ਰੋਮ(ਦਲਵੀਰ ਕੈਂਥ)ਇਟਲੀ ਦੇ ਸਿੱਖਾਂ ਦੇ ਅਧਿਕਾਰਾ ਲਈ ਅਵਾਜ ਬੁਲੰਦ ਕਰ ਰਹੀ ਸਿਰਮੋਰ ਜੱਥੇਬੰਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦੀ ਇਕ ਵਿਸੇਸ਼ ਮੀਟਿੰਗ ਗੁਰਦੁਆਰਾ ਦਸ਼ਮੇਸ ਦਰਬਾਰ ਸਿੱਖ ਟੈਪਲ ਬਲੋਨੀਆ ਵਿਖੇ ਕੀਤੀ ਗਈ ।ਜਿਸ ਵਿੱਚ ਇਟਲੀ ਭਰ ਤੋ ਗੁਰਦੁਆਰਾ ਪ੍ਰਬੰਧਕ ਕਮੇਟੀਆਂ ,ਸਿੱਖ ਜੱਥੇਬੰਦੀਆਂ ਅਤੇ ਧਾਰਮਿਕ ਸੰਸਥਾਵਾ ਦੇ ਨੁਮਾਇੰਦੇ ਸਾਮਿਲ ਹੋਏ।ਇਸ ਮੌਕੇ ਪ੍ਰੈੱਸ ਨੂੰ ਕਾਰਵਾਈ ਜ਼ਾਰੀ ਕਰਦਿਆ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦੇ ਸੇਵਾਦਾਰ ਰਵਿੰਦਰਜੀਤ ਸਿੰਘ ਬੱਸੀ ,ਸੁਰਿੰਦਰ ਸਿੰਘ ਪੰਡੋਰੀ ਕਰਮਜੀਤ ਸਿੰਘ ਢਿੱਲੋ ਅਤੇ ਅਵਤਾਰ ਸਿੰਘ ਰਾਣਾ ਨੇ ਦੱਸਿਆ ਕਿ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਜੋ ਫਾਇਲ ਇਟਾਲੀਅਨ ਸਰਕਾਰ ਦੇ ਅਦਾਰੇ ਕੁਨਸੀਲੀੳ ਦੀ ਸਤਾਤੋ (ਸਟੇਟ ਕੌਂਸਲ)ਵਿੱਚ ਪਹੁੰਚ ਚੁੱਕੀ ਹੈ ਅਤੇ ਜਿਸ ਦਾ ਨਤੀਜ਼ਾ ਜਲਦ ਹੀ ਸੰਗਤਾਂ ਦੇ ਸਾਹਮਣੇ ਆ ਜਾਵੇਗਾ।ਇਹ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਆਖੀਰਲਾ ਪੜਾਵ ਹੈ ਉਨਾਂ ਕਿਹਾ ਕਿ ਅਪ੍ਰੈਲ 2015 ਵਿੱਚ ਇਟਲੀ ਭਰ ਤੋ ਸਾਮਿਲ ਹੋਏ 70 ਸਿੰਘ ਇਟਾਲੀਅਨ ਮਨਿਸਟਰੀ ਵਿੱਚ ਦਸਖਤ ਕਰ ਕੇ ਆਏ ਸੀ ਉਹ ਸ਼੍ਰੀ ਸਾਹਿਬ ਸਰਬ ਲੋਹ ਦੀ ਤਿਆਰ ਕੀਤੀ ਹੋਈ ਅਤੇ ਜਿਸ ਦਾ ਸਾਇਜ਼ ਦਾ ਅਕਾਰ ਵੀ ਪਾਸ ਹੋ ਚੁੱਕਾ ਹੈ ਜਿਸ ਨੂੰ ਕਿ ਹੋਮ ਮਨਿਸਟਰੀ ਵਿੱਚ ਦਾਖਲ ਵੀ ਕਰਵਾ ਦਿੱਤਾ ਗਿਆ ਹੈ ਇਸ ਬਾਬਤ ਸ੍ਰੀ ਅਕਾਲ ਤਖਤ ਸਹਿਬ ਨੂੰ ਜਾਣੂ ਵੀ ਕਰਵਾ ਦਿੱਤਾ ਗਿਆ ਹੈ।