in

ਮਹਿਲਾਵਾਂ ਨੂੰ ਸੁਰੱਖਿਅਤ ਘਰ ਛੱਡਣ ਲਈ ਮਦਦ ਮੁਹੱਈਆ ਕਰਵਾਏਗੀ ਪੁਲਿਸ

ਪੰਜਾਬ ਸਰਕਾਰ ਨੇ ਮਹਿਲਾਵਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਵੱਡਾ ਫੈਸਲਾ ਲਿਆ ਹੈ। ਹੁਣ ਜੇਕਰ ਕੋਈ ਮਹਿਲਾ ਰਾਤ ਨੂੰ ਕਿਤੇ ਇਕੱਲੀ ਫਸ ਜਾਂਦੀ ਹੈ ਤਾਂ 100, 112 ਤੇ 181 ਨੰਬਰ ਉਤੇ ਤੁਰਤ ਮਦਦ ਮਿਲੇਗੀ। ਇਹ ਸਹੂਲਤ ਲਈ ਇਕ ਖਾਸ ਕਿਸਮ ਦੀ ਪੀਸੀਆਈ ਤਾਇਨਾਤ ਕੀਤੀ ਜਾਵੇਗੀ, ਜੋ ਮਹਿਲਾ ਨੂੰ ਸੁਰੱਖਿਅਤ ਘਰ ਛੱਡ ਕੇ ਆਵੇਗੀ।

ਮਹਿਲਾਵਾਂ ਨੂੰ ਰਾਤ 9 ਵਜੇ ਤੋਂ ਸਵੇਰੇ 6 ਵਜੇ ਤੱਕ ਸੁਰੱਖਿਅਤ ਘਰ ਛੱਡਣ ਲਈ ਪੁਲਿਸ ਮੁਫਤ ਵਿੱਚ ਮਦਦ ਮੁਹੱਈਆ ਕਰਾਏਗੀ। ਮੁੱਖ ਮੰਤਰੀ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਇਸ ਸੁਵਿਧਾ ਨੂੰ ਸੂਬੇ ਭਰ ਵਿੱਚ ਲਾਗੂ ਕਰਨ ਲਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਪਿਕ-ਅਪ ਤੇ ਡਰਾਪ ਦੀ ਸਹੂਲਤ ਉਨ੍ਹਾਂ ਮਹਿਲਾਵਾਂ ਲਈ ਉਪਲਬਧ ਹੋਵੇਗੀ ਜਿਨ੍ਹਾਂ ਕੋਲ ਘਰ ਪਹੁੰਚਣ ਲਈ ਟੈਕਸੀ ਜਾਂ 3 ਪਹੀਆ ਵਾਹਨ ਸਮੇਤ ਕੋਈ ਸੁਰੱਖਿਅਤ ਵਾਹਨ ਦੀ ਪਹੁੰਚ ਨਹੀਂ।

ਮਹਿਲਾ ਕਾਲਰ ਨੂੰ ਪੂਰੀ ਸੁਰੱਖਿਆ ਦੀ ਭਾਵਨਾ ਦਿਵਾਉਣ ਲਈ, ਮੁੱਖ ਮੰਤਰੀ ਨੇ ਮਹਿਲਾ ਨੂੰ ਘਰ ਛੱਡਣ ਦੌਰਾਨ ਘੱਟੋ-ਘੱਟ ਇੱਕ ਮਹਿਲਾ ਪੁਲਿਸ ਅਧਿਕਾਰੀ ਉਸ ਦੇ ਨਾਲ ਹੋਣ ਦੇ ਵੀ ਨਿਰਦੇਸ਼ ਦਿੱਤੇ ਹਨ। ਇਸ ਸਕੀਮ ਨੂੰ ਲਾਗੂ ਕਰਨ ਲਈ ਕਮਿਸ਼ਨਰੇਟਾਂ ਦੇ ਨਾਲ-ਨਾਲ ਮੁਹਾਲੀ, ਪਟਿਆਲਾ ਤੇ ਬਠਿੰਡਾ ਸਮੇਤ ਸੂਬੇ ਦੇ ਹੋਰ ਵੱਡੇ ਕਸਬਿਆਂ ਵਿੱਚ ਵੀ ਡੈਡੀਕੇਟਿਡ ਪੀਸੀਆਰ ਵਾਹਨ ਉਪਲੱਬਧ ਕਰਵਾਏ ਜਾਣਗੇ। ਹਰ ਜ਼ਿਲ੍ਹੇ ਵਿੱਚ ਯੋਜਨਾ ਨੂੰ ਲਾਗੂ ਕਰਨ ਲਈ ਡੀਐਸਪੀ/ਏਸੀਪੀ (ਮਹਿਲਾਵਾਂ ਵਿਰੁੱਧ ਕ੍ਰਾਈਮ) ਨੋਡਲ ਅਧਿਕਾਰੀ ਹੋਣਗੇ। ਉਨ੍ਹਾਂ ਦੇ ਨੰਬਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀਆਂ ਵੈਬਸਾਈਟਾਂ ‘ਤੇ ਉਪਲਬਧ ਹੋਣਗੇ।

ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨਹੀਂ ਹੋਈ ਮੁਆਫ਼

ਪਾਕਿਸਤਾਨ ਦਾ ਧਾਰਮਿਕ ਕੱਟੜਪੰਥੀ, ਘੱਟ ਗਿਣਤੀਆਂ ਉਤੇ ਭਾਰੀ