ਮੋਟਾਪਾ ਘੱਟ ਕਰਨ ਲਈ ਡਾਇਟਿੰਗ ਕਰਨਾ ਜ਼ਿਆਦਾ ਉਚਿਤ ਨਹੀˆ ਹੈ, ਬਲਕਿ ਕੁਝ ਸਰਲ ਉਪਾਅ ਅਪਣਾ ਕੇ ਖੁਦ ਨੂੰ ਆਕਰਸ਼ਕ ਬਣਾ ਸਕਦੇ ਹੋ। ਖਾਣ-ਪੀਣ ਕਾਬੂ ਵਿਚ ਰੱਖੋ। ਘੱਟ ਕੈਲੋਰੀ ਵਾਲਾ ਪੋਸ਼ਕ ਭੋਜਨ ਲਓ। ਜ਼ਿਆਦਾ ਚਰਬੀ ਵਾਲੇ ਖਾਧ ਪਦਾਰਥਾˆ ਦਾ ਸੇਵਨ ਘੱਟ ਕਰ ਦਿਓ, ਜਿਵੇˆ ਘਿਓ, ਮੱਖਣ, ਮਾਸ, ਆˆਡਾ ਤੇ ਦੁੱਧ ਆਦਿ। ਆਪਣੀ ਕੈਲੋਰੀ ਦਾ ਹਿਸਾਬ ਰੱਖੋ ਕਿ ਦਿਨ ਭਰ ਕੁੱਲ ਕਿੰਨੀ ਕੈਲੋਰੀ ਦੀ ਸਰੀਰ ਨੂੰ ਲੋੜ ਹੈ। ਉਸ ਹਿਸਾਬ ਨਾਲ ਭੋਜਨ ਲਓ। ਔਰਤਾˆ ਨੂੰ ਮਰਦਾˆ ਦੇ ਮੁਕਾਬਲੇ ਘੱਟ ਕੈਲੋਰੀ ਦੀ ਲੋੜ ਹੁੰਦੀ ਹੈ। ਬਿਨਾˆ ਲੋੜ ਤੋˆ ਕੇਕ, ਮਠਿਆਈਆˆ, ਬਿਸਕੁਟ, ਟੌਫੀ, ਚਾਕਲੇਟ ਦਾ ਸੇਵਨ ਨਾ ਕਰੋ।
ਭਾਰ ਘੱਟ ਕਰਨ ਲਈ ਨਿਰਾਹਾਰ ਨਾ ਰਹੋ। ਸੰਤੁਲਿਤ ਪੋਸ਼ਟਿਕ ਭੋਜਨ ਲੈˆਦੇ ਰਹੋ। ਜ਼ਿਆਦਾ ਤਲਿਆ ਅਤੇ ਮਸਾਲੇਦਾਰ ਭੋਜਨ ਨਾ ਲਓ, ਨਾ ਹੀ ਡੱਬਾਬੰਦ ਭੋਜਨ ਖਾਓ। ਤਾਜ਼ੇ ਭੋਜਨ ਦਾ ਹੀ ਸੇਵਨ ਕਰੋ। ਤਾਜ਼ੇ ਫਲ, ਦਹੀˆ, ਪੁੰਗਰੀਆˆ ਦਾਲਾˆ, ਹਰੀਆˆ ਸਬਜ਼ੀਆˆ ਕੱਚੀਆˆ ਜਾˆ ਸਟੀਮ ਕਰਕੇ ਖਾਓ।
ਖਾਣਾ ਹਮੇਸ਼ਾ ਚਬਾ-ਚਬਾ ਕੇ ਆਰਾਮ ਨਾਲ ਖਾਓ। ਛੇਤੀ-ਛੇਤੀ ਖਾਧਾ ਹੋਇਆ ਖਾਣਾ ਦੇਰ ਨਾਲ ਪਚਦਾ ਹੈ। ਤੇਜ਼ ਭੁੱਖ ਲੱਗਣ ਤੇ ਵੀ ਖਾਣਾ ਚਬਾ ਕੇ ਖਾਓ। ਖਾਣਾ ਖਾˆਦੇ ਸਮੇˆ ਬਸ ਖਾਣੇ
ਤੇ ਹੀ ਧਿਆਨ ਕੇˆਦਰਿਤ ਕਰੋ।
ਸਵੇਰ ਦੀ ਸ਼ੁਰੂਆਤ ਨਾਸ਼ਤੇ ਨਾਲ ਜ਼ਰੂਰ ਕਰੋ। ਨਾਸ਼ਤੇ ਵਿਚ ਦਲੀਆ, ਪੁੰਗਰੇ ਅਨਾਜ ਅਤੇ ਦਾਲਾˆ, ਤਾਜ਼ੇ ਫਲ ਲੈ ਸਕਦੇ ਹੋ। ਨਾਸ਼ਤੇ ਵਿਚ ਮੈਦੇ ਨਾਲ ਬਣੀ ਬ੍ਰੈੱਡ ਦਾ ਸੇਵਨ ਬਹੁਤ ਘੱਟ ਕਰੋ। ਨਾਸ਼ਤੇ ਦੇ ਨਾਲ ਤੁਸੀˆ ਦਹੀਂ ਦੀ ਫਿੱਕੀ ਲੱਸੀ ਵੀ ਲੈ ਸਕਦੇ ਹੋ।
ਦਿਨ ਵਿਚ ਮੁੱਖ ਤਿੰਨ ਭੋਜਨ ਲਓ। ਵਿਚਾਲੇ ਵੀ ਇਕ ਜਾˆ ਦੋ ਵਾਰ ਕੁਝ ਹਲਕਾ ਲਓ। ਇਕ ਵਾਰ ਪੇਟ ਭਰ ਕੇ ਖਾਣ ਤੋˆ ਚੰਗਾ ਹੈ ਥੋੜ੍ਹਾ-ਥੋੜ੍ਹਾ ਕਰਕੇ ਖਾਓ। ਇਸ ਨਾਲ ਖੂਨ ਵਿਚ ਗਲੂਕੋਜ਼ ਦਾ ਪੱਧਰ ਠੀਕ ਬਣਿਆ ਰਹਿੰਦਾ ਹੈ।
ਸਰੀਰ ਲਈ ਰੇਸ਼ੇ ਦਾ ਮਹੱਤਵ ਬਹੁਤ ਹੈ। ਇਹ ਮੋਟਾਪੇ ਨੂੰ ਕਾਬੂ ਵਿਚ ਰੱਖਦਾ ਹੈ ਅਤੇ ਕਬਜ਼ ਨਾ ਹੋਣ ਵਿਚ ਵੀ ਮਦਦ ਕਰਦਾ ਹੈ। ਰੇਸ਼ੇਯੁਕਤ ਭੋਜਨ ਛੇਤੀ ਪਚਦਾ ਹੈ। ਰੇਸ਼ੇਯੁਕਤ ਭੋਜਨ ਵਿਚ ਤੁਸੀˆ ਚੋਕਰ ਵਾਲੇ ਆਟੇ ਦੀ ਰੋਟੀ, ਦਲੀਆ, ਹਰੀਆˆ ਸਬਜ਼ੀਆˆ, ਫਲੀਆˆ, ਸਲਾਦ ਆਦਿ ਦਾ ਸੇਵਨ ਕਰ ਸਕਦੇ ਹੋ। ਸਬਜ਼ੀਆˆ ਦਾ ਸੂਪ ਅਤੇ ਫਲਾˆ ਵਿਚ ਪਪੀਤਾ, ਸੰਤਰਾ, ਅੰਗੂਰ ਆਦਿ ਵੀ ਲੈ ਸਕਦੇ ਹੋ। ਰੇਸ਼ਾਯੁਕਤ ਭੋਜਨ ਭੁੱਖ ਨੂੰ ਤ੍ਰਿਪਤ ਰੱਖਦਾ ਹੈ।
