in

ਅਫਗਾਨਿਸਤਾਨ : ਸੁਰੱਖਿਆ ਫੋਰਸ ਨੂੰ ਦਿੱਤੇ ਅਮਰੀਕੀ ਹਥਿਆਰ ਤਾਲਿਬਾਨ ਨੇ ਕੀਤੇ ਜ਼ਬਤ

ਸੈਕਰਾਮੈਂਟੋ – (ਹੁਸਨ ਲੜੋਆ ਬੰਗਾ) ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਨੇ ਕਿਹਾ ਹੈ ਕਿ
ਅਮਰੀਕਾ ਵੱਲੋਂ ਫੌਜੀੇ ਹੱਥਿਆਰ ਜੋ ਅਫਗਾਨਿਸਤਾਨ ਦੀਆਂ ਸੁਰੱਖਿਆ ਫੋਰਸਾਂ ਨੂੰ ਦਿੱਤੇ ਸਨ,ਤਾਲਿਬਾਨ ਦੇ ਹੱਥਾਂ ਵਿਚ ਚਲੇ ਗਏ
ਹਨ। ਵਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੇਕ ਸੁਲੀਵਨ ਨੇ ਕਿਹਾ ਕਿ ਹਾਲਾਂ ਕਿ ਮੁਕੰਮਲ ਤਸਵੀਰ ਸਾਫ
ਨਹੀਂ ਹੈ ਪਰੰਤੂ ਯਕੀਨਨ ਹਥਿਆਰਾਂ ਦਾ ਵੱਡਾ ਹਿੱਸਾ ਤਾਲਿਬਾਨ ਨੇ ਜ਼ਬਤ ਕਰ ਲਿਆ ਹੈ ਤੇ ਅਜੇ ਇਹ ਕਹਿਣਾ ਮੁਸ਼ਕਿਲ ਹੈ ਕਿ
ਤਾਲਿਬਾਨ ਇਹ ਹਥਿਆਰ ਕਾਬੁਲ ਹਵਾਈ ਅੱਡੇ ਉਪਰ ਤਾਇਨਾਤ ਅਮਰੀਕੀ ਫੌਜ ਦੇ ਸਪੁਰਦ ਕਰ ਦੇਵੇਗਾ। ਅਫਗਾਨਿਸਤਾਨ
ਉਪਰ ਕਾਬਜ਼ ਹੋਣ ਉਪਰੰਤ ਤਾਲਿਬਾਨ ਨੇ ਕਬਜ਼ੇ ਵਿਚ ਲਏ ਕੰਧਾਰ ਕੌਮਾਂਤਰੀ ਹਵਾਈ ਅੱਡੇ ਉਪਰ ਖੜੇ ਬਲੈਕ ਹਾਕ ਮਿਲਟਰੀ
ਹੈਲੀਕਾਪਟਰ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਜੋ ਹੈਲੀਕਾਪਟਰ ਅਮਰੀਕਾ ਨੇ ਅਫਗਾਨਿਸਤਾਨੀ ਫੌਜ ਨੂੰ ਦਿੱਤੇ ਸਨ।
ਸੁਲੀਵਨ ਨੇ ਕਿਹਾ ਕਿ ਇਹ ਹੈਲੀਕਾਪਟਰ ਤਾਲਿਬਾਨ ਨੂੰ ਨਹੀਂ ਬਲਕਿ ਅਫਗਾਨਿਸਤਾਨੀ ਸੁਰੱਖਿਆ ਫੋਰਸਾਂ ਨੂੰ ਆਪਣੀ ਰੱਖਿਆ
ਕਰਨ ਲਈ ਦਿੱਤੇ ਗਏ ਸਨ।
ਸੁਲੀਵਨ ਨੇ ਕਿਹਾ ਕਿ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਨੇ ਵਾਇਟ ਹਾਊਸ ਵਿਚ ਇਸ ਸਾਲ ਜੂਨ ਵਿਚ
ਹੋਈ ਮੀਟਿੰਗ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੂੰ ਹੈਲੀਕਾਪਟਰ ਦੇਣ ਦੀ ਬੇਨਤੀ ਕੀਤੀ ਸੀ। ਹਾਲਾਂ ਕਿ ਓਦੋਂ ਵੀ ਇਹ
ਖਤਰਾ ਸੀ ਕਿ ਇਹ ਹੈਲੀਕਾਪਟਰ ਤਾਲਿਬਾਨ ਦੇ ਹੱਥਾਂ ਵਿਚ ਜਾ ਸਕਦੇ ਹਨ ਪਰੰਤੂ ਫਿਰ ਵੀ ਅਫਗਾਨਿਸਤਾਨ ਦੀ ਰਾਖੀ ਲਈ
