161 ਦੇਸ਼ਾ ਤੇ ਮਾਨਵੀ ਤਸਕਰੀ ਵਿਚ ਸ਼ਮੂਲੀਅਤ ਦੇ ਦੋਸ਼ ਹੇਠ ਵਿਸ਼ਵ ਵਿਚ 1,2 ਮਿਲੀਅਨ ਬੱਚੇ ਪ੍ਰਤੀ ਸਾਲ ਮਾਨਵੀ ਤਸਕਰੀ ਦਾ ਸ਼ਿਕਾਰ ਹੁੰਦੇ ਹਨ। ਇਹ ਜਾਣ ਕੇ ਹਰ ਕਿਸੇ ਨੂੰ ਹੈਰਾਨੀ ਹੋਵੇਗੀ ਕਿ ਵਿਸ਼ਵ ਦੇ 161 ਦੇਸ਼ ਮਾਨਵ ਤਸਕਰੀ ਜਿਹੀ ਘਿਨਾਉਣੀ ਖੇਡ ਵਿਚ ਸ਼ਾਮਿਲ ਅਤੇ ਸਹਾਇਕ ਹਨ। ਇਹ ਦੇਸ਼ ਹੁੰਦੀ ਤਸਕਰੀ ਦੀ ਮੰਜਿਲ ਹਨ ਜਾਂ ਤਸਕਰੀ ਕਰਨ ਲਈ ਵਰਤੇ ਜਾਂਦੇ ਹਨ। ਯੂ ਐਨ ਗਲੋਬਲ ਇਨੀਸ਼ੀਏਟਿਵ ਟੂ ਹਿਊਮਨ ਟਰੈਫਿਕਿੰਗ (ਗਿਫਟ) ਅਨੁਸਾਰ 95% ਮਾਨਵ ਤਸਕਰੀ ਦਾ ਸ਼ਿਕਾਰ ਹੋਇਆਂ ਦਾ ਜਿਸਮਾਨੀ ਅਤੇ ਮਾਨਸਿਕ ਸੋæਸ਼ਣ ਰੱਜ ਕੇ ਕੀਤਾ ਜਾਂਦਾ ਹੈ। ਇਹ ਅੰਕੜੇ ਚੁਣਵੇਂ ਯੂਰਪੀ ਦੇਸ਼ਾਂ ਤੋਂ ਪ੍ਰਾਪਤ ਕੀਤੇ ਗਏ ਹਨ। ਮਨੁੱਖੀ ਤਸਕਰੀ ਦਾ ਸ਼ਿਕਾਰ ਹੋਏ ਤਕਰੀਬਨ 43% ਨੂੰ ਜਬਰੀ ਦੇਹ ਵਪਾਰ ਦੀ ਦਲਦਲ ਵਿਚ ਧਕੇਲਿਆ ਜਾਂਦਾ ਹੈ। ਇਨ੍ਹਾਂ ਵਿਚ ਤਕਰੀਬਨ 98% ਔਰਤਾਂ ਅਤੇ ਘੱਟ ਉਮਰ ਦੀਆਂ ਲੜਕੀਆਂ ਹੁੰਦੀਆਂ ਹਨ। 32% ਮਨੁੱਖੀ ਤਸਕਰੀ ਦਾ ਸ਼ਿਕਾਰ ਨੂੰ ਜਬਰੀ ਆਰਥਿਕ ਸੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ। 56% ਔਰਤਾਂ ਅਤੇ ਘੱਟ ਉਮਰ ਦੀਆਂ ਲੜਕੀਆਂ ਹੁੰਦੀਆਂ ਹਨ। ਤਕਰੀਬਨ 1,2 ਮਿਲੀਅਨ ਬੱਚੇ ਵਿਸ਼ਵ ਭਰ ਤੋਂ ਮਨੁੱਖੀ ਤਸਕਰੀ ਦਾ ਸ਼ਿਕਾਰ ਹੁੰਦੇ ਹਨ।