in

ਸਤਿਗੁਰੂ ਰਵਿਦਾਸ ਮਹਾਰਾਜ ਤੇ ਡਾ: ਅੰਬੇਡਕਰ ਦੇ ਮਿਸ਼ਨ ਨੂੰ ਸਮਰਪਿਤ ਵਿਸ਼ਾਲ ਵਿਚਾਰ ਗੋਸ਼ਟੀ 11 ਸਤੰਬਰ ਨੂੰ

ਰੋਮ (ਇਟਲੀ) (ਕੈਂਥ) – ਭਾਰਤ ਦੀ ਧਰਤੀ ਉਪੱਰ ਅਡੰਬਰਬਾਦ,ਪਾਖੰਡਬਾਦ ਤੇ ਗੈਰ ਸਮਾਨਤਾ ਵਾਲੀਆਂ ਨੀਤੀਆਂ ਨੂੰ ਚਿੱਟੇ ਦਿਨ ਤਰਕਵਾਦੀ ਵਿਚਾਰਾਂ ਨਾਲ ਮੁੱਢੋਂ ਹੀ ਨਕਾਰਨ ਵਾਲੇ ਰਹਿਬਰ ਦੇ ਰਹਿਬਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਤੇ ਭਾਰਤੀ ਨਾਰੀ ਦੇ ਮੁੱਕਤੀਦਾਤਾ ਭਾਰਤੀ ਸੰਵਿਧਾਨ ਦੇ ਪਿਤਾਮਾ ਭਾਰਤ ਰਤਨ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਮਿਸ਼ਨ ਨੂੰ ਸਮਰਪਿਤ ਵਿਸ਼ਾਲ ਵਿਚਾਰ ਗੋਸ਼ਟੀ ਸਮਾਗਮ ਇਟਲੀ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਟੈਂਪਲ ਪਾਰਮਾ ਪਿਚੈਸਾ ਵਿਖੇ 11 ਸਤੰਬਰ 2022 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਬਹੁਜਨ ਚਿੰਤਤ ਬਹੁਜਨ ਸਮਾਜ ਪਾਰਟੀ ਸੂਬਾ ਪੰਜਾਬ ਇੰਚਾਰਜ ਭਗਵਾਨ ਸਿੰਘ ਚੌਹਾਨ ਸ਼ਿਰਕਤ ਕਰਨਗੇ।
ਇਸ ਵਿਸ਼ੇਸ਼ ਸਮਾਗਮ ਵਿੱਚ ਇਟਲੀ ਦੀ ਸਿਰਮੌਰ ਸੰਸਥਾ ਭਾਰਤ ਰਤਨ ਡਾ: ਬੀ ਆਰ ਅੰਬੇਡਕਰ ਵੈੱਲਫੇਅਰ ਐਸੋਸੀਏਸ਼ਨ ਰਜਿ ਇਟਲੀ ਵੀ ਵਿਸ਼ੇਸ਼ ਤੌਰ ਤੇ ਪਹੁੰਚ ਰਹੀ ਹੈ। ਪ੍ਰਬੰਧਕਾਂ ਵੱਲੋਂ ਗੁਰੂ ਪਿਆਰੀ ਸਮੂਹ ਸਾਧ ਸੰਗਤ ਨੂੰ ਆਪਣੇ ਪੁਰਖਿਆਂ ਦੇ ਮਿਸ਼ਨ ਨੂੰ ਪ੍ਰਫੁੱਲਿਤ ਕਰਨ ਲਈ ਇਸ ਸਮਾਗਮ ਦਾ ਹਿੱਸਾ ਬਣਨ ਲਈ ਅਪੀਲ ਕਰਦਿਆਂ ਕਿਹਾ ਕਿ, ਸਮਾਗਮ ਦੇ ਸ਼ਰੂਆਤ ਵਿਚ ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰੀ ਹੋਈ ਅੰਮ੍ਰਿਤ ਬਾਣੀ ਜੀ ਦੇ ਅਖੰਡ ਜਾਪ ਕੀਤੇ ਜਾਣਗੇ ਉਪਰੰਤ ਵਿਸ਼ਾਲ ਵਿਚਾਰ ਗੋਸ਼ਟੀ ਦਾ ਆਯੋਜਨ ਹੋਵੇਗਾ।

“ਗੁਰੂ ਲਾਧੋ ਰੇ ਦਿਵਸ” ਸਮਾਗਮ ਬਰੇਸ਼ੀਆ ਵਿਖੇ ਕਰਵਾਇਆ ਗਿਆ

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਇਟਲੀ ਪਹੁੰਚਣ ‘ਤੇ ਨਿੱਘਾ ਸਵਾਗਤ