in

ਅੰਮ੍ਰਿਤਸਰ ਤੋਂ ਰੋਮ ਲਈ ਸਿੱਧੀ ਫਲਾਇਟ 21 ਸਤੰਬਰ ਨੂੰ

ਫਲਾਇਟ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰਬੰਧਕ।

ਰੋਮ (ਇਟਲੀ) 16 ਸਤੰਬਰ (ਸਾਬੀ ਚੀਨੀਆਂ) – ਸ੍ਰੀ ਗੁਰੂ ਰਾਮ ਦਾਸ ਜੀ ਦੀ ਚਰਨ੍ਹ ਛੋਹ ਪ੍ਰਾਪਤ ਪਵਿੱਤਰ ਧਰਤੀ ਅੰਮ੍ਰਿਤਸਰ ਤੋਂ ਇਟਲੀ ਦੀ ਰਾਜਧਾਨੀ ਰੋਮ ਲਈ ਸਿੱਧੀ ਫਲਾਇਟ 21 ਸਤੰਬਰ ਨੂੰ ਆ ਰਹੀ ਹੈ। ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਤਾਜ ਮਹਿਲ ਟ੍ਰੈਵਲਜ਼ ਦੇ ਚੈਅਰਮੈਨ ਸ੍ਰੀ ਆਰ ਕੇ ਸੈਣੀ, ਸ੍ਰੀ ਗੁਰਵਿੰਦਰ ਕੁਮਾਰ ਅਤੇ ਵਿੱਕੀ ਸੈਣੀ ਨੇ ਦੱਸਿਆ ਕਿ, ਇਹ ਪਹਿਲੀ ਵਾਰੀ ਹੋਵੇਗਾ ਜਦੋਂ ਕੋਈ ਫਲਾਇਟ ਅੰਮ੍ਰਿਤਸਰ ਤੋਂ ਸਿੱਧੀ ਰੋਮ ਆਏਗੀ ਅਤੇ ਇਹੀ ਫਲਾਇਟ ਵਾਪਸ 22 ਸਤੰਬਰ ਨੂੰ ਅੰਮ੍ਰਿਤਸਰ ਜਾਏਗੀ। ਇਸ ਫਲਾਇਟ ਦੇ ਚੱਲਣ ਨਾਲ ਇਸਾਈ ਧਰਮ ਅਤੇ ਸਿੱਖ ਧਰਮ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜ੍ਹੇ ਲੋਕ ਇਹ ਸਫਰ ਸਿਰਫ 8 ਘੰਟਿਆਂ ਵਿਚ ਤੈਅ ਕਰਨਗੇ। ਜਿਸ ਨਾਲ ਯੂਰਪ ਤੋਂ ਹਰਿਮੰਦਰ ਸਾਹਿਬ ਆਉਣ ਵਾਲੇ ਸੈਲਾਨੀਆਂ ਨੂੰ ਬਹੁਤ ਸੌਖ ਹੋਵੇਗੀ।

20 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਕੋਰੋਨਾ ਦਾ ਘੱਟ ਖਤਰਾ

ਸਿਖਿਆ, ਸਿਹਤ ਸਹੂਲਤਾਂ ‘ਚ 116ਵੇਂ ਨੰਬਰ ‘ਤੇ ਭਾਰਤ