in

ਇੰਡੀਅਨ ਅੰਬੈਸੀ ਵੱਲੋਂ ਇਕੱਠੇ ਵਿਸਾਖੀ ਮਨਾਉਣ ਦਾ ਸੱਦਾ

ਪੂਰੇ ਵਿਸ਼ਵ ਵਿਚ ਫੈਲੀ ਮਹਾਂਮਾਰੀ ਨਾਲ ਲੜ੍ਹਨ ਲਈ ਸਾਰੀ ਦੁਨੀਆ ਦੇ ਨਾਲ ਨਾਲ ਭਾਰਤੀ ਭਾਈਚਾਰਾ ਵੀ ਪੂਰਾ ਜੋਰ ਲਗਾ ਰਿਹਾ ਹੈ। ਆਪਣੇ ਜੀਵਨ ਵਿਚ ਇਸ ਸਮੇਂ ਹੋ ਰਹੀਆਂ ਕਮੀਆਂ ਅਤੇ ਸੰਸਕ੍ਰਿਤੀ ਨਾਲ ਜੁੜੇ ਤਿਉਹਾਰਾਂ ਨੂੰ ਮਨਾਉਣ ਲਈ ਇਕ ਵਧੀਆ ਰਸਤਾ ਅਪਣਾਇਆ ਗਿਆ ਹੈ। ਜਿਸ ਅਨੁਸਾਰ ਅਸੀਂ ਸਾਰੇ ਰਲ੍ਹ ਕੇ ਆਪਣੇ ਤਿਉਹਾਰ ਨੂੰ ਮਨਾ ਸਕੀਏ।  
ਅੱਜ ਵਿਸਾਖੀ ਦਾ ਤਿਉਹਾਰ ਹੈ, ਜਿਸਨੂੰ ਪੱਕੀ ਫਸਲ ਨੂੰ ਸਾਂਭ ਸੰਭਾਲ ਤੋਂ ਬਾਅਦ ਖੁਸ਼ੀ ਸਾਂਝੀ ਕਰਨ ਲਈ ਮਨਾਇਆ ਜਾਂਦਾ ਹੈ। ਇਸ ਦਿਨ ਹੀ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਸੀ। ਜਿਸ ਕਾਰਨ ਸਿੱਖ ਧਰਮ ਲਈ ਇਹ ਤਿਉਹਾਰ ਬਹੁਤ ਹੀ ਮਹੱਤਵਪੂਰਣ ਹੈ। ਇੰਡੀਅਨ ਅੰਬੈਸੀ ਨੇ ਅਨਾਦ ਫਾਊਂਡੇਸ਼ਨ ਦੇ ਨਾਲ ਸਾਂਝੇ ਤੌਰ ‘ਤੇ ਇਸ ਲਈ ਇਕ ਵਧੀਆ ਉਪਰਾਲਾ ਕੀਤਾ ਹੈ। ਭਾਰਤੀ ਦੂਤਾਵਾਸ ਨੇ ਸਾਰੇ ਭਾਈਚਾਰੇ ਨੂੰ ਆੱਨਲਾਈਨ (ਵਰਚੂਅਲ ਵਿਸਾæਖੀ 2020) ਵਿਸਾਖੀ 2020 ਇਕੱਠੇ ਮਨਾਉਣ ਦਾ ਸੱਦਾ ਦਿੱਤਾ ਹੈ।  
ਸਮਾਰੋਹ ਦੀ ਸਮੁੱਚੀ ਰਸਮ ਸੋਮਵਾਰ, 13 ਅਪ੍ਰੈਲ ਨੂੰ ਇੰਟਰਨੈਸ਼ਨਲ ਇੰਸਟੀਚਿਊਟ ਆਫ ਸਾਊਥ ਏਸ਼ੀਅਨ ਸਟੱਡੀਜ਼ (ਆਈ ਐੱਸ਼ ਐੱਸ਼), ਰੋਮ, ਇਟਲੀ ਤੋਂ ਲਾਈਵ ਸਟ੍ਰੀਮਿੰਗ ਰਾਹੀਂ ਕੀਤੀ ਜਾਏਗੀ। ਭਾਈ ਬਲਦੀਪ ਸਿੰਘ ਦੁਆਰਾ ਗੁਰਬਾਣੀ ਕੀਰਤਨ ਕੀਤਾ ਜਾਵੇਗਾ।

ਸਮਾਰੋਹ ਦਾ ਸਮਾਂ ਇਸ ਪ੍ਰਕਾਰ ਹੈ:

ਭਾਰਤ- ਸਵੇਰੇ 9.30 ਵਜੇ- 10.30 ਵਜੇ
ਇਟਲੀ- 6.00 ਵਜੇ- 7.00 ਵਜੇ
ਯੂਨਾਈਟਿਡ ਕਿੰਗਡਮ – 5.00 ਸ਼ਾਮ 6.00 ਵਜੇ
ਯੂ ਐਸ ਏ ਅਤੇ ਕਨੇਡਾ (ਵੈਸਟ ਕੋਸਟ) – 9.00 -10.00 ਵਜੇ
(ਪੂਰਬੀ ਤੱਟ) – 12.00 ਵਜੇ- 1.30 ਵਜੇ

– ਅਪ੍ਰੀਤ ਕੌਰ

ਲਾਕਡਾਊਨ ‘ਚ ਸ਼ਰਾਬ ਦੀ ਹੋਮ ਡਲਿਵਰੀ ਸ਼ੁਰੂ

ਗਿੰਨੀ ਮਾਹੀ ਦੇ ਨਵੇਂ ਗੀਤ ‘ਬੋਲੋ ਜੈ ਭੀਮ’ ਨੂੰ ਮਿਲਿਆ ਭਰਵਾਂ ਹੁੰਗਾਰਾ