in

ਇਟਲੀ : ਗੁਰੂ ਘਰਾਂ ਵਿੱਚ ਕਿਸਾਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜਾਵੇ – ਧਾਲੀਵਾਲ, ਜ਼ੀਰਾ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਕਿਸਾਨਾਂ ਦਾ ਦਿੱਲੀ ਵਿੱਚ ਚੱਲ ਰਹੇ ਸੰਘਰਸ਼ ਦੇ ਸੰਬੰਧੀ ਗੁਰਦੁਆਰਾ ਸੰਗਤ ਸਭਾ ਤੈਰਾਨੌਵਾ (ਇਟਲੀ) ਦੇ ਪ੍ਰਧਾਨ ਸੁਰਿੰਦਰ ਸਿੰਘ ਧਾਲੀਵਾਲ ਅਤੇ ਸਟੇਜ ਸਕੱਤਰ ਹਰਪ੍ਰੀਤ ਸਿੰਘ ਜੀਰਾ ਦੁਆਰਾ ਇਟਲੀ ਦੇ ਸਾਰੇ ਗੁਰਦੁਆਰਾ ਸਾਹਿਬਾਨ ਦੇ ਆਗੂਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਕਿਸਾਨ ਵੀਰਾਂ ਦੀ ਚੜ੍ਹਦੀ ਕਲਾ ਅਤੇ ਮੋਰਚਾ ਫ਼ਤਹਿ ਲਈ ਗੁਰੂ ਸਾਹਿਬ ਦੇ ਚਰਨਾਂ ਅਰਦਾਸ ਕਰਨ. ਪ੍ਰੈੱਸ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਾ ਕਹਿਣਾ ਹੈ ਕਿ, ਭਾਰਤ ਸਰਕਾਰ ਦੁਆਰਾ ਜਿਸ ਤਰ੍ਹਾਂ ਖੇਤੀਬਾੜੀ ਕਾਨੂੰਨ ਲਿਆ ਕੇ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ, ਜਿਸ ਦੇ ਵਿਰੋਧ ਵਿੱਚ ਕਿਸਾਨਾਂ ਦੁਆਰਾ ਆਪਣੇ ਹੱਕਾਂ ਦੀ ਰਾਖੀ ਲਈ ਦਿੱਲੀ ਵਿੱਚ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਦੁਆਰਾ ਪਹਿਲਾਂ ਹਰਿਆਣਾ ਵਿੱਚ ਫਿਰ ਦਿੱਲੀ ਬਾਰਡਰ ਤੇ ਉਨ੍ਹਾਂ ਉੱਤੇ ਤਸ਼ੱਦਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਅਸੀਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ, ਕਿਸਾਨ ਭਰਾਵਾਂ ਦੀ ਰਖਵਾਲੀ ਅਤੇ ਮੋਰਚਾ ਫਤਹਿ ਕਰਨ ਵਿੱਚ ਗੁਰੂ ਸਾਹਿਬ ਉਨ੍ਹਾਂ ਨੂੰ ਕਾਮਯਾਬੀ ਬਖ਼ਸ਼ਣ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਕਮੇਟੀ ਮੈਬਰ, ਮੁਖਤਿਆਰ ਸਿੰਘ ਕਾਕਾ, ਬਲਬੀਰ ਸਿੰਘ, ਗੁਰਬਖ਼ਸ਼ ਸਿੰਘ, ਡਾ. ਮਨਜੀਤ ਸਿੰਘ, ਦਲਜੀਤ ਸਿੰਘ ਫੌਜੀ, ਮਨਜੀਤ ਮੁਲਤਾਨੀ, ਸੁਖਵਿੰਦਰ ਸਿੰਘ ਲਾਡੀ, ਦਮਨਦੀਪ ਸਿੰਘ, ਹੈਪੀ ਘਾਕਲ, ਜਰਨੈਲ ਸਿੰਘ, ਨਿੰਦਰ ਧਾਲੀਵਾਲ, ਅਮਰਦੀਪ ਸਿੰਘ, ਅਨਮੋਲ ਸਿੰਘ,ਬਾਬਾ ਬਲਵਿੰਦਰ ਸਿੰਘ ਅਤੇ ਪਰਮਿੰਦਰ ਸਿੰਘ ਲਾਡੀ ਆਦਿ ਮੌਜੂਦ ਸਨ।

ਨਿਵਾਸ ਆਗਿਆ ਵਿੱਚ ਤਬਦੀਲੀ, ਪਰਿਵਾਰਕ ਕਾਰਨਾਂ ਕਰਕੇ

ਇਟਲੀ : ਨੌਜਵਾਨਾਂ ਵੱਲੋਂ ਕਿਸਾਨ ਸੰਘਰਸ਼ ਨੂੰ ਹਰ ਤਰ੍ਹਾਂ ਦੀ ਮਦਦ ਦਾ ਐਲਾਨ