in

ਕੋਰੋਨਾ ਵਾਇਰਸ ਕਾਰਨ ਰੋਮ ਸਥਿਤ ਇੰਡੀਅਨ ਅੰਬੈਸੀ ਦੀਆਂ ਸੇਵਾਵਾਂ ਆਰਜੀ ਤੌਰ ‘ਤੇ ਬੰਦ

ਇਟਲੀ ‘ਚ ਫੈਲ੍ਹੇ ਕੋਰੋਨਾ ਵਾਇਰਸ ਦੇ ਮਾਰੂ ਪ੍ਰਭਾਵ ਤੋਂ ਬਚਣ ਲਈ ਨਾਗਰਿਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਰੋਮ ਸਥਿਤ ਇੰਡੀਅਨ ਅੰਬੈਸੀ ਦੁਆਰਾ ਆਪਣੀਆਂ ਸੇਵਾਵਾਂ ਆਰਜੀ ਤੌਰ ‘ਤੇ ਬੰਦ ਰੱਖਣ ਦਾ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਇਟਲੀ ਵਿੱਚ ਕੋਰੋਨਾ ਵਾਇਰਸ ਬਹੁਤ ਜਿਆਦਾ ਵਧ ਗਿਆ ਹੈ। ਇਸ ਛੂਤ ਦੀ ਬਿਮਾਰੀ ਕਾਰਨ ਇਟਾਲੀਅਨ ਸਰਕਾਰ ਦੁਆਰਾ ਵੀ ਭੀੜ੍ਹ ਜਮਾਂ ਨਾ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸੇ ਪ੍ਰਕਾਰ ਇਟਲੀ ‘ਚ ਵੱਸਦੇ ਭਾਈਚਾਰੇ ਦੁਆਰਾ ਅਨੇਕਾਂ ਪ੍ਰੋਗਰਾਮ ਵੀ ਰੱਦ ਕੀਤੇ ਜਾ ਚੁੱਕੇ ਹਨ ਅਤੇ ਹੁਣ ਇੰਡੀਅਨ ਅੰਬੈਸੀ ਦੁਆਰਾ ਵੀ ਆਪਣੀਆਂ ਸੇਵਾਵਾਂ ਕੁੱਝ ਸਮੇਂ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇੰਡੀਅਨ ਅੰਬੈਸੀ ਦੁਆਰਾ ਇਹ ਜਾਣਕਾਰੀ ਦੱਸ ਦਿੱਤੀ ਗਈ ਹੈ। ਅਧਿਕਾਰੀਆਂ ਮੁਤਾਬਿਕ ਜਦੋਂ ਵੀ ਇਸ ਸਬੰਧ ਵਿੱਚ ਕੋਈ ਨਵੀਂ ਜਾਣਕਾਰੀ ਹੋਵੇਗੀ ਤਾਂ ਤੁਰੰਤ ਨਾਗਰਿਕਾਂ ਨੂੰ ਦੱਸਿਆ ਜਾਵੇਗਾ। ਇੰਡੀਅਨ ਅੰਬੈਸੀ ਦੁਆਰਾ ਇਟਲੀ ਵੱਸਦੇ ਸਮੂਹ ਭਾਰਤੀ ਭਾਈਚਾਰੇ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਇਟਾਲੀਅਨ ਸਿਹਤ ਵਿਭਾਗ ਦੁਆਰਾ ਜਾਰੀ ਹਦਾਇਤਾਂ ਨੂੰ ਅਮਲ ਵਿੱਚ ਲਿਆਉਣ ਲਈ ਕਿਹਾ ਗਿਆ ਹੈ ਅਤੇ ਮੂੰਹ ‘ਤੇ ਮਾਸਕ ਆਦਿ ਪਹਿਨ ਕੇ ਹੀ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ।

ਇੰਡੀਅਨ ਅੰਬੈਸੀ ਵੱਲੋਂ ਜਾਰੀ ਨੋਟਿਸ :
ਇਟਲੀ ਵਿਚ ਕੋਰੋਨਾ ਵਾਇਰਸ ਦੇ ਫੈਲਣ ਅਤੇ ਇਟਲੀ ਸਰਕਾਰ ਦੁਆਰਾ ਜਾਰੀ ਕੀਤੇ ਗਏ ਨਵੇਂ ਆਦੇਸ਼ ਕਾਰਨ ਮੌਜੂਦਾ ਸਥਿਤੀ ਨੂੰ ਵੇਖਦੇ ਹੋਏ, ਦੂਤਾਵਾਸ ਨੇ ਅਗਲੇ ਨੋਟਿਸ ਤੱਕ ਸਾਰੀਆਂ ਕੌਂਸਲਰ ਸੇਵਾਵਾਂ ਨੂੰ ਅਸਥਾਈ ਤੌਰ ਤੇ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। ਐਮਰਜੈਂਸੀ ਲਈ, ਕਿਰਪਾ ਕਰਕੇ ਸਾਡੇ ਹਾਟਲਾਈਨ ਨੰਬਰ +39 33 16142085 ਤੇ ਕਾਲ ਕਰੋ. ਹੋਰ ਅਪਡੇਟ ਲਈ ਸਾਨੂੰ ਫੇਸਬੁੱਕ, ਟਵਿੱਟਰ ਅਤੇ ਸਾਡੇ ਪੇਜ ਤੇ ਫਾਲੋ ਕਰੋ.

– ਭਵਸ਼ਰਨ ਸਿੰਘ ਧਾਲੀਵਾਲ, ਵਰਿੰਦਰ ਧਾਲੀਵਾਲ

ਚੀਨ ਤੋਂ 2 ਮਿਲੀਅਨ ਮਾਸਕ ਭੇਜੇ ਜਾਣਗੇ

ਕੋਰੋਨਾ : ਭਾਰਤ ਤੇ ਅਮਰੀਕਾ ‘ਚ ਵਿਦੇਸ਼ੀਆਂ ਦੀ ਐਂਟਰੀ ‘ਤੇ ਪਾਬੰਦੀ