ਮਿਲਾਨ (ਇਟਲੀ) 17 ਮਾਰਚ (ਸਾਬੀ ਚੀਨੀਆ) – ਕਰੋਨਾ ਵਾਇਰਸ ਵਰਗੀ ਮਹਾਮਾਰੀ ਨਾਲ ਨਜਿੱਠਣ ਲਈ ਇਟਲੀ ਸਰਕਾਰ ਦੇ ਹੁਕਮਾਂ ਦੀ ਪਾਲਣਾ ਨਾ ਕਰਨਾ ਇਕ ਪਾਕਿਸਤਾਨੀ ਨੂੰ ਇਨਾਂ ਮਹਿੰਗਾ ਪਿਆ ਕਿ ਸ਼ਾਇਦ ਉਸਦੀਆਂ ਆਉਣ ਵਾਲੀਆਂ ਕਈ ਪੀੜੀਆ ਕਾਨੂੰਨ ਦੀ ਉਲੰਘਣਾ ਨਹੀ ਕਰਨਗੀਆਂ। ਉਤੱਰੀ ਇਟਲੀ ਦੇ ਜਿਲ੍ਹਾ ਪੋਰਦੀਨੋਨੇ ਦੇ ਪਿੰਡ ਆਸੀਆਨੋ ਦੀਚੀਮੋ ਨਗਰ ਕੌਂਸਲ ਪੁਲਿਸ ਵਲੋ ਇਕ ਤੇਜ ਰਫਤਾਰ ਕਾਰ ਨੂੰ ਆਮ ਚੈਕਿੰਗ ਲਈ ਰੋਕ ਕਿ ਛਾਣਬੀਣ ਕਰਨ ਤੇ ਪਤਾ ਲੱਗਾ ਕਿ ਬਿਨਾਂ ਕਿਸੇ ਖਾਸ ਕਾਰਨ ਦੇ ਘਰੋ ਬਾਹਰ ਨਿਕਲਿਆ ਹੈ ਉਸ ਕੋਲ ਡਰਾਈਵਿੰਗ ਲਾਇਸੰਸ ਜੋ ਗਰੀਸ ਤੋ ਬਣਿਆ ਹੋਇਆ ਸੀ ਉਹ ਵੀ ਨਿਕਲੀ ਹੈ ਕਾਰ ਦੀ ਰਫਤਾਰ ਤੇਜ ਹੋਣ ਤੇ ਉਸਨੂੰ ਪੰਜ ਹਜਾਰ ਯੂਰੋ ਦਾ ਜੁਰਮਾਨਾ ਕੀਤਾ ਗਿਆ ਹੈ ਤੇ ਪੁਲਿਸ ਨੇ ਡਰਾਈਵਿੰਗ ਲਾਇਸੰਸ ਵੀ ਰੱਖ ਲਿਆ ਹੈ ਇਥੇ ਇਹ ਵੀ ਦੱਸਣਯੋਗ ਹੈ ਕਿ ਬੈਰਗਾਮੋ ਪੁਲਿਸ ਵਲੋ ਇਕ ਭਾਰਤੀ ਨੂੰ ਵੀ ਬਿਨਾਂ ਖਾਸ ਕਾਰਨ ਦੇ ਘਰੋ ਬਾਹਰ ਜਾਣ ਤੇ ਅਦਾਲਤੀ ਹੁਕਮ ਜਾਰੀ ਕੀਤੇ ਗਏ ਹਨ ਇਟਲੀ ਪੁਲਿਸ ਵਲੋ ਐਮਰਜੈਂਸੀ ਦੌਰਾਨ ਕਾਨੂੰਨ ਦੀ ਪਾਲਣਾ ਨਾ ਕਰਨ ਵਾਲਿਆ ਨੂੰ ਕਰੜੇ ਹੱਥੀਂ ਲਿਆ ਜਾ ਰਿਹਾ ਹੈ. ਇਸ ਗੱਲ ਤੇ ਸੁਝਾਅ ਪੇਸ਼ ਕਰਦਿਆਂ ਬੀਬੀ ਰਵਿੰਦਰਪਾਲ ਕੌਰ ਧਾਲੀਵਾਲ ਨੇ ਸਮੁੱਚੇ ਭਾਰਤੀ ਭਾਈਚਾਰੇ ਨੂੰ ਅਪੀਲ ਕਰਦਿਆਂ ਆਖਿਆ ਹੈ ਕਿ, ਉਹ ਬਿਨ੍ਹਾ ਕਿਸੇ ਖਾਸ ਕਾਰਨ ਦੇ ਘਰੋ ਬਾਹਰ ਨਾ ਜਾਣ, ਅਜਿਹਾ ਨਾ ਕਰਨ ਦੀ ਸੂਰਤ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।