ਕੋਰੋਨਵਾਇਰਸ ਕਾਰਨ ਸਰਕਾਰ ਨੇ ਮਾਰਚ ਦੇ ਮੱਧ ਤੱਕ ਇਟਲੀ ਦੇ ਸਾਰੇ ਸਕੂਲ ਅਤੇ ਯੂਨੀਵਰਸਿਟੀਆਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।
ਉੱਤਰੀ ਖੇਤਰ ਵਿੱਚ ਐਮਰਜੈਂਸੀ, ਲੋਮਬਾਰਦੀਆ, ਵੇਨੇਤੋ ਅਤੇ ਐਮਿਲਿਆ-ਰੋਮਾਨਾ ਦੇ ਨਾਲ ਨਾਲ ਪੀਏਮੋਨਤੇ ਅਤੇ ਫਰਿਉਲੀ ਵੈਨੇਸੀਆ ਜੂਲੀਆ ਵਿੱਚ ਅਤੇ ਸੇਵੋਨਾ ਪ੍ਰਾਂਤ ਵਿੱਚ, ਲਿਗੂਰੀਆ ਵਿੱਚ, ਅਤੇ ਪੇਸਾਰੋ-ਊਰਬੀਨੋ ਵਿੱਚ, ਮਾਰਕੇ ਵਿੱਚ ਸਕੂਲ ਪਹਿਲਾਂ ਹੀ ਬੰਦ ਹਨ। ਇਸ ਫੈਸਲੇ ਦਾ ਅਧਿਕਾਰਤ ਤੌਰ ‘ਤੇ ਜਲਦੀ ਹੀ ਐਲਾਨ ਹੋਣਾ ਤੈਅ ਹੋਇਆ ਹੈ.
ਸਿੱਖਿਆ ਮੰਤਰੀ ਲੂਸੀਆ ਆਸੋਲੀਨਾ ਨੇ ਕਿਹਾ ਕਿ ਅੰਤਮ ਫੈਸਲਾ ਹਾਲੇ ਨਹੀਂ ਕੀਤਾ ਗਿਆ ਹੈ, ਇਹ ਮਾਹਰਾਂ ਦੀ ਮੀਟਿੰਗ ਤੋਂ ਬਾਅਦ “ਅਗਲੇ ਕੁਝ ਘੰਟਿਆਂ ਵਿੱਚ ਪਹੁੰਚ ਜਾਵੇਗਾ”.
ਵਿਰੋਧੀ ਰਾਸ਼ਟਰਵਾਦੀ ਲੀਗ ਪਾਰਟੀ ਦੇ ਨੇਤਾ ਮਾਤੇਓ ਸਾਲਵੀਨੀ ਨੇ ਸਕੂਲ ਬੰਦ ਕਰਨ ਦੇ ਸਰਕਾਰ ਦੇ ਫੈਸਲੇ ‘ਤੇ ਕਿਹਾ ਕਿ “ਮਾਪਿਆਂ ਲਈ ਆਰਥਿਕ ਸਹਾਇਤਾ ਦੇਣਾ ਲਾਜ਼ਮੀ ਹੈ ਜੋ ਕੰਮ ਕਰ ਰਹੇ ਹਨ ਅਤੇ ਸਕੂਲ ਬੰਦ ਹੋਣ ਕਰਕੇ ਘਰ ਵਿੱਚ ਬੱਚਿਆਂ ਨਾਲ ਸਮੱਸਿਆਵਾਂ ਹਨ”।
– ਭਵਸ਼ਰਨ ਸਿੰਘ ਧਾਲੀਵਾਲ, ਵਰਿੰਦਰ ਧਾਲੀਵਾਲ