ਏਬੋਲੀ ਵਿੱਚ ਵੱਸਦੇ ਇੰਡੀਆ ਦੇ ਪੰਜਾਬੀ ਭਾਈਚਾਰੇ ਵੱਲੋਂ ਇੰਡੀਆ ਦੇ ਪੰਜਾਬ ਦੇ ਸੱਭਿਆਚਾਰ ਨੂੰ ਵਿਦੇਸ਼ਾਂ ਵਿਚ ਹੋਰ ਪ੍ਰਫੁਲਿੱਤ ਕਰਨ ਦੇ ਮਕਸਦ ਨਾਲ ‘ਫੇਸਤਾ ਦੇਲਾ ਕਲਤੂਰਾ ਇੰਦੀਆਨਾ’ ਦੇ ਨਾਂ ਹੇਠ ਇਟਲੀ ਦੇ ਸ਼ਹਿਰ ਏਬੋਲੀ ਵਿਚ ਅੱਜ ਸ਼ਾਮ ਨੂੰ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦਾ ਮੁੱਖ ਮਕਸਦ ਭਵਿੱਖ ਵਿੱਚ ਪੰਜਾਬੀ ਬੋਲੀ, ਸਭਿਆਚਾਰ ਅਤੇ ਵਿਰਸੇ ਨੂੰ ਯੂਰਪ ਵਿੱਚ ਵੀ ਜਿਉਂਦਾ ਰੱਖਣ ਲਈ ਨਵੀਂ ਪੀੜ੍ਹੀ ਨੂੰ ਸਮਝਾਉਣਾ ਹੈ।
ਇਸ ਸਮਾਗਮ ਦੀ ਅਹਿਮੀਅਤ ਨੂੰ ਦੇਖਦੇ ਹੋਏ ਇਸ ਨੂੰ ਇਟਲੀ ਦੀਆਂ ਵੱਡੀਆਂ ਵਪਾਰਕ ਕੰਪਨੀਆਂ ਅਤੇ ਸਥਾਨਕ ਪੰਜਾਬੀ ਅਤੇ ਹਿੰਦੀ ਮੀਡੀਆ ਵੱਲੋਂ ਸਪਾਂਸਰ ਅਤੇ ਸਹਿਯੋਗ ਦਿੱਤਾ ਜਾ ਰਿਹਾ ਹੈ। ਜਿਨਾਂ ਵਿਚ ‘ਰੀਆ ਮਨੀ ਟਰਾਂਸਫਰ’, ‘ਡੀ ਜੀ ਮੋਬਿਲ’, ‘ਪ੍ਰਿੰਸ ਇੰਡੀਅਨ ਅਲੀਮੇਨਤਾਰੀ’, ਇਟਲੀ ਦਾ ਪਲੇਠਾ ਪੰਜਾਬੀ ਅਖ਼ਬਾਰ ‘ਪੰਜਾਬ ਐਕਸਪ੍ਰੈੱਸ’, ‘ਹਿੰਦੀ ਐਕਸਪ੍ਰੈੱਸ’ ਜ਼ਿਕਰਯੋਗ ਹਨ। ਜਿਕਰਯੋਗ ਹੈ ਕਿ ਪੰਜਾਬੀ ਸੱਭਿਆਚਾਰ ਨੂੰ ਦਿਲੋਂ ਪਿਆਰ ਕਰਨ ਵਾਲਿਆਂ ਵੱਲੋਂ ਏਬੋਲੀ ਵਿਖੇ ਇਹ ਉਪਰਾਲਾ ਪਹਿਲੀ ਵਾਰ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਸਮਾਗਮ ਦੇ ਪ੍ਰਬੰਧਕ ਪ੍ਰਿੰਸ ਜੱਸਲ ਵੱਲੋਂ ਪ੍ਰੈੱਸ ਨੂੰ ਦਿੰਦਿਆਂ ਭਾਰਤੀ ਭਾਈਚਾਰੇ ਨੂੰ ਇਸ ਪ੍ਰੋਗਰਾਮ ਨੂੰ ਸਫਲ ਬਨਾਉਣ ਲਈ ਹਾਰਦਿਕ ਸੱਦਾ ਦਿੱਤਾ ਗਿਆ ਹੈ।