ਉਨਾਂ ਕਿਹਾ ਕਿ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਨੇ ਹਮੇਸਾਂ ਹੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ,ਸਿੱਖ ਸੰਸਥਾਵਾ,ਅਤੇ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਆ ਰਹੇ ਹਨ ਕਿ ਆਉ ਸਾਰੇ ਇੱਕ ਮੰਚ ਤੇ ਇੱਕਠੇ ਹੋ ਕੇ ਸਿੱਖ ਧਰਮ ਨੂੰ ਇਟਲੀ ਵਿੱਚ ਰਜਿਸਟਰਡ ਕਰਵਾਉਣ ਲਈ ਜੋ ਉਪਰਾਲਾ ਆਰੰਭਿਆ ਹੋਇਆ ਹੈ ਜਿਸ ਦਾ ਹੱਲ ਲਗਭਗ ਹੋਣ ਦੇ ਨੇੜੇ ਤੇੜੇ ਹੀ ਹੈ ਲਈ ਇੱਕ ਪਲੇਟਫਾਰਮ ਤੇ ਇਕੱਠੇ ਹੋ ਹੰਭਲਾ ਮਾਰੀਏ ਤਾਂ ਜੋ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਵਿੱਚ ਫਤਿਹ ਹਾਸਲ ਹੋ ਸਕੇ।ਉਨ੍ਹਾਂ ਕਿਹਾ ਕਿ ਸੰਗਤਾਂ ਨੂੰ ਸ਼ਾਇਦ ਕੁਝ ਲੋਕਾਂ ਵੱਲੋਂ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਵਲੋ ਦਾਇਰ ਕੀਤੀ ਫਾਇਲ ਰਿਜੈਕਟ ਹੋ ਚੁੱਕੀ ਹੈ ਇਹ ਗੱਲ ਹਕੀਕਤ ਤੋਂ ਕੋਹਾਂ ਦੂਰ ਹੈ। ਉਨ੍ਹਾਂ ਵਲੋ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਲਗਾਈ ਫਾਇਲ ਲਗਾਤਾਰ ਕੰਮ ਕਰ ਰਹੀ ਹੈ ਤੇ ਸੰਨ 2021 ਵਿੱਚ ਇਟਲੀ ਦੇ ਹੋਮ ਮਨਿਸਟਰੀ ਨਾਲ ਗੱਲ-ਬਾਤ ਕੀਤੀ ਹੈ ।ਆਉਣ ਵਾਲੇ ਦਿਨਾਂ ਵਿੱਚ ਵੀ ਆਪਣੀ ਕਾਰਵਾਈ ਮੀਡੀਆ ਵਿੱਚ ਜਾਰੀ ਕਰਾਂਗੇ। ਉਨ੍ਹਾਂ ਕਿਹਾ ਕਿ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਵਲੋ ਦਾਇਰ ਕੀਤੀ ਸਿੱਖ ਧਰਮ ਵਾਲੀ ਫਾਇਲ ਤੇ ਕੋਈ ਵੀ ਇਟਲੀ ਸਰਕਾਰ ਵਲੋ ਕੋਈ ਇਤਰਾਜ਼ ਨਹੀ ਕੀਤਾ ਗਿਆ ਹੈ ਇਸ ਤਰ੍ਹਾਂ ਦੀਆ ਅਫਵਾਹਾ ਤੋ ਸੁਚੇਤ ਰਹਿਣ ਅਤੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਕਿਸੇ ਇਕ ਕੌਮ ਦੀ ਨਹੀ ਸਗੋ ਇਕ ਸਾਂਝੀ ਸੰਸਥਾ ਹੈ ਹਰ ਇੱਕ ਨੂੰ ਸੰਸਥਾ ਨਾਲ ਜੁੜਨ ਦਾ ਸੱਦਾ ਦਿੱਤਾ। ਇਸ ਮੌਕੇ ਪਹੁੰਚੇ ਵੱਖ ਵੱਖ ਬੁਲਾਰਿਆ ਨੇ ਵੀ ਆਪਣੇ ਵਿਚਾਰ ਪੇਸ ਕੀਤੇ।