ਬੇਬੀਸਿਟਰ ਦੇ ਵਾਧੂ ਭੁਗਤਾਨ ਲਈ ਵਾਊਚਰ ਪ੍ਰਾਪਤ ਕਰ ਸਕਣਗੇ ਮਾਪੇ
ਪਰਿਵਾਰਕ ਮੰਤਰੀ ਐਲੇਨਾ ਬੋਨੇਤੀ ਨੇ ਵੀਰਵਾਰ ਨੂੰ ਕਿਹਾ ਕਿ, ਕੋਰੋਨਾਵਾਇਰਸ ਐਮਰਜੈਂਸੀ ਕਾਰਨ ਮਾਰਚ ਦੇ ਮੱਧ ਤਕ ਇਟਲੀ ਦੇ ਸਕੂਲ ਅਤੇ ਯੂਨੀਵਰਸਟੀਆਂ ਬੰਦ ਕਰਨ ਦਾ ਫੈਸਲਾ ਲੈਣ ਤੋਂ ਬਾਅਦ ਸਰਕਾਰ ਪਰਿਵਾਰਾਂ ਦੀ ਮਦਦ ਕਰਨ ਦੇ ਤਰੀਕਿਆਂ ਦਾ ਅਧਿਐਨ ਕਰ ਰਹੀ ਸੀ। ਬੋਨੇਤੀ ਨੇ ਕਿਹਾ ਕਿ, ਸਰਕਾਰ ਮਾਪਿਆਂ ਨੂੰ ਵਾਊਚਰ ਦੇਣ ਬਾਰੇ ਸੋਚ ਰਹੀ ਹੈ ਤਾਂ ਜੋ ਬੱਚਿਆਂ ਦੀ ਸਹਾਇਤਾ ਕਰਨ ਵਾਲੇ ਬੇਬੀਸਿਟਰ ਦੀ ਤਨਖਾਹ ਜਾਂ ਕੁਝ ਹੋਰ ਅਸਧਾਰਨ ਖਰਚਿਆਂ ਨੂੰ ਪੂਰਾ ਕੀਤਾ ਜਾ ਸਕੇ।
– ਭਵਸ਼ਰਨ ਸਿੰਘ ਧਾਲੀਵਾਲ, ਵਰਿੰਦਰ ਧਾਲੀਵਾਲ