ਰੋਮ (ਕੈਂਥ) – ਕੋਵਿਡ 19 ਦੇ ਵਧ ਰਹੇ ਪ੍ਰਭਾਵ ਨੂੰ ਰੋਕਣ ਲਈ ਇਟਲੀ ਸਰਕਾਰ ਦੀ ਇੱਥੇ ਈਸਟਰ ਦੀਆਂ ਛੁੱਟੀਆਂ ਲਈ ਸਖਤ ਨਿਯਮ ਲਾਗੂ ਕੀਤੇ ਹਨ, ਉੱਥੇ ਹੀ ਕੁਝ ਲੋਕ ਅਜਿਹੇ ਵੀ ਹਨ ਜੋ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕਰਦੇ ਹਨ,
ਕੁਝ ਅਜਿਹਾ ਹੀ ਹੋਇਆ ਇਟਲੀ ਦੇ ਸ਼ਹਿਰ ਪਾਰਮਾ ਨਜਦੀਕ ਜਿੱਥੇ ਘਰ ਵਿਚ ਹੈਅਰ ਡਰੇਸਰ ਦਾ ਗੈਰਕਾਨੂੰਨੀ ਢੰਗ ਨਾਲ ਕੰਮ ਕਰ ਰਹੇ ਡੋਮਿਨਿਕਨ ਰੀਪਬਲਿਕ ਦੇ ਇਕ 58-ਸਾਲਾ ਵਿਅਕਤੀ ਨੂੰ
ਅਨਿਯਮਿਤ ਕੰਮ ਕਰਨ ਅਤੇ ਪ੍ਰਬੰਧਕੀ ਹਦਾਇਤਾਂ ਦੀ ਉਲੰਘਣਾ ਕਰਨ ‘ਤੇ 15 ਹਜ਼ਾਰ ਯੂਰੋ ਤੋਂ ਵੱਧ ਦਾ ਜ਼ੁਰਮਾਨਾ ਲਗਾਇਆ ਗਿਆ ਹੈ, ਇਟਲੀ ਦੇ ਪਾਰਮਾਂ ਸ਼ਹਿਰ ਦੇ ਕੋਲ ਪੈਂਦੇ ਬੋਰਗੋ ਪਾਰੇਂਤੇ ਵਿਚ ਪਾਰਮਾ ਦੀ ਪੁਲਿਸ ਕਾਰਾਬਿਨੇਰੀ, ਨਾਸ ਅਤੇ ਲੇਬਰ ਇੰਸਪੈਕਟਰੋਰੇਟ ਯੂਨਿਟ ਦੇ ਦੁਆਰਾ ਇਹ ਕਾਰਵਾਈ ਕੀਤੀ ਗਈ, ਜਿਸ ਵਿੱਚ ਸੱਤ ਗਾਹਕਾਂ ਨੂੰ ਐਂਟੀ-ਕੋਵਿਡ ਪਾਬੰਦੀਆਂ ਦੀ ਪਾਲਣਾ ਨਾ ਕਰਨ ਤੇ ਕੁੱਲ 2,800 ਯੂਰੋ ਲਈ ਜ਼ੁਰਮਾਨਾ ਵੀ ਲਗਾਇਆ ਗਿਆ।ਲੋਕਾਂ ਵਿੱਚ ਇਸ ਗੱਲ ਦੀ ਚਰਚਾ ਜ਼ੋਰਾਂ ਤੇ ਹੈ ਕਿ ਇਹ ਹਜਾਮ(ਨਾਈ)ਸਰਕਾਰੀ ਹੁਕਮਾਂ ਨੂੰ ਟਿੱਚ ਜਾਣਦਾ ਸੀ ਤੇ ਘਰ ਵਿੱਚ ਹੀ ਗ਼ੈਰ ਕਾਨੂੰਨੀ ਕੰਮ ਕਰਦਾ ਸੀ ਹੁਣ ਜਦੋ ਕਿ ਕੋਰੋਨਾ ਕਾਰਨ ਲੋਕਾਂ ਦੀ ਜਾਨ ਉੱਤੇ ਬਣੀ ਹੋਈ ਹੈ ਇਸ ਸਮੇ ਵੀ ਇਹ ਹਜਾਮ ਬੇਖੌਫ ਆਪਣੇ ਕੰਮ ਵਿੱਚ ਮਸਰੂਫ ਸੀ ਜਿਸ ਦਾ ਹਰਜਾਨਾ ਉਸ ਨੂੰ ਵੱਡੀ ਰਕਮ ਜੁਰਮਾਨੇ ਵਿੱਚ ਮਿਲ ਹੀ ਗਿਆ ।
ਪੂਰੇ ਪਰਮਾ ਪ੍ਰਾਂਤ ਵਿਚ ਕਾਰਾਬੀਨੇਰੀ ਦੁਆਰਾ ਵੱਖ ਵੱਖ ਜਾਂਚਾਂ ਕੀਤੀਆਂ ਗਈਆਂ ਹਨ. ਕੁੱਲ ਮਿਲਾ ਕੇ, ਸ਼ਨੀਵਾਰ ਨੂੰ ਲਗਭਗ 400 ਲੋਕਾਂ ਦੀ ਪਛਾਣ ਕੀਤੀ ਗਈ ਅਤੇ 70 ਤੋਂ ਵੱਧ ਕਾਰੋਬਾਰਾਂ ਦਾ ਨਿਰੀਖਣ ਕੀਤਾ ਗਿਆ। ਸ਼ਹਿਰ ਵਿਚ 11 ਵਿਅਕਤੀਆਂ ਅਤੇ ਦੋ ਕਾਰੋਬਾਰੀਆਂ ਦਾ ‘ਰੈਡ ਜ਼ੋਨ’ ਦੇ ਪ੍ਰਬੰਧਾਂ ਦੀ ਪਾਲਣਾ ਨਾ ਕਰਨ ਲਈ ਪੁਲਸ ਵੀ ਹੈਰਾਨ ਸੀ।