in

ਸੁਪ੍ਰੀਤ ਨੇ 8 ਭਾਸ਼ਾਵਾਂ ਵਿਚੋਂ ਟੌਪ ਕਰਕੇ ਦੇਸ਼ ਦਾ ਮਾਣ ਵਧਾਇਆ

ਕੰਪਾਨੀਆ ਸੂਬੇ ਵਿਚੋਂ ਵੀ ਬਣੀ ਟੌਪਰ

ਬੱਤੀਪਾਲੀਆ (ਇਟਲੀ) (ਸਾਬੀ ਚੀਨੀਆਂ) – ਇਟਲੀ ਦੀ ਸਭ ਤੋਂ ਵੱਡੀ ਸਟੇਟ ਕੰਪਾਨੀਆ ਦੇ ਸ਼ਹਿਰ ਬੱਤੀਪਾਲੀਆ ਵਿਚੋਂ ਗਰੈਜੂਏਸ਼ਨ ਕਰ ਰਹੀ ਹਸ਼ਿਆਰਪੁਰ ਤੋਂ ਗੜ੍ਹਸ਼ੰਕਰ ਰੋਡ ’ਤੇ ਪੈਂਦੇ ਪਿੰਡ ਡਾਂਸੀਵਾਲੀ ਦੀ ਜੰਮਪਲ ਸੁਪਰੀਤ ਕੌਰ ਨੇ 8 ਭਾਸ਼ਵਾਂ ਵਿਚ ਟੌਪ ਕਰਕੇ ਦੇਸ਼ ਵਾਸੀਆਂ ਦਾ ਮਾਣ ਵਧਾਇਆ ਹੈ। ਉਸਨੇ ਇੰਗਲਿਸ਼, ਸਪੈਨਿਸ਼, ਫਰੈਂਚ ਅਤੇ ਇਟਾਲੀਅਨ ਭਾਸ਼ਾ ਸਮੇਤ 8 ਭਾਸ਼ਾਵਾਂ ਵਿਚ ਟੌਪ ਕੀਤਾ ਹੈ। ਇਸ ਕਾਮਯਾਬੀ ’ਤੇ ਖੁਸ਼ੀ ਅਤੇ ਮਾਣ ਮਹਿਸੂਸ ਕਰਦੇ ਸੁਪਰੀਤ ਕੌਰ ਨੇ ਆਖਿਆ ਕਿ, ਉਸਦੇ ਮਾਪਿਆਂ ਦੀ ਦਿੱਤੀ ਹੱਲਾਸ਼ੇਰੀ ਸਦਕਾ ਦੂਜੇ ਵਿਦਿਆਰਥੀਆਂ ਤੋਂ ਅਵੱਲ ਅੰਕ ਪ੍ਰਾਪਤ ਕਰਕੇ ਆਪਣੇ ਮਿੱਥੇ ਟੀਚੇ ਤੱਕ ਪਹੁੰਚ ਸਕੀ ਹੈ। ਸੁਪਰੀਤ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਆਖਿਆ ਕਿ, ਇਟਲੀ ਵਿਚ ਸਥਾਨਕ ਭਾਸ਼ਾ ਇਟਾਲੀਅਨ ਨੂੰ ਜਿਆਦਾ ਤਰਜੀਹ ਹੋਣ ਕਾਰਨ ਪੜ੍ਹਾਈ ਦੇ ਸ਼ੁਰੂਆਤੀ ਦੌਰ ਵਿਚ ਕਾਫੀ ਮਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ, ਪਰ ਅੱਜ ਜਦ ਉਸਨੇ ਆਪਣਾ ਨਤੀਜਾ ਵੇਖਿਆ ਤਾਂ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਆਪਣੀ ਬੇਟੀ ਦੀ ਕਾਮਯਾਬੀ ’ਤੇ ਖੁਸ਼ੀ ਸਾਂਝੀ ਕਰਦਿਆਂ ਪਿਤਾ ਸੁਲਿੰਦਰ ਸਿੰਘ ਡਾਂਸੀਵਾਲ ਨੇ ਆਖਿਆ ਕਿ, ਜਿਸ ਤਰ੍ਹਾਂ ਮਿਹਨਤ ਕਰਕੇ ਇਟਲੀ ਆਏ ਹਜਾਰਾਂ ਮਾਵਾਂ ਦੇ ਪੁੱਤਾਂ ਨੇ ਪਿੱਛੇ ਪੰਜਾਬ ਵਿਚ ਰਹਿੰਦੇ ਆਪਣੇ ਘਰਾਂ ਦੇ ਆਰਥਿਕ ਪੱਖੋਂ ਹਲਾਤ ਬਦਲੇ ਸਨ, ਹੁਣ ਉਸੇ ਤਰ੍ਹਾਂ ਪੰਜਾਬੀਆਂ ਦੀ ਦੂਜੀ ਪੀੜ੍ਹੀ ਦੇ ਬੱਚੇ ਇਸ ਦੇਸ਼ ਵਿਚ ਉੱਚ ਅਹੁੱਦਿਆਂ ’ਤੇ ਬਿਰਾਜਮਾਨ ਹੋ ਕੇ ਦੇਸ਼ ਦਾ ਮਾਣ ਵਧਾਉਂਦੇ ਹੋਏ ਸਾਡੀ ਅਗਵਾਈ ਕਰਨਗੇ। ਉਹ ਆਪਣੀ ਧੀ ਦੀ ਇਸ ਪ੍ਰਾਪਤੀ ਤੋਂ ਬਹੁਤ ਜਿਆਦਾ ਖੁਸ਼ ਹਨ।

ਅਰਨੌਡਲ ਕਲਾਸਿਕ ਯੂਰਪੀਅਨ ਚੈਂਪੀਅਨਸ਼ਿਪ ਵਿੱਚ ਇਟਲੀ ਤੋਂ ਸਿਮਾ ਘੁੰਮਣ ਦੀ ਹੋਈ ਸਿਲੈਕਸ਼ਨ

ਗੁਰਦੁਆਰਾ ਸਿੰਘ ਸਭਾ ਅਪ੍ਰੀਲੀਆ ਵਿਖੇ ਬੱਚਿਆਂ ਦੇ ਕਰਵਾਏ ਗਏ ਗੁਰਮਤਿ ਗਿਆਨ ਮੁਕਾਬਲੇ