ਪੰਜਾਬ ਦੇ ਪੁਰਸ਼ ਵਰਗ ਟੀਮ ਨੇ ਕੇਰਲ ਟੀਮ ਨੂੰ 8 ਗੋਲਾਂ ਨਾਲ ਅਤੇ ਮਹਿਲਾ ਵਰਗ ਦੀ ਟੀਮ ਨੇ ਦਿੱਲੀ ਟੀਮ ਨੂੰ 3 ਗੋਲਾਂ ਨਾਲ ਰੌਂਦਿਆ
ਬਠਿੰਡਾ/ਚੰਡੀਗੜ-
ਜਿਲਾ ਦੇ ਮਾਈਸਰਖਾਨਾ ਸਥਿਤ ‘ਨੈਟਬਾਲ ਸਟੇਟ ਪੰਜਾਬ ਸਪੋਰਟਸ ਅਕੈਡਮੀ’ ਵਿਖੇ ਮੰਗਲਵਾਰ ਨੂੰ ਸ਼ੁਰੂ ਹੋਏ 11ਵੇਂ ਨੈਟਬਾਲ ਫੈਡਰੇਸ਼ਨ ਕੱਪ 2019-20 ਨੂੰ ਪੰਜਾਬ ਦੇ ਪੁਰਸ਼ ਅਤੇ ਮਹਿਲਾ ਦੋਵੇਂ ਵਰਗਾਂ ਦੀਆਂ ਟੀਮਾਂ ਚੈਂਪਿਅਨ ਬਣੀਆਂ। ਪੰਜਾਬ ਦੇ ਪੁਰਸ਼ ਵਰਗ ਟੀਮ ਨੇ ਕੇਰਲ ਟੀਮ ਨੂੰ 8 ਗੋਲਾਂ ਨਾਲ ਹਰਾਇਆ ਅਤੇ ਮਹਿਲਾ ਵਰਗ ਦੀ ਟੀਮ ਨੇ ਦਿੱਲੀ ਟੀਮ ਨੂੰ 3 ਗੋਲਾਂ ਨਾਲ ਰੌਂਦ ਕੇ ਰੱਖ ਦਿੱਤਾ। ਜਿਸਨੂੰ ਲੈਕੇ ਸੂਬੇ ਦੇ ਕੈਬਿਨਟ ਮੰਤਰੀ ਪੰਜਾਬ ਰਾਨਾ ਗੁਰਮੀਤ ਸਿੰਘ ਸੋਢੀ ਨੇ ਫੋਨ ਤੇ ‘ਨੈਟਬਾਲ ਪ੍ਰੋਮੋਸ਼ਨ ਐਸੋਸਿਏਸ਼ਨ ਰਜਿ. ਪੰਜਾਬ’ (ਐਨਪੀਏ) ਅਤੇ ਪੰਜਾਬ ਦੇ ਨੈਟਬਾਲ ਖਿਡਾਰੀਆਂ/ਖਿਡਾਰਨਾਂ ਨੂੰ ਵਧਾਈ ਦਿੱਤੀ। ‘ਨੈਟਬਾਲ ਫੈਡਰੇਸ਼ਨ ਆਫ ਇੰਡੀਆ (ਐਨਐਫਆਈ)’ ਦੇ ਰਾਸ਼ਟਰੀ ਸਕੱਤਰ ਜਨਰਲ ਹਰੀਓਮ ਕੌਸ਼ਿਕ ਦੀ ਅਗਵਾਈ ਹੇਠ ਅਯੋਜਿਤ ਹੋਏ ਚਾਰ ਰੋਜਾ ਫੈਡਰੇਸ਼ਨ ਕੱਪ ਦੇ ਸਮਾਪਨ ਸਮਾਗਮ ਦੀ ਪ੍ਰਧਾਨਗੀ ਸੁਪਰੀਟੈਂਡੈਂਟ ਪੁਲਿਸ ਜਲੰਧਰ ਪਰਮਿੰਦਰ ਸਿੰਘ ਭੰਡਾਲ ਅਤੇ ਮਾਈਸਰਖਾਨਾ ਦੀਆਂ ਦੋ ਧਾਰਮਿਕ ਸੰਸਥਾਵਾਂ ਦੇ ਪ੍ਰਬੰਧਕਾਂ ਲਾਭ ਰਾਮ ਸ਼ਰਮਾ, ਨਰੇਸ਼ ਸ਼ਰਮਾ, ਗਿਆਨੀ ਦਰਸ਼ਨ ਸਿੰਘ ਅਤੇ ਗਿਆਨੀ ਜੋਰਾ ਸਿੰਘ ਨੇ ਕੀਤੀ। ਜਿੰਨਾਂ ਜੇਤੂ ਅਤੇ ਬਾਕੀ ਸਰਵੋਤੱਮ ਟੀਮਾਂ ਨੂੰ ਮੈਡਲ ਅਤੇ ਟਰਾਫੀਆਂ ਦਿੱਤੀਆਂ। ਫੈਡਰੇਸ਼ਨ ਕੱਪ ਦੇ ਸਮਾਪਨ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਐਨਐਫਆਈ ਦੇ ਸਕੱਤਰ ਜਨਰਲ ਹਰਿਓਮ ਕੌਸ਼ਿਕ ਨੇ ਕੁਝ ਲੋਕਾਂ ਵੱਲੋਂ ਤਿਆਰ ਕੀਤੀ ਨੈਟਬਾਲ ਦੀ ਫਰਜੀ ਅਡਹਾਕ ਕਮੇਟੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਂਨਾਂ ਦੋਸ਼ ਲਾਇਆ ਕਿ ਕਮੇਟੀ ਨੇ ਅਨੇਕਾਂ ਖਿਡਾਰੀਆਂ ਨਾਲ ਧੋਖਾ ਅਤੇ ਫਰੇਬ ਕੀਤਾ ਹੈ। ਫਰਜੀ ਚੈਂਪਿਅਨਸ਼ਿਪਾਂ ਕਰਵਾਕੇ ਖਿਡਾਰੀਆਂ ਨੂੰ ਫਰਜੀ ਸਰਟੀਫਿਕੇਟ ਵੀ ਵੰਡ ਦਿੱਤੇ। ਆਪਣੀ ਪਾਵਰ ਦਾ ਗਲਤ ਇਸਤੇਮਾਲ ਕੀਤਾ ਹੈ। ਜਿੰਨਾਂ ਨੂੰ ਅਦਾਲਤ ਕਦੇ ਵੀ ਮਾਫ ਨਹੀਂ ਕਰੇਗੀ। ਸ਼੍ਰੀ ਕੌਸ਼ਿਕ ਨੇ ਖਿਡਾਰੀਆਂ ਖਿਡਾਰਨਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਕੀ ਖਿਡਾਰੀ/ਖਿਡਾਰਨਾਂ ਕਿਸੇ ਚੈਂਪਿਅਨਸ਼ਿਪ ‘ਚ ਭਾਗ ਲੈਣ, ਉਂਨਾਂ ਦੀ ਫਰਜ ਅਤੇ ਡਿਓਟੀ ਬਣਦੀ ਹੈ ਕਿ ਉਹ ਸੰਸਥਾ ਬਾਰੇ ਜਰੂਰ ਜਾਣਕਾਰੀ ਹਾਸਲ ਕਰਨ ਕਿ ਕਿਹੜੀ ਅਸਲ ਅਤੇ ਕਿਹੜੀ ਫਰਜੀ ਹਨ। ‘ਨੈਟਬਾਲ ਪ੍ਰੋਮੋਸ਼ਨ ਐਸੋਸਿਏਸ਼ਨ ਰਜਿ. ਪੰਜਾਬ’ (ਐਨਪੀਏ) ਦੇ ਜਨਰਲ ਸਕੱਤਰ ਐਡਵੋਕੇਟ ਕਰਨ ਅਵਤਾਰ ਕਪਿਲ ਨੇ ਦੱਸਿਆ ਕਿ 11ਵੇਂ ਨੈਟਬਾਲ ਫੈਡਰੇਸ਼ਨ ਕੱਪ ਮੁਕਾਬਲਿਆਂ ‘ਚ ਭਾਗ ਲੈਣ ਲਈ ਦੇਸ਼ਭਰ ਤੋਂ ਮਹਿਲਾ ਵਰਗ ਅਤੇ ਪੁਰਸ਼ ਵਰਗ ਦੀਆਂ ਅੱਠ/ਅੱਠ ਟੀਮਾਂ ਪੁਜੀਆਂ ਸਨ। ਪੁਰਸ਼ ਵਰਗ ਵਿੱਚ ਪੰਜਾਬ, ਹਰਿਆਣਾ, ਕੇਰਲ, ਕਰਨਾਟਕਾ, ਹਿਮਾਚਲ, ਗੁਜਰਾਤ, ਉੱਤਰ ਪ੍ਰਦੇਸ਼, ਚੰਡੀਗੜ ਤੋਂ ਟੀਮਾਂ ਸ਼ਾਮਲ ਹੋਈਆਂ ਅਤੇ ਜਦੋਂਕਿ ਮਹਿਲਾ ਵਰਗ ਵਿੱਚ ਕਰਨਾਟਕਾ, ਦਿੱਲੀ, ਕੇਰਲ, ਹਰਿਆਣਾ, ਪੰਜਾਬ, ਹਿਮਾਚਲ, ਮਹਾਰਾਸ਼ਰ ਅਤੇ ਗੁਜਰਾਤ ਦੀਆਂ ਟੀਮਾਂ ਸ਼ਾਮਲ ਹੋਈਆਂ।
ਇਸ ਤਰਾਂ ਰਿਹਾ ਨਤੀਜਾ-
* ਪੁਰਸ਼ ਵਰਗ ਨੇ ਫਾਈਨਲ ਮੁਕਾਬਲੇ ‘ਚ ਪੰਜਾਬ ਟੀਮ ਨੇ 31 ਗੋਲ ਕੀਤੇ ਅਤੇ ਕੇਰਲ ਦੀ ਟੀਮ ਨੂੰ 23 ਗੋਲਾਂ ਤੇ ਹੀ ਸਮੇਟ ਕੇ ਤਿੰਨ ਗੋਲਾਂ ਨਾਲ ਜਿੱਤ ਹਾਸਲ ਕੀਤੀ। ਜਦੋਂਕਿ ਤੀਜੇ ਥਾਂ ਤੇ ਰਹੀ ਹਰਿਆਣਾ ਦੀ ਟੀਮ ਨੇ 27 ਗੋਲ ਕੀਤੇ ਜਿਸਨੇ ਚੰਡੀਗੜ ਦੀ ਟੀਮ ਨੂੰ 17 ਗੋਲ ਹੀ ਕਰਨ ਦਿੱਤੇ।
* ਮਹਿਲਾ ਵਰਗ ਨੇ ਫਾਈਨਲ ਮੁਕਾਬਲੇ ‘ਚ ਪੰਜਾਬ ਟੀਮ ਨੇ 34 ਗੋਲ ਕੀਤੇ ਅਤੇ ਦਿੱਲੀ ਦੀ ਟੀਮ ਨੂੰ 31 ਗੋਲਾਂ ਤੇ ਹੀ ਸਮੇਟ ਕੇ ਤਿੰਨ ਗੋਲਾਂ ਨਾਲ ਜਿੱਤ ਹਾਸਲ ਕੀਤੀ। ਜਦੋਂਕਿ ਤੀਜੇ ਥਾਂ ਤੇ ਹਰਿਆਣਾ ਅਤੇ ਕੇਰਲ ਦੀਆਂ ਦੋਵੇਂ ਟੀਮਾਂ ਨੇ 19-19 ਗੋਲ ਕਰਕੇ ਬਰਾਬਰਤਾ ਹਾਸਲ ਕੀਤੀ।