in

ਹੁਣ ਤੇ ਗਲੋ ਲੱਥ ਕਰੋਨਾ

ਹੁਣ ਤੇ ਗਲੋ ਲੱਥ ਕਰੋਨਾ
ਲ਼ੱਖਾ ਲੋਕਾ ਨੂੰ ਚਪੇਟ ‘ਚ ਲਿਆ ਤੂੰ ਕਰੋਨਾ
ਤੇਰੇ ਕਰਕੇ ਲੱਖਾ ਲੋਕਾ ਦੀ ਜਾਨ ਗਈ ਕਰੋਨਾ
ਹੁਣ ਤੇ ਗਲੋ ਲੱਥ ਕਰੋਨਾ

ਮਨੁੱਖ ਜਾਤੀ ਵਲੋਂ ਕੁਦਰਤ ਨਾਲ ਛੇੜ ਛਾੜ ਕਰਨ ਤੇ ਆਇਆ ਤੁੰ ਕਰੋਨਾ
ਫੇਲ ਕਰਤੇ ਦੁਨੀਆ ਦੇ ਡਾਕਟਰ ਤੇ ਵਿਗਆਨੀ ਤੁੰ ਕੋਰੋਨਾ
ਹੁਣ ਤੇ ਗਲੋ ਲੱਥ ਕਰੋਨਾ

ਤੇਰੀ ਏਸ ਆਫਤ ਨੇ ਰੋਟੀ ਤੋਂ ਮੁਹਤਾਜ਼ ਕਰਤੇ ਲੋਕ ਕਰੋਨਾ
ਪੂਰਾ ਵਿਸ਼ਵ ਹਿਲਾ ਕੇ ਰੱਖ ਦਿੱਤਾ ਤੂੰ ਕਰੋਨਾ
ਹੁਣ ਤੇ ਗਲੋ ਲੱਥ ਕਰੋਨਾ

ਸਭ ਰੇਲ, ਸੜਕੀ, ਹਵਾਈ ਆਵਾਜਾਈ ਰੋਕ ਦਿੱਤੀ ਤੁੰ ਕਰੋਨਾ
ਸਾਰੀ ਦੁਨੀਆ ਵਿਚ ਮੰਦੀ ਪੈਂਦਾ ਕਰਤੀ ਤੁੰ ਕਰੋਨਾ
ਹੁਣ ਤੇ ਗਲੋ ਲੱਥ ਕਰੋਨਾ

ਰੋਜ਼ਗਾਰ ਤੇ ਲੱਗੇ ਕਰਤੇ ਤੁੰ ਬੇਰੋਜ਼ਗਾਰ ਕਰੋਨਾ
ਕਈਆਂ ਦੀਆਂ ਹੋਰ ਨੌਕਰੀ ਜਾਏਗੀ ਕਰੋਨਾ
ਹੁਣ ਤੇ ਗਲੋ ਲੱਥ ਕਰੋਨਾ

ਸਾਰੇ ਕਾਰੋਬਾਰ ਠੱਪ ਕਰਤੇ ਦਿੱਤੇ ਤੁੰ ਕਰੋਨਾ
ਸਭ ਨੂੰ ਘਾਟੇ ਵਿਚ ਪਾ ਦਿੱਤਾ ਈ ਤੁੰ ਕਰੋਨਾ
ਹੁਣ ਤੇ ਗਲੋ ਲੱਥ ਕਰੋਨਾ

ਸਭ ਲੋੋਕਾਂ ਨੂੰ ਘਰਾ ਵਿਚ ਕਰ ਦਿੱਤਾ ਈ ਕੈਦ ਕਰੋਨਾ
ਹੱਥ ਮਿਲਾਉਣ, ਜੱਫੀਆਂ ਪਾਉਣ ਤੋਂ ਦੂਰ ਕਰ ਦਿੱਤਾ ਈ ਕਰੋਨਾ
ਹੁਣ ਤੇ ਗਲੋ ਲੱਥ ਕਰੋਨਾ

