ਮਿਲਾਨ (ਇਟਲੀ) 24 ਅਪ੍ਰੈਲ (ਸਾਬੀ ਚੀਨੀਆਂ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਦੁਪਹਿਰ ਭਾਰਤ ਵਿਚ ਇਟਲੀ ਦੇ ਅੰਬੈਸਡਰ “ਵਿਚੈਂਸੋ ਦੀ ਲੂਕਾ ਨਾਲ ਵੀਡੀਓ ਕਾੱਲ ਰਾਹੀਂ ਗੱਲਬਾਤ ਕੀਤੀ ਗਈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਕੁਝ ਵਪਾਰਕ ਮੁੱਦਿਆਂ ਤੋਂ ਇਲਾਵਾ ਇਟਲੀ ਵਿਚ ਕੋਰੋਨਾ ਵਾਇਰਸ ਸਬੰਧਤ ਜਾਣਕਾਰੀ ਪ੍ਰਾਪਤ ਕੀਤੀ ਗਈ। ਸੂਤਰਾਂ ਮੁਤਾਬਿਕ ਕੈਪਟਨ ਨੇ ਕੋਰੋਨਾ ਵਾਇਰਸ ਦੇ ਹਾਲਤਾਂ ‘ਤੇ ਕਾਬੂ ਪਾਉਣ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਵਜੋਂ ਕਾਲ ਕੀਤੀ ਸੀ।
ਉਨ੍ਹਾਂ ਇਟਲੀ ਤੋਂ ਪੰਜਾਬ ਗਏ ਐਨ ਆਰ ਆਈਜ਼ ਨੂੰ ਲੈ ਕੇ ਵੀ ਵਿਚਾਰ ਵਟਾਂਦਰਾਂ ਕੀਤਾ, ਜੋ ਇੰਨੀ ਦਿਨੀਂ ਪੰਜਾਬ ਛੁੱਟੀਆਂ ਮਨਾਉਣ ਆਏ ਹੋਏ ਹਨ ਅਤੇ ਐਮਰਜੈਂਸੀ ਕਾਰਨ ਇੱਥੇ ਫਸੇ ਹੋਏ ਹਨ। ਕੈਪਟਨ ਅਮਰਿੰਦਰ ਸਿੰਘ ਕੋਰੋਨਾ ਵਾਇਰਸ ਦੇ ਨਾਲ ਨਾਲ ਹਰ ਤਰ੍ਹਾਂ ਦੀ ਸਥਿਤੀ ‘ਤੇ ਪੂਰੀ ਨਜਰ ਰੱਖ ਰਹੇ ਹਨ। ਉਨ੍ਹਾਂ ਯੂਰਪ ਦੇ ਕਾਂਗਰਸੀ ਆਗੂਆਂ ਦੀ ਸ਼ਿਕਾਇਤ ‘ਤੇ ਪ੍ਰਸ਼ਾਸਨ ਨੂੰ ਹਦਾਇਤਾਂ ਦਿੱਤੀਆ ਸਨ ਕਿ ਕਿਸੇ ਵੀ ਐਨ ਆਰ ਆਈ ਨੂੰ ਨਜਾਇਜ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ।