ਨਵੇਂ ਸਾਲ ਮੌਕੇ ਵਿਸ਼ਵ ਭਰ ਵਿਚ ਕਰੀਬ ਚਾਰ ਲੱਖ ਬੱਚਿਆਂ ਨੇ ਜਨਮ ਲਿਆ। ਭਾਰਤ ਵਿਚ ਸਭ ਤੋਂ ਜ਼ਿਆਦਾ 67,385 ਬੱਚਿਆਂ ਦਾ ਜਨਮ ਹੋਇਆ। ਯੂਨਿਸੇਫ ਅਨੁਸਾਰ ਨਵੇਂ ਸਾਲ ਮੌਕੇ ਵਿਸ਼ਵ ਵਿਚ 3,92,078 ਬੱਚਿਆਂ ਨੇ ਜਨਮ ਲਿਆ ਅਤੇ ਇਨ੍ਹਾਂ ਵਿਚੋਂ 67,385 ਦੇ ਕਰੀਬ ਬੱਚੇ ਭਾਰਤ ਵਿਚ ਪੈਦਾ ਹੋਏ। ਇਸ ਤੋਂ ਬਾਅਦ ਦੂਜੇ ਨੰਬਰ ਉਤੇ ਚੀਨ ਹੈ, ਜਿੱਥੇ ਨਵੇਂ ਸਾਲ ਮੌਕੇ 46,299 ਬੱਚੇ ਪੈਦਾ ਹੋਏ। ਸੰਯੁਕਤ ਰਾਸ਼ਟਰ ਬਾਲ ਕੋਸ਼ (ਯੂਨਿਸੇਫ) ਦੀ ਕਾਰਜਕਾਰੀ ਡਾਇਰੈਕਟਰ ਹੇਨਰਿਟੀ ਐਚ. ਫੋਰ ਨੇ ਕਿਹਾ ਕਿ ਨਵੇਂ ਸਾਲ ਅਤੇ ਨਵੇਂ ਦਹਾਕੇ ਦੀ ਸ਼ੁਰੂਆਤ ਉਨ੍ਹਾਂ ਉਮੀਦਾਂ ਅਤੇ ਇੱਛਾਵਾਂ ਨੂੰ ਜ਼ਾਹਰ ਕਰਨ ਦਾ ਇੱਕ ਮੌਕਾ ਹੈ ਜੋ ਨਾ ਸਿਰਫ ਸਾਡੇ ਭਵਿੱਖ ਲਈ, ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਹਨ।
ਉਨ੍ਹਾਂ ਦੱਸਿਆ ਕਿ ਹਰ ਸਾਲ ਜਨਵਰੀ ਵਿਚ ਅਸੀਂ ਹਰ ਇਕ ਬੱਚੇ ਦੇ ਜੀਵਨ ਦੇ ਸਫਰ ਦੀਆਂ ਸਾਰੀਆਂ ਸੰਭਾਵਨਾਵਾਂ ਦੀ ਯਾਦ ਦਿਵਾਈ ਜਾਂਦੀ ਹੈ। 2020 ਵਿਚ ਸਭ ਤੋਂ ਪਹਿਲਾਂ ਫਿਜੀ ਵਿਚ ਬੱਚੇ ਦਾ ਜਨਮ ਹੋਇਆ, ਜਦਕਿ ਸਭ ਤੋਂ ਆਖਰੀ ਨੰਬਰ ਉਤੇ ਅਮਰੀਕਾ ਹੈ। ਇਸ ਸੂਚੀ ਵਿਚ ਭਾਰਤ (67,385), ਚੀਨ (46,299), ਨਾਈਜੀਰੀਆ (46,299), ਪਾਕਿਸਤਾਨ (16,787), ਇੰਡੋਨੇਸ਼ੀਆ (13,020), ਅਮਰੀਕਾ (10,452), ਗਣਰਾਜ ਕਾਂਗੋ (10,247) ਅਤੇ ਇਥੋਪੀਆ (8,493) ਹੈ। ਹੇਨਰਿਟਾ ਨੇ ਕਿਹਾ ਕਿ ਯੂਨੀਸੇਫ ਹਰ ਸਾਲ ਜਨਵਰੀ ਵਿਚ ਵਿਸ਼ਵ ਭਰ ਵਿਚ ਨਵੇਂ ਸਾਲ ਮੌਕੇ ਪੈਦਾ ਹੋਏ ਬੱਚਿਆਂ ਦੇ ਜਨਮ ਦਾ ਜਸ਼ਨ ਮਨਾਉਂਦਾ ਹੈ। ਇਕ ਅੰਦਾਜੇ ਅਨੁਸਾਰ 2027 ਤੱਕ ਭਾਰਤੀ ਆਬਾਦੀ ਦੇ ਮਾਮਲੇ ਵਿਚ ਚੀਨ ਨੂੰ ਪਿੱਛੇ ਛੱਡ ਦੇਵੇਗਾ।
ਸੰਯੁਕਤ ਰਾਸ਼ਟਰ ਦੇ ਅੰਦਾਜੇ ਅਨੁਸਾਰ 2019 ਤੋਂ 2050 ਵਿਚਕਾਰ ਭਾਰਤ ਦੀ ਆਬਾਦੀ ਵਿਚ 27.3 ਕਰੋੜ ਵਾਧੇ ਦਾ ਅੰਦਾਜਾ ਹੈ। ਨਾਈਜੀਰੀਆ ਦੀ ਆਬਾਦੀ ਵਿਚ 20 ਕਰੋੜ ਦੇ ਵਾਧੇ ਦਾ ਅੰਦਾਜਾ ਹੈ। ਅਜਿਹਾ ਹੋਣ ਨਾਲ ਇਨਾਂ ਦੋਵਾਂ ਦੇਸ਼ਾਂ ਦੀ ਕੁਲ ਆਬਾਦੀ 2050 ਵਿਚ ਵਿਸ਼ਵ ਦੀ ਆਬਾਦੀ ਵਿਚ 23 ਫੀਸਦੀ ਵਾਧਾ ਹੋਵੇਗਾ। ਚੀਨ ਦੀ ਆਬਾਦੀ 1.43 ਅਰਬ ਅਤੇ ਭਾਰਤ ਦੀ ਆਬਾਦੀ 1.37 ਅਰਬ ਹੈ। ਸਭ ਤੋਂ ਵੱਧ ਆਬਾਦੀ ਵਾਲੇ ਇਨ੍ਹਾਂ ਦੋਵਾਂ ਦੇਸ਼ਾਂ ਨੇ 2019 ਵਿਚ ਵਿਸ਼ਵ ਦੀ ਆਬਾਦੀ ਵਿਚ ਕ੍ਰਮਵਾਰ 19 ਅਤੇ 18 ਫੀਸਦੀ ਦੀ ਹਿੱਸੇਦਾਰੀ ਹੈ।