in

7 ਸਾਲਾਂ ਬਾਅਦ ਪ੍ਰਾਪਤ ਹੋਈ ਧੀ ਦੀ ਦਾਤ ਘਰ ਵਿਚ ਵਿਆਹ ਵਰਗਾ ਮਾਹੌਲ

ਮਿਲਾਨ (ਇਟਲੀ) (ਸਾਬੀ ਚੀਨੀਆਂ) – ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਸਮੇਤ ਦੁਨੀਆਂ ਦੀਆਂ ਕਈ ਪ੍ਰਸਿੱਧ ਸਖਸ਼ੀਅਤਾਂ ਦੇ ਵਿਆਹਾਂ ਵਿਚ ਆਏ ਮਹਿਮਾਨਾਂ ਨੂੰ ਢੌਲ ਦੇ ਡਗੇ ’ਤੇ ਨਚਾਉਣ ਵਾਲੇ ਪ੍ਰਸਿੱਧ ਢੌਲ ਵਾਦਕ ਮਨੀ ਢੌਲੀ ਦੇ ਘਰ ਅਕਾਲ ਪੁਰਖ ਨੇ 7 ਸਾਲ ਬਾਅਦ ਧੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਨਵ ਜਨਮੀ ਧੀ ਦੇ ਜਨਮ ਦੀ ਖੁਸ਼ੀ ਵਿਚ ਮਨੀ ਢੌਲੀ ਦੇ ਇਟਲੀ ਸਥਿਤ ਘਰ ਵਿਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ। ਇਸ ਮੌਕੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਮਨੀ ਮਾਸਟਰ ਨੇ ਆਖਿਆ ਕਿ, ਵਾਹਿਗੁਰੂ ਅਕਾਲ ਪੁਰਖ ਨੇ ਉਨ੍ਹਾਂ ਦੇ ਘਰ ਧੀ ਦੀ ਦਾਤ ਬਖਸ਼ ਕੇ ਉਨ੍ਹਾਂ ਦੀ ਸੰਸਾਰ ਉਪਰ ਸੰਤਾਨ ਰੂਪੀ ਸਾਂਝ ਪਾਈ ਹੈ। ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਵੇਖਿਆ ਹੀ ਬਣਦਾ ਹੈ।
ਦੂਜੇ ਪਾਸੇ ਇਸ ਖੁਸ਼ੀ ਮੌਕੇ ਤੇ ਕਈ ਸਿਆਸੀ ਤੇ ਗੈਰ ਸਿਆਸੀ ਸ਼ਖਸ਼ੀਅਤਾਂ ਵੱਲੋਂ ਪਰਿਵਾਰ ਨੂੰ ਵਧਾਈ ਸੰਦੇਸ਼ ਭੇਜੇ ਗਏ ਹਨ ਜਿਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਕਾਲਰੂ, ਟੀਮ ਯੂਰਪ ਨਿਊਜ ਪੰਜਾਬੀ, ਵਾਲਮੀਕ ਸਭਾ ਯੂਰਪ ਦੇ ਪ੍ਰਧਾਨ ਦਲਬੀਰ ਭੱਟੀ, ਬਖਸ਼ੀਸ਼ ਸਿੰਘ, ਸਨਾਤਨ ਧਰਮ ਮੰਦਰ ਕਮੇਟੀ ਲਵੀਨੀਉ, ਹਰਦੀਪ ਸਿੰਘ ਬੁੜੈਲ ਪ੍ਰਧਾਨ ਰਵਿਦਾਸ ਦਰਬਾਰ ਵਿਲੇਤਰੀ ਸਮੇਤ ਗੀਤ ਸੰਗੀਤ ਨਾਲ ਜੁੜੀਆਂ ਬਹੁਤ ਸਾਰੀਆਂ ਹਸਤੀਆਂ ਦੇ ਨਾਮ ਜਿਕਰਯੋਗ ਹਨ ਜਿਨ੍ਹਾਂ ਵੱਲੋਂ ਨਵਜਨਮੀ ਬੱਚੀ ਮੰਨਤ ਦੇ ਜਨਮ ਦੀ ਖੁਸ਼ੀ ਵਿਚ ਪਰਿਵਾਰ ਨੂੰ ਮੁਬਾਰਕਾਂ ਭੇਜੀਆਂ ਗਈਆਂ ਹਨ.

ਲਾਤੀਨਾ – ਘਰ ਨੂੰ ਲੱਗੀ ਅੱਗ ਨਾਲ ਝੁਲਸ ਕੇ ਇੱਕ ਪੰਜਾਬੀ ਨੌਜਵਾਨ ਦੀ ਮੌਤ ਦੂਜਾ ਜਖ਼ਮੀ

ਮਾਨਤੋਵਾ : ਅਕਾਲੀ ਬਾਬਾ ਫੂਲਾ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