ਸਰੀਰ ਵਿਚ ਪਾਣੀ ਦੀ ਮਾਤਰਾ ਪੂਰੀ ਹੋਣ ਨਾਲ ਸਰੀਰ ਵਿਚ ਚਰਬੀ ਘੱਟ ਜੰਮਦੀ ਹੈ। ਖਾਣਾ ਖਾਣ ਤੋˆ ਤੁਰੰਤ ਬਾਅਦ ਪਾਣੀ ਦਾ ਸੇਵਨ ਨਾ ਕਰਨਾ ਹੀ ਚੰਗਾ ਹੁੰਦਾ ਹੈ। ਇਸ ਨਾਲ ਖਾਣਾ ਦੇਰ ਨਾਲ ਪਚਦਾ ਹੈ ਅਤੇ ਪੇਟ-ਕਮਰ ਦੇ ਨੇੜੇ ਚਰਬੀ ਜੰਮਣ ਲਗਦੀ ਹੈ। ਦਿਨ ਭਰ ਵਿਚ 10 ਤੋˆ 12 ਗਿਲਾਸ ਪਾਣੀ ਪੀਓ।
ਨਿਯਮਤ ਕਸਰਤ ਵੀ ਭਾਰ ਘਟਾਉਣ ਦਾ ਇਕ ਮਹੱਤਵਪੂਰਨ ਤਰੀਕਾ ਹੈ। ਸਮਰੱਥਾ ਅਨੁਸਾਰ ਕਸਰਤ ਕਰੋ ਅਤੇ ਹੌਲੀ-ਹੌਲੀ ਵਧਾਓ। ਘਰ ਦਾ ਕੰਮ ਕਰਨਾ ਵੀ ਇਕ ਕਸਰਤ ਹੁੰਦੀ ਹੈ। ਕੋਸ਼ਿਸ਼ ਕਰਕੇ ਘਰ ਦੇ ਛੋਟੇ-ਮੋਟੇ ਕੰਮ ਖੁਦ ਨਿਪਟਾਓ। ਆਪਣੇ ਹੱਥਾˆ, ਪੈਰਾˆ ਨੂੰ ਨਕਾਰਾ ਨਾ ਹੋਣ ਦਿਓ। ਕਸਰਤ ਵਿਚ ਤੁਸੀˆ ਤੇਜ਼ ਸੈਰ ਵੀ ਕਰ ਸਕਦੇ ਹੋ। ਲਿਫਟ `ਤੇ ਨਾ ਜਾ ਕੇ ਪੌੜੀਆˆ ਨਾਲ ਚੜ੍ਹੋ-ਉੱਤਰੋ। ਬਾਜ਼ਾਰ ਜਾਣ ਲਈ ਪੈਦਲ ਚੱਲ ਕੇ ਜਾਓ।
ਸਾਈਕਲ ਚਲਾਉਣਾ, ਤੈਰਾਕੀ, ਘਰ ਦੀ ਸਫ਼ਾਈ ਕਰਨਾ ਆਦਿ ਕਈ ਤਰ੍ਹਾˆ ਦੀਆˆ ਕਸਰਤਾˆ ਵਿਚੋˆ ਆਪਣੀ ਸ਼ਕਤੀ ਅਤੇ ਸਹੂਲਤ ਅਨੁਸਾਰ ਕਸਰਤ ਨਿਯਮਤ ਅਪਣਾਓ ਤਾˆ ਤੁਸੀˆ ਆਪਣੇ ਸਰੀਰ ਨੂੰ ਚੁਸਤ ਅਤੇ ਆਕਰਸ਼ਕ ਬਣਾਈ ਰੱਖ ਸਕਦੇ ਹੋ।