ਵਿਸ਼ਵ ਕੱਪ ਦੇ 34ਵੇਂ ਮੈਚ ਵਿੱਚ ਮੈਨਚੇਸਟਰ ਵਿੱਚ ਭਾਰਤ ਨੇ ਵੈਸਟਇੰਡੀਜ਼ ਨੂੰ 269 ਦੌੜਾਂ ਦਾ ਟੀਚਾ ਦਿੱਤਾ। ਭਾਰਤੇ ਨੇ 50 ਓਵਰਾਂ ਵਿੱਚ 7 ਵਿਕਟਾਂ ਉੱਤੇ 268 ਦੌੜਾਂ ਬਣਾਈਆਂ। ਕੋਹਲੀ ਨੇ 72 ਅਤੇ ਧੋਨੀ ਨੇ 56 ਦੌੜਾਂ ਦੀ ਪਾਰੀ ਖੇਡੀ। ਵਿਰਾਟ ਕੋਹਲੀ ਨੇ ਆਸਟ੍ਰੇਲੀਆ ਵਿਰੁੱਧ 82, ਪਾਕਿਸਤਾਨ ਵਿਰੁਧ 77 ਅਤੇ ਅਫ਼ਗ਼ਾਨਿਸਤਾਨ ਵਿਰੁਧ 67 ਦੌੜਾਂ ਬਣਾਈਆਂ ਸਨ। ਵੈਸਟਇੰਡੀਜ਼ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਉਸ ਦੇ ਬੱਲੇਬਾਜ਼ ਹੋਲੀ ਹੋਲੀ ਆਊਟ ਹੁੰਦੇ ਗਏ ਅਤੇ ਉਸ ਦੀ ਸਾਰੀ ਟੀਮ 34.2 ਓਵਰਾਂ ਵਿੱਚ ਸਿਰਫ਼ 143 ਦੌੜਾਂ ਹੀ ਬਣਾ ਸਕੀ। ਭਾਰਤ ਦੇ ਇਹ ਮੈਚ 125 ਦੌੜਾਂ ਨਾਲ ਜਿੱਤ ਲਿਆ।
27ਵੇਂ ਓਵਰ ਵਿੱਚ ਜਸਪ੍ਰੀਤ ਬੁੰਮਰਾਹ ਨੇ ਟੀਮ ਨੂੰ ਦੋ ਸਫ਼ਲਤਾਵਾਂ ਦਿਵਾਈਆਂ। ਉਸ ਨੇ ਪਹਿਲੀ ਗੇਂਦ ‘ਤੇ ਬ੍ਰੈਥਵੇਟ ਅਤੇ ਦੂਜੀ ਉੱਤੇ ਫੈਬੀਅਨ ਅਲੇਨ ਨੂੰ ਆਊਟ ਕੀਤਾ। ਸ਼ਮੀ ਨੇ ਭਾਰਤ ਨੂੰ ਅੱਠਵੀਂ ਸਫ਼ਲਤਾ ਦਿਵਾਈ।