in

ਇਟਲੀ : ਕਰੋਨਾ ਕਾਨੂੰਨ ਦੀ ਉਲੰਘਣਾ ਕਰਨ ਤੇ ਲੋਕਾਂ ਨੂੰ ਕੀਤੇ ਗਏ ਭਾਰੀ ਜੁਰਮਾਨੇ

ਰੋਮ, ਮਿਲਾਨ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਇਟਲੀ ਵਿੱਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ, ਜਿਸ ਦੇ ਮੱਦੇਨਜਰ ਸਰਕਾਰ ਵਲੋਂ ਸਖ਼ਤ ਕਾਨੂੰਨ ਬਣਾਏ ਹੋਏ ਹਨ,ਪਰ ਕੁਝ ਲੋਕਾਂ ਨੂੰ ਇਨ੍ਹਾਂ ਕਾਨੂੰਨਾਂ ਦੀ ਕੋਈ ਪ੍ਰਵਾਹ ਨਹੀਂ ਹੁੰਦੀ।
ਇਟਲੀ ਦੇ ਸ਼ਹਿਰ ਬਰੇਸ਼ੀਆ ਵਿੱਚ ਇਟਾਲੀਅਨ ਮੂਲ ਦੇ ਇੱਕ 27 ਸਾਲਾ ਨੌਜਵਾਨ ਦੇ ਜਨਮ ਦਿਨ ਦੀ ਪਾਰਟੀ ਮਨਾ ਰਹੇ 8 ਨੌਜਵਾਨਾਂ ਨੂੰ ਪੁਲਸ ਦੁਆਰ‍ਾ ਜੁਰਮਾਨੇ ਕੀਤੇ ਗਏ ਹਨ. ਬਰੇਸ਼ੀਆ ਸ਼ਹਿਰ ਜੋ ਕਿ ਲੰਬਾਰਦੀਆ ਸਟੇਟ ਦਾ ਹਿੱਸਾ ਹੈ ਅਤੇ ਰੈੱਡ ਜ਼ੋਨ ਵਿੱਚ ਆਉਣ ਕਰਕੇ ਕੋਰੋਨਾ ਵਾਇਰਸ ਦੇ ਸਖ਼ਤ ਕਾਨੂੰਨ ਲਾਗੂ ਹਨ, ਕਿਉਂਕਿ ਇਹ ਸੂਬਾ ਹੁਣ ਤੱਕ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ, ਇੱਥੇ ਆਪਣੇ ਦੋਸਤ ਦੀ ਜਨਮ ਦਿਨ ਦੀ ਪ‍ਾਰਟੀ ਮਨਾਉਣੀ 8 ਨੌਜਵਾਨਾਂ ਨੂੰ ਮਹਿੰਗੀ ਪਈ ਹੈ, ਜਿਨ੍ਹਾਂ ਨੂੰ ਪੁਲਿਸ ਦੁਆਰਾ ਕੋਰੋਨਾ ਵਾਇਰਸ ਲਈ ਬਣਾਏ ਸਖ਼ਤ ਨਿਯਮ ਤੋੜਨ ਦੇ ਕਰਕੇ 3200 ਯੂਰੋ (ਹਰ ਇੱਕ ਨੂੰ 400 ਯੂਰੋ) ਜੁਰਮਾਨੇ ਕੀਤੇ ਗਏ ਹਨ. ਉਧਰ ਦੂਸਰੇ ਪਾਸੇ ਇਸੇ ਹੀ ਸ਼ਹਿਰ ਬਰੇਸ਼ੀਆ ਵਿੱਚ ਹੀ 2 ਪਰਿਵਾਰਾਂ ਨੂੰ ਜਨਮ ਦਿਨ ਦੀ ਪਾਰਟੀ ਮਨਾਉਣਾ ਮਹਿੰਗਾ ਪਿਆ, ਜਿਸ ਵਿੱਚ ਪੁਲਿਸ ਦੁਆਰਾ ਉਨ੍ਹਾਂ ਨੂੰ ਵੀ 1600 ਯੂਰੋ ਦਾ ਜੁਰਮਾਨਾ ਕੀਤਾ ਗਿਆ. ਇਹ ਦੋਵੇਂ ਪਰਿਵਾਰ ਸਰਬੀਆ ਦੇਸ਼ ਦੇ ਮੂਲ ਬਸ਼ਿੰਦੇ ਸਨ, ਜਿਨ੍ਹਾਂ ਦੁਆਰਾ ਬਰੇਸ਼ੀਆ ਵਿਖੇ ਆਪਣੇ ਘਰ ਵਿੱਚ ਹੀ ਇਹ ਪਾਰਟੀ ਰੱਖੀ ਗਈ, ਜੋ ਕਿ ਦੇਰ ਰਾਤ ਤੱਕ ਚੱਲਦੀ ਰਹੀ. ਇਕ ਗੁਆਂਢੀ ਨੇ 112 ਨੰਬਰ ਤੇ ਸ਼ਿਕਾਇਤ ਕਰਨ ਤੋਂ ਬਾਅਦ ਕਾਰਾਬੀਨੇਰੀ ਪੁਲੀਸ ਦੁਆਰਾ ਚੈੱਕ ਕਰਨ ਤੇ ਦੇਖਿਆ ਗਿਆ ਕਿ 4 ਵਿਅਕਤੀ ਜੋ ਕਿ ਇਸ ਘਰ ਦੇ ਨਿਵਾਸੀ ਨਹੀਂ ਸਨ, ਨੂੰ 1600 ਯੂਰੋ ਦਾ ਜੁਰਮਾਨਾ ਕੀਤਾ ਗਿਆ. ਦੱਸਣਯੋਗ ਹੈ ਕਿ ਇਟਲੀ ਦੀ ਸਰਕਾਰ ਵਲੋਂ ਬਣਾਏ ਗਏ ਐਂਟੀ ਕੋਵਿਡ- 19 ਕਾਨੂੰਨ ਨੂੰ ਭੰਗ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹੋਏ ਹਨ, ਪਰ ਇਸ ਬਣਾਏ ਗਏ ਕਾਨੂੰਨ ਨੂੰ ਕੁਝ ਸ਼ਰਾਰਤੀ ਅਨਸਰ ਟਿੱਚ ਨਹੀਂ ਜਾਣਦੇ ਪਰ ਬਾਅਦ ਵਿੱਚ ਉਨ੍ਹਾਂ ਨੂੰ ਗਲਤੀ ਕੀਤੀ ਦਾ ਪਛਤਾਵਾ ਮਹਿਸੂਸ ਜ਼ਰੂਰ ਹੁੰਦਾ ਹੈ ਕਿਉਂਕਿ ਜਦੋਂ ਉਨ੍ਹਾਂ ਨੂੰ ਭਾਰੀ ਜ਼ੁਰਮਾਨੇ ਭੁਗਤਾਨ ਕਰਨੇ ਪੈਂਦੇ ਹਨ।

ਸ੍ਰੀ ਗੁਰੂ ਰਵਿਦਾਸ ਟੈਂਪਲ ਮਨੈਰਬੀਓ ਵੱਲੋਂ ਰਸੋਈ ਘਰ ਦੀ ਰਜਿਸਟਰੀ ਲਈ ਸੰਗਤਾਂ ਨੂੰ ਮਾਇਆ ਦੇਣ ਦੀ ਅਪੀਲ

ਵਾਤਾਵਰਨ ਨੂੰ ਸਾਫ ਰੱਖਣ ਦਾ ਸੁਨੇਹਾ ਦਿੰਦਾ ਗੀਤ ‘ਵਾਤਾਵਰਨ2’ ਰਿਲੀਜ਼