ਇਹ ਹੈਲੀਕਾਪਟਰ ਅਫਗਾਨ ਫੋਰਸਾਂ ਨੂੰ ਦਿੱਤੇ ਗਏ। ਉਨਾਂ ਨੇ ਤਾਲਿਬਾਨ ਦੇ ਹੱਥਾਂ ਵਿਚ ਗਏ ਹੋਰ ਵਿਸ਼ੇਸ਼ ਹੱਥਿਆਰਾਂ ਬਾਰੇ
ਜਾਣਕਾਰੀ ਨਹੀਂ ਦਿੱਤੀ। ਸੁਲੀਵਨ ਨੇ ਹੋਰ ਕਿਹਾ ਕਿ ਬਾਇਡਨ ਪ੍ਰਸ਼ਾਸਨ ਦੀ ਇਸ ਵੇਲੇ ਮੁੱਖ ਤਰਜੀਹ ਅਮਰੀਕਨਾਂ ਤੇ ਹੋਰ ਲੋਕਾਂ ਜੋ
ਅਫਗਾਨਿਸਤਾਨ ਵਿਚੋਂ ਨਿਕਲਣਾ ਚਹੁੰਦੇ ਹਨ, ਨੂੰ ਸੁਰੱਖਿਅਤ ਲਿਆਉਣ ਦੀ ਹੈ। ਉਨਾਂ ਕਿਹਾ ਕਿ ਅਮਰੀਕੀ ਅਧਿਕਾਰੀ ਤਾਲਿਬਾਨ
ਦੇ ਸੰਪਰਕ ਵਿਚ ਹਨ ਤਾਂ ਜੋ ਕਾਬੁਲ ਹਵਾਈ ਅੱਡੇ ਜੋ ਅਮਰੀਕੀ ਫੌਜ ਦੇ ਕਬਜ਼ੇ ਹੇਠ ਹੈ, ਤੱਕ ਪਹੁੰਚਣ ਲਈ ਲੋਕਾਂ ਨੂੰ ਸੁਰੱਖਿਅਤ
ਲਾਂਘਾ ਦਿੱਤਾ ਜਾ ਸਕੇ। ਇਸ ਮੌਕੇ ਵਾਇਟ ਹਾਊਸ ਦੇ ਪ੍ਰੈਸ ਸਕੱਤਰ ਜੇਨ ਪਸਾਕੀ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਤਾਲਿਬਾਨ ਵੱਲੋਂ
ਕੀਤੇ ਐਲਾਨ ਕਿ ਲੋਕ ਬਿਨਾਂ ਕਿਸੇ ਰੁਕਾਵਟ ਦੇ ਹਵਾਈ ਅੱਡੇ ‘ਤੇ ਆ ਸਕਦੇ ਹਨ, ਵੱਲ ਤਵਜੋਂ ਦਿੱਤੇ ਬਿਨਾਂ ਸਥਿੱਤੀ ਉਪਰ ਨਜਰ
ਰੱਖ ਰਿਹਾ ਹੈ। ਇਥੇ ਜਿਕਰਯੋਗ ਹੈ ਕਿ 9/11 ਹਮਲੇ ਉਪਰੰਤ ਵਾਸ਼ਿੰਗਟਨ ਵੱਲੋਂ ਅਲਕਾਇਦਾ ਦੇ ਸਫਾਏ ਲਈ ਸ਼ੁਰੂ ਕੀਤੀ ਗਈ ਜੰਗ
ਤੋਂ ਬਾਅਦ ਅਮਰੀਕਾ 80 ਅਰਬ ਡਾਲਰ ਅਫਗਾਨ ਸੁਰੱਖਿਆ ਫੋਰਸਾਂ ਨੂੰ ਸਿਖਲਾਈ ਤੇ ਹੱਥਿਆਰ ਦੇਣ ਉਪਰ ਖਰਚ ਕਰ ਚੁੱਕਾ ਹੈ
ਪਰੰਤੂ ਇਨਾਂ ਕੋਸ਼ਿਸ਼ਾਂ ਦੇ ਬਾਵਜੂਦ ਅਫਗਾਨੀ ਫੌਜ ਤਾਲਿਬਾਨ ਅੱਗੇ ਕੁਝ ਦਿਨਾਂ ਵਿਚ ਹੀ ਗੋਡੇ ਟੇਕ ਗਈ। ਅਮਰੀਕੀ ਰਾਸ਼ਟਰਪਤੀ
ਖੁਦ ਕਹਿ ਚੁੱਕੇ ਹਨ ਕਿ ਅਸ਼ਰਫ ਗਨੀ ਬਿਨਾਂ ਲੜਿਆਂ ਹੀ ਮੈਦਾਨ ਖਾਲੀ ਛੱਡ ਗਏ ਹਨ।

ਪਾਕਿਸਤਾਨ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਭੰਨਤੋੜ

ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 21 ਅਤੇ 22 ਅਗਸਤ ਨੂੰ ਬਰੇਸ਼ੀਆ ਵਿਖੇ ਮਨਾਇਆ ਜਾਵੇਗਾ