ਰੋਮ (ਇਟਲੀ) (ਕੈਂਥ) – ਧੰਨ ਬਾਬਾ ਜੋਰਾਵਰ ਸਿੰਘ ਜੀ ਤੇ ਫਤਹਿ ਸਿੰਘ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਧਾਰਮਿਕ ਗੀਤ “ਪੋਤੇ ਮਾਂ ਗੁਜਰ ਕੌਰ ਦੇ” ਇਟਲੀ ਦੀ ਪ੍ਰਸਿੱਧ ਕੰਪਨੀ ਐੱਮ ਡੀ ਸਟੂਡੀਓਜ਼ 14 ਦਸੰਬਰ ਨੂੰ ਆਪਣੇ ਯੂ-ਟਿਯੂਬ ਚੈਨਲ ਦੇ ਰਾਹੀ ਸੰਗਤ ਦੀ ਕਚਹਿਰੀ ਵਿੱਚ ਪੇਸ਼ ਕਰ ਦਿੱਤਾ ਹੈ। ਇਸ ਗੀਤ ਦੇ ਨਿਰਮਾਤਾ ਤੇ ਗੀਤਕਾਰ ਬੰਤ ਲੁਬਾਣ ਗੜ੍ਹੀਏ ਨੇ ਦੱਸਿਆ ਕਿ, ਇਸ ਗੀਤ ਨੂੰ ਗਾਇਕ ਮੇਜਰ ਮੱਟੂ ਨੇ ਆਪਣੀ ਖ਼ੂਬਸੂਰਤ ਆਵਾਜ਼ ‘ਚ ਗਾਇਆ ਹੈ। ਇਸ ਗੀਤ ਦਾ ਲਿਰੀਕਲ ਵੀਡੀਓ ਅਤੇ ਪੋਸਟਰ ਡਿਜ਼ਾਈਨ ਅਰਸ਼ਪ੍ਰੀਤ ਸਿੰਘ (ਸੱਲ੍ਹ ਸਟੂਡੀਓਜ਼) ਨੇ ਤਿਆਰ ਕੀਤਾ ਹੈ ਅਤੇ ਸੰਗੀਤ ਰੋਮੀ ਸਿੰਘ ਦਾ ਹੈ। ਇਸ ਧਾਰਮਿਕ ਗੀਤ ਨੂੰ ਪ੍ਰਸਿੱਧ ਗੀਤਕਾਰ ਬੰਤ ਲੁਬਾਣ ਗੜ੍ਹੀਏ ਨੇ ਹੀ ਲਿਖਿਆ ਹੈ। ਇਸ ਗੀਤ ਨੂੰ ਤਿਆਰ ਕਰਨ ਲਈ ਲੋਕ ਗਾਇਕ ਜਸਮੇਰ ਮੀਆਂਪੁਰੀ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ।
ਇਸ ਗੀਤ ਨੂੰ ਆਵਾਮ ਵਲੋਂ ਭਰਵਾਂ ਹੁੰਗਾਰਾ ਮਿਲਣ ਦੀ ਆਸ ਹੈ। ਜਿਕਰਯੋਗ ਹੈ ਕਿ ਬੰਤ ਲਾਬਾਣ ਦੀ ਕਲਮ ਤੋਂ ਪਹਿਲਾਂ ਵੀ ਕਈ ਧਾਰਮਿਕ ਗੀਤ ਸੰਗਤ ਦ ਸਨਮੁੱਖ ਹੋ ਚੁੱਕੇ ਹਨ ਜਿਹਨਾਂ ਨੂੰ ਸੰਗਤ ਵੱਲੋਂ ਬਹੁਤ ਪੰਸਦ ਕੀਤਾ ਜਾ ਚੁੱਕਾ ਹੈ।