in

ਵੇਰੋਨਾ : ਭਾਰਤੀ ਦੀ ਦੁਕਾਨ ਤੋਂ ਪਿਸਤੌਲ ਦੀ ਨੋਕ ਤੇ ਪੰਜ ਹਜ਼ਾਰ ਯੂਰੋ ਲੁੱਟਕੇ ਫ਼ਰਾਰ

ਵੇਰੋਨਾ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਜਿੱਥੇ ਇਟਲੀ ਦੇਸ਼ ਇੱਕ ਪਾਸੇ ਕੋਰੋਨਾ ਨਾਲ ਜੂਝ ਰਿਹਾ ਹੈ ਦੂਜੇ ਪਾਸੇ ਇਟਲੀ ਵਿੱਚ ਲੁੱਟ ਖੋਹ ਦੀਆ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ. ਬੀਤੇ ਦਿਨੀਂ ਮਿਲਾਨ ਸ਼ਹਿਰ ਵਿੱਚ ਚੋਰਾਂ ਵਲੋਂ ਫ਼ਿਲਮੀ ਅੰਦਾਜ਼ ਨਾਲ ਇੱਕ ਬੈਂਕ ਲੁੱਟਿਆ ਗਿਆ ਸੀ ਅਤੇ ਹੁਣ ਜਿਲ੍ਹਾ ਵੈਰੋਨਾ ਦੇ ਕਸਬਾ ਨੌਗਾਰੋਲੇ ਦੀ ਰੋਕਾ ਵਿੱਚ ਇੱਕ ਭਾਰਤੀ ਦੁਕਾਨਦਾਰ ਤੋਂ ਪਿਸਤੌਲ ਦੀ ਨੋਕ ਤੇ ਪੰਜ ਹਜ਼ਾਰ ਯੂਰੋ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ. ਇਸਛੋਟੇ ਜਿਹੇ ਕਸਬੇ ਵਿੱਚ ਪਿਛਲੇ ਲੰਮੇ ਅਰਸੇ ਤੋਂ ਦੁਕਾਨ (ਤਬਾਕੀ) ਚਲਾ ਰਹੇ ਭਾਰਤੀ (ਪੰਜਾਬੀ) ਉੱਘੇ ਸਮਾਜ ਸੇਵਕ ਰਾਣਾ ਜਗਦੀਪ ਸਿੰਘ ਚੌਧਰੀ ਦੇ ਨਾਲ ਇਹ ਵਾਪਰੀ ਘਟਨਾ ਹੈ. ਪ੍ਰੈੱਸ ਨਾਲ ਗੱਲਬਾਤ ਕਰਦਿਆਂ ਜਗਦੀਸ਼ ਚੌਧਰੀ ਨੇ ਦੱਸਿਆ ਕਿ, ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਤਬਾਕੀ (ਦੁਕਾਨ) (ਜਿਸ ਵਿੱਚ ਉਹ ਮਨੀ ਟਰਾਂਸਫਰ ਦਾ ਕੰਮ ਵੀ ਕਰਦੇ ਹਨ, ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ ਕਿ ਬੀਤੇ ਸ਼ਾਮ ਨੂੰ ਸਵਾ ਛੇ ਵਜੇ ਦੇ ਕਰੀਬ ਦੋ ਅਣਪਛਾਤੇ ਨਕਾਬਪੋਸ਼ ਲੁੱਟੇਰੇ ਦੁਕਾਨ ਅੰਦਰ ਦਾਖਲ ਹੋਏ ਅੰਦਰ ਆਉਂਦਿਆਂ ਹੀ ਉਨ੍ਹਾਂ ਲੁਟੇਰਿਆਂ ਜੋ ਇਟਾਲੀਅਨ ਭਾਸ਼ਾ ਬੋਲ ਰਹੇ ਸਨ ਨੇ ਮੇਰੇ ਵੱਲ ਪਿਸਤੌਲ ਤਾਣਦੇ ਹੋਏ ਗੱਲੇੱ ਵਿੱਚ ਪਈ ਹੋਈ ਸੇਲ ਰਕਮ ਦੀ ਸਾਰੀ ਰਕਮ ਜੋ ਕਿ ਪੰਜ ਹਜ਼ਾਰ ਯੂਰੋ ਦੇ ਕਰੀਬ ਸੀ ਲੈ ਕੇ ਫਰਾਰ ਹੋ ਗਏ.
ਜਿਸ ਦੀ ਸੂਚਨਾ ਤੁਰੰਤ ਸਥਾਨਕ ਪੁਲਸ ਨੂੰ ਦਿੱਤੀ ਗਈ. ਜਿਨ੍ਹਾਂ ਨੇ ਮੌਕਾ-ਏ-ਵਾਰਦਾਤ ਤੇ ਪਹੁੰਚ ਕੇ ਦੁਕਾਨ ਤੇ ਲੱਗੇ ਸੀ ਸੀ ਟੀ ਵੀ ਫੋਟੇਜ ਦੇ ਅਧਾਰ ਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਕਾਰਨ ਇਲਾਕੇ ਵਿੱਚ ਰਹਿ ਰਹੇ ਭਾਰਤੀਆਂ ਵਿੱਚ ਭਾਰੀ ਦਹਿਸ਼ਤ ਅਤੇ ਅਸੁਰੱਖਿਅਤ ਮਹਿਸੂਸ ਕੀਤੀ ਜਾ ਰਹੀ ਹੈ. ਦੱਸਣਯੋਗ ਹੈ ਕਿ ਇਟਲੀ ਵਿੱਚ ਵੱਖ-ਵੱਖ ਥਾਵਾਂ ਤੇ ਹੋ ਰਹੀਆਂ ਚੋਰੀ, ਲੁੱਟ ਘੁਸੱਟ ਦੀਆਂ ਵਾਰਦਾਤਾਂ ਨਾਲ ਭਾਰਤੀਆਂ ਵਿੱਚ ਅਹਿਮ ਦਾ ਮਹੌਲ ਬਣਦਾ ਜਾ ਰਿਹਾ ਹੈ, ਕਿਉਂਕਿ ਬੀਤੇ ਦਿਨੀਂ ਵੀ ਇਸ ਤਰ੍ਹਾਂ ਦੀਆਂ ਕੁਝ ਛੋਟੀਆਂ, ਮੋਟੀਆਂ ਘਟਨਾਵਾਂ ਦੇ ਇੱਕਾ ਦੁੱਕਾ ਸਮਾਚਾਰ ਪ੍ਰਾਪਤ ਹੋਏ ਸਨ।

ਸੰਨ ਜਵਾਨੀ ਇੰਨ ਕਰੇਚੋ ਵਿਖੇ ਕਰਵਾਇਆ ਗਿਆ ਅੰਮ੍ਰਿਤ ਸੰਚਾਰ

ਸਰਕਾਰ ਵੱਲੋਂ ਕਿਸਾਨਾਂ ਲਈ ਦੀਵਾਲੀ ਦਾ ਤੋਹਫਾ