in

550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਵਾਲੀਬਾਲ ਟੂਰਨਾਮੈਂਟ 1 ਦਸੰਬਰ ਨੂੰ

ਮਿਲਾਨ (ਇਟਲੀ) 22 ਨਵੰਬਰ (ਸਾਬੀ ਚੀਨੀਆਂ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੜ੍ਹਦੀ ਕਲ੍ਹਾ ਸਪੋਰਟਸ ਕਲੱਬ ਸੈਨਾਲੂੰਗਾ ਵੱਲੋਂ ਤੂਰੀਤਾ ਦੀ ਸੈਨਾ ਵਿਖੇ 1 ਦਸੰਬਰ, ਦਿਨ ਐਤਵਾਰ ਨੂੰ ਤੀਜਾ ਸ਼ਾਨਦਾਰ ਵਾਲੀਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਲੱਬ ਮੈਂਬਰਾਂ ਨੇ ਦੱਸਿਆ ਕਿ, ਇਸ ਟੂਰਨਾਂਮੈਂਟ ਵਿਚ ਇਟਲੀ ਪੱਧਰ ਦੀਆਂ 10 ਵਾਲੀਬਾਲ ਟੀਮਾਂ ਹਿੱਸਾ ਲੈਣਗੀਆਂ। ਜਿਨ੍ਹਾਂ ਵਿਚ ਜੇਤੂਆਂ ਨੂੰ ਨਗਦ ਇਨਾਮ ਤੇ ਟਰਾਫੀਆਂ ਨਾਲ ਸਨਮਾਨ੍ਹਿਤ ਕੀਤਾ ਜਾਵੇਗਾ।
ਜਿਕਰਯੋਗ ਹੈ ਕਿ ਇਸ ਮੌਕੇ ਸੀਨੀਅਰ ਖਿਡਾਰੀ ਸਾਬੀ ਚਾਹਲ ਨੂੰ ਸੋਨੇ ਦੀ ਚੈਨੀ ਨਾਲ ਸਨਮਾਨਿਤ ਕੀਤਾ ਜਾਵੇਗਾ।

ਤੋੜ ਮਰੋੜ ਕੇ ਖਬਰ ਛਾਪਣੀ ਪੱਤਰਕਾਰ ਨੂੰ ਪਈ ਮਹਿੰਗੀ

ਦੁਨੀਆ ’ਚ ਪਹਿਲੀ ਵਾਰ! ਛੋਟਾ ਭਰਾ ਰਾਸ਼ਟਰਪਤੀ, ਵੱਡਾ ਪ੍ਰਧਾਨ ਮੰਤਰੀ