੀ ਲੈਣ ਉਤੇ ਕੁਲ ਪੰਜ ਕਾਰਤੂਸ ਬਰਾਮਦ ਹੋਏ

ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਇਕ ਮਹਿਲਾ ਨੂੰ ਕਥਿਤ ਤੌਰ ਉਤੇ ਆਪਣੇ ਬੈਗ ਵਿਚ ਪੰਜ ਕਾਰਤੂਸ ਲੈ ਕੇ ਜਾਂਦੇ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਏਅਰ ਇੰਡੀਆ ਦੀ ਉਡਾਨ ਨਾਲ ਕੋਲਕਾਤਾ ਜਾ ਰਹੀ ਤ੍ਰਿਸ਼ਾ ਮੰਡਲ ਦੇ ਬੈਗ ਵਿਚੋਂ ਸਾਮਾਨ ਦੀ ਜਾਂਚ ਦੌਰਾਨ ਕਾਰਤੂਸ ਮਿਲੇ, ਜਿਸਦੇ ਬਾਅਦ ਕਸੀਆਈਐਸਐਫ ਨੇ ਉਸ ਨੂੰ ਰੋਕ ਲਿਆ। ਮਹਿਲਾ ਬੈਗ ਦੀ ਤਲਾਸ਼ੀ ਲੈਣ ਉਤੇ ਕੁਲ ਪੰਜ ਕਾਰਤੂਸ ਬਰਾਮਦ ਹੋਏ।

ਅਧਿਕਾਰੀ ਨੇ ਕਿਹਾ ਕਿ ਮਹਿਲਾ ਇਸ ਗੱਲ ਦਾ ਤਸ਼ੱਲੀਬਖਸ ਜਵਾਬ ਨਾ ਦੇ ਸਕੀ ਕਿ ਹਵਾਈ ਅੱਡਾ ਪਰਿਸਰ ਜਾਂ ਜਹਾਜ਼ ਵਿਚ ਕਾਰਤੂਸ ਲੈ ਕੇ ਜਾਣ ਉਤੇ ਪਾਬੰਦੀ ਦੇ ਬਾਵਜੂਦ ਉਹ ਇਨ੍ਹਾਂ ਨੂੰ ਆਪਣੇ ਨਾਲ ਕਿਉਂ ਲਿਜਾ ਰਹੀ ਸੀ।

ਵੁਲਵਰਹੈਂਪਟਨ ਵਿਖੇ ਹੋਵੇਗੀ 7ਵੀਂ ਯੂ ਕੇ ਗਤਕਾ ਚੈਂਪੀਅਨਸ਼ਿਪ-ਢੇਸੀ

ਭਾਰਤੀ ਦੀ ਕੇਬਾਬ ਦੀ ਦੁਕਾਨ ਉੱਤੇ ਲੁੱਟ ਖੋਹ ਦੌਰਾਨ ਭਾਰਤੀ ਜਖਮੀ