ਤੇਰੀ ਵਜ੍ਹਾ ਕਰਕੇ ਮ੍ਰਿਤਕ ਹੋਣ ਤੇ ਤੁੰ ਆਪਣਿਆਂ ਦੇ ਤੇਵਰ ਦਿਖਾਏ ਕਰੋਨਾ
ਅੰਤਿਮ ਰਸਮਾ ਨਿਭਾਉਣ ਲਈ ਤੁੰ ਪਰਿਵਾਰਾਂ ਦੇ ਸਫੇਦ ਲਹੂ ਕਰਤੇ ਤੂੰ ਕਰੋਨਾ
ਹੁਣ ਤੇ ਗਲੋ ਲੱਥ ਕਰੋਨਾ

ਦੂਜਿਆ ਤੇ ਜਾਨ ਵਾਰਨ ਦੀਆਂ ਗੱਲਾ ਕਰਨ ਵਾਲੇ ਦੀ ਪਰਖ ਕਰਾਤੀ ਤੂੰ ਕਰੋਨਾ
ਆਪਣੀ ਜਾਨ ਪਿਆਰੀ ਨੂੰ ਦੇਖਦੇ ਸਭ ਦੂਰ ਭੱਜਦੇ ਦਿਖਾਏ ਤੁੰ ਕਰੋਨਾ
ਹੁਣ ਤੇ ਗਲੋ ਲੱਥ ਕਰੋਨਾ

ਲੋੜਵੰਦਾ ਦੇ ਅਸਲੀ ਮਦਦਗਾਰਾਂ ਤੇ ਨਕਲੀ ਮਦਦਗਾਰਾਂ ਦੀ ਪਹਿਚਾਣ ਕਰਵਾਈ ਤੁੰ ਕਰੋਨਾ
ਵੋਟਾ ਵੇਲੇ ਨੇੜੇ ਹੋ-ਹੋ ਢੁਕਣ ਵਾਲਿਆਂ ਦੀ ਪਹਿਚਾਣ ਚੰਗੀ ਤਰ੍ਹਾਂ ਕਰਵਾਈ ਤੁੰ ਕਰੋਨਾ
ਹੁਣ ਤੇ ਗਲੋ ਲੱਥ ਕਰੋਨਾ

ਸਭ ਤੇਰੇ ਜਾਣ ਦੀ ਕਹਾਲੀ ਦੀ ਆਸ ਲਗਾਈ ਬੈਠੇ ਕਰੋਨਾ
ਕਦੋਂ ਤੁੰ ਗਲੋ ਲੱਥੇਗਾ ਕਰੋਨਾ
ਹੁਣ ਤੇ ਗਲੋ ਲੱਥ ਕਰੋਨਾ

ਜਿੰਨਾ ਨੂੰ ਰੱਬ ਭਲਿਆ ਸੀ, ਯਾਦ ਕਰਵਾ ਦਿੱਤਾ ਤੂੰ ਕਰੋਨਾ
ਸਭ ਦਾ ਰੱਬ ਤੇ ਵਿਸ਼ਵਾਸ਼ ਬੰਨ ਦਿੱਤਾ ਤੂੰ ਕਰੋਨਾ
ਹੁਣ ਤੇ ਗਲੋ ਲੱਥ ਕਰੋਨਾ

ਅੱਜ ਸਾਫ ਵਾਤਾਵਰਨ ਦੇ ਨਜ਼ਾਰੇ ਲੈਂਦੇ ਪੰਛੀ ਚਹਿਕਣ ਕਰੋਨਾ
ਸ਼ਾਤਮਈ ਕੁਦਰਤੀ ਮਾਹੌਲ ਬਣਾ ਕੇ ਕੁਦਰਤ ਯਾਦ ਕਰਵਾ ਦਿੱਤਾ ਤੁੰ ਕਰੋਨਾ
ਹੁਣ ਤੇ ਗਲੋ ਲੱਥ ਕਰੋਨਾ

  • ਅੰਗਰੇਜ ਸਿੰਘ ਹੁੰਦਲ

ਵਿਦੇਸ਼ ਵੱਸਦੇ ਭਾਈਚਾਰੇ ਵੱਲੋਂ ਜਸਵਿੰਦਰ ਸਿੰਘ ਥਾਂਦੀ ਨਾਲ ਨੌਜਵਾਨ ਪੁੱਤਰ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ

ਇਟਲੀ ਵਿੱਚ ਭਾਰਤੀ ਭਾਈਚਾਰਾ ਕਰ ਰਿਹਾ ਹੈ ਲੋੜਵੰਦਾਂ ਦੀ ਨਿਰੰਤਰ ਸਹਾਇਤਾ