ਯੂਰਪੀਅਨ ‘ਤੇਸੇਰਾ ਸਾਨੀਤਾਰੀਆ‘ ਜਾਂ ਸਿਹਤ ਸੁਰੱਖਿਆ ਕਾਰਡ ਸਫਰ ‘ਤੇ ਜਾਣ ਵੇਲੇ ਨਾਲ ਰੱਖਣਾ ਨਾ ਭੁੱਲੋ। ਇਹ ਕਾਰਡ 27 ਯੂਰਪੀ ਦੇਸ਼ਾਂ ਤੋਂ ਇਲਾਵਾ ਆਈਸਲੈਂਡ, ਲੀਕਟਨਸਟਾਈਨ, ਨਾਰਵੇ ਅਤੇ ਸਵਿਟਜ਼ਰਲੈਂਡ ਵਿਚ ਸਿਹਤ ਸੇਵਾਵਾਂ ਲੈਣ ਲਈ ਲਾਹੇਵੰਦ ਹੈ। ਥੋੜੇ ਸਮੇਂ ਦੀ ਯੂਰਪੀ ਸੈਰ ਲਈ ਜਾਣ ਤੋਂ ਪਹਿਲਾਂ ਘੋਖ ਲਓ ਕਿ ਤੁਹਾਡਾ ਤੇਸੇਰਾ ਸਾਨੀਤਾਰੀਆ ਤੁਹਾਡੇ ਕੋਲ ਹੋਵੇ।
ਇਸ ਲਈ ਜੇ ਵਪਾਰਕ, ਥੋੜੇ ਸਮੇਂ ਲਈ ਜਾਂ ਸਿੱਖਿਆ ਪ੍ਰਾਪਤ ਕਰਨ ਲਈ ਕਿਸੇ ਯੂਰਪੀ ਦੇਸ਼ ਵਿਚ ਜਾਣਾ ਹੋਵੇ ਅਤੇ ਕਿਸੇ ਕਾਰਨ ਉੱਥੇ ਸਿਹਤ ਖਰਾਬ ਹੋ ਜਾਵੇ ਤਾਂ ਤੇਸੇਰਾ ਸਾਨੀਤਾਰੀਆ ਜਰੀਏ ਇਲਾਜ ਜਲਦ, ਬਿਨਾਂ ਅੜਿੱਕਾ ਅਤੇ ਘੱਟ ਖਰਚੀਲਾ ਹੋ ਸਕਦਾ ਹੈ। ਜੇ ਯੂਰਪੀ ਦੋਰੇ ਦੌਰਾਨ ਕੋਈ ਹਾਦਸਾ ਜਾਂ ਗੰਭੀਰ ਸੱਟ ਲੱਗਣ ਦੀ ਸੂਰਤ ਵਿਚ ਵੀ ਇਸ ਕਾਰਡ ਦੇ ਅਧਾਰ ‘ਤੇ ਇਲਾਜ ਸੰਭਵ ਹੈ।
ਕਾਰਡ ਦੇ ਕੀ ਲਾਭ ਹਨ?
ਕਾਰਡ ਤੁਹਾਨੂੰ ਸਿਹਤ ਸਬੰਧੀ ਬਾਕੀ ਯੂਰਪੀ ਨਾਗਰਿਕਾਂ ਦੇ ਬਰਾਬਰ ਦਾ ਹੱਕ ਦਿਵਾਉਂਦਾ ਹੈ। ਡਾਕਟਰੀ, ਫਾਰਮੇਸੀ, ਹਸਪਤਾਲ ਅਤੇ ਸਿਹਤ ਸੇਵਾ ਕੇਂਦਰ ਦੇ ਖਰਚਿਆਂ ਤੋਂ ਬਚਣ ਲਈ ਵੀ ਤੇਸੇਰਾ ਸਾਨੀਤਾਰੀਆ ਮਦਦਗਾਰ ਸਾਬਿਤ ਹੁੰਦਾ ਹੈ। ਜੇ ਕਿਸੇ ਦੇਸ਼ ਵਿਚ ਸਿਹਤ ਸੇਵਾਵਾਂ ਲਈ ਭੁਗਤਾਨ ਕਰਨਾ ਵੀ ਪਵੇ ਤਾਂ ਉਸਦੀ ਵਾਪਸੀ ਕਈ ਵਾਰ ਤੁਰੰਤ ਹੋ ਜਾਂਦੀ ਹੈ ਜਾਂ ਅਪਣੇ ਦੇਸ਼ ਪਰਤਣ ਉਪਰੰਤ ਇਸ ਦੀ ਮੰਗ ਕੀਤੀ ਜਾ ਸਕਦੀ ਹੈ। ਵਿਚਾਰਨਯੋਗ ਹੈ ਕੀ ਸੈਲਾਨੀ ਨੂੰ ਕਾਰਡ ਜਰੀਏ ਸੈਰ ਸਪਾਟੇ ਦੌਰਾਨ ਸਿਹਤ ਸੇਵਾ ਉਪਲਬਧ ਕਰਵਾਈ ਜਾ ਰਹੀ ਹੈ।
ਧਿਆਨਦੇਣ ਯੋਗ ਹੈ ਕੀ ਤੇਸੇਰਾ ਸਾਨੀਤਾਰੀਆ ਯੂਰਪੀ ਯਾਤਰਾ ਦੌਰਾਨ ਤੁਹਾਡੀ ਸਿਹਤ ਸੁਰੱਖਿਆ ਲਈ ਇਕ ਸੂਰਤ ਵਿਚ ਜਿੰਮੇਵਾਰ ਨਹੀਂ ਹੈ ਜੇ ਤੁਸੀਂ ਇਲਾਜ ਕਰਵਾਉਣ ਜਾਂ ਪਹਿਲਾਂ ਤੋਂ ਹੀ ਕਿਸੇ ਹਾਦਸੇ ਦਾ ਸ਼ਿਕਾਰ ਹੋਏ ਹੋਵੋ ਜਾਂ ਸਫਰ ਤੋਂ ਪਹਿਲਾਂ ਚੱਲ ਰਹੀ ਬਿਮਾਰੀ ਲਈ ਜਾਂ ਪ੍ਰਾਈਵੇਟ ਡਾਕਟਰੀ ਇਲਾਜ ਲਈ ਤੇਸੇਰਾ ਸਾਨੀਤਾਰੀਆ ਮੁਫਤ ਇਲਾਜ ਜਾਂ ਡਾਕਟਰੀ ਸਹੂਲਤ ਪ੍ਰਦਾਨ ਨਹੀਂ ਕਰਵਾਉਂਦਾ।
- ਭਵਸ਼ਰਨ ਸਿੰਘ ਧਾਲੀਵਾਲ, ਵਰਿੰਦਰ ਕੌਰ ਧਾਲੀਵਾਲ