in

ਸਾਹਿਤ ਸੁਰ ਸੰਗਮ ਸਭਾ ਵਲੋਂ ਭਾਈ ਵੀਰ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਕਰਵਾਇਆ ਗਿਆ ਕਵੀ ਦਰਬਾਰ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਯੂਰਪੀ ਧਰਤੀ ‘ਤੇ ਮਾਂ ਬੋਲੀ ਪੰਜਾਬੀ ਦਾ ਸੁਨੇਹਾ ਦਿੰਦੀ ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਭਾਈ ਵੀਰ ਸਿੰਘ ਜੀ ਦੇ 150ਵੇਂ ਜਨਮ ਦਿਵਸ ਤੇ ਆਨਲਾਈਨ ਕਵੀ ਦਰਬਾਰ ਜੂਮ ਦੇ ਮਾਧਿਅਮ ਰਾਹੀਂ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਹੁਰਾਂ ਦੇ ਆਰੰਭਿਕ ਬੋਲਾਂ ਨਾਲ ਹੋਈ। ਸਮਾਗਮ ਦੀ ਪ੍ਰਧਾਨਗੀ ਪ੍ਰੋਫੈਸਰ ਗੁਰਭਜਨ ਗਿੱਲ (ਚੈਅਰਮੈਨ ਲੋਕ ਵਿਰਾਸਤ ਅਕਾਦਮੀ) ਨੇ ਕੀਤੀ ਅਤੇ ਆਪਣੇ ਕੀਮਤੀ ਲਫ਼ਜ਼ਾਂ ਨਾਲ ਭਾਈ ਵੀਰ ਸਿੰਘ ਜੀ ਨੂੰ ਯਾਦ ਕਰਦਿਆਂ ਕਿਹਾ ਕਿ, ਇੰਨੇ ਥੋੜ੍ਹੇ ਸਮੇਂ ‘ਚ ਇੰਨਾ ਸਾਹਿਤ ਰਚਣਾ ਬਹੁਤ ਵੱਡੀ ਗੱਲ ਹੈ ਅਤੇ ਉਨ੍ਹਾਂ ਦੂਜੀ ਯੂਰਪੀ ਪੰਜਾਬੀ ਕਾਨਫ਼ਰੰਸ ਦੇ ਸਫਲ ਉਪਰਾਲੇ ਲਈ ਸਾਹਿਤ ਸੁਰ ਸੰਗਮ ਸਭਾ ਇਟਲੀ ਨੂੰ ਵਧਾਈ ਵੀ ਦਿੱਤੀ ਕਿ ਅੱਗੇ ਵਾਸਤੇ ਵੀ ਉਹ ਇਹੋ ਜਿਹੇ ਸ਼ਲਾਘਾਯੋਗ ਉਪਰਾਲੇ ਕਰਵਾਉਂਦੇ ਰਹਿਣ।
ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਪ੍ਰਿੰਸੀਪਲ ਖਾਲਸਾ ਕਾਲਜ ਅਮ੍ਰਿਤਸਰ ਲੜਕੀਆਂ ਡਾਕਟਰ ਸੁਖਬੀਰ ਕੌਰ ਵੀ ਸ਼ਾਮਿਲ ਹੋਏ ਅਤੇ ਉਨ੍ਹਾਂ ਭਾਈ ਵੀਰ ਸਿੰਘ ਜੀ ਨੂੰ ਯਾਦ ਕਰਦਿਆਂ ਉਨਾਂ ਦੇ ਪਾਏ ਪੂਰਣਿਆਂ ਤੇ ਝਾਤ ਪਾਈ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਲਹਿੰਦੇ ਪੰਜਾਬ ਤੋਂ ਡਾਕਟਰ ਕਲਿਆਣ ਸਿੰਘ ਕਲਿਆਣ ਅਤੇ ਯੂਕੇ ਤੋਂ ਡਾਕਟਰ ਦਵਿੰਦਰ ਕੌਰ ਸ਼ਾਮਿਲ ਹੋਏ ਇਹਨਾਂ ਦੋਹਾਂ ਸ਼ਖਸ਼ੀਅਤਾਂ ਨੇ ਭਾਈ ਵੀਰ ਸਿੰਘ ਦੇ ਜੀਵਨ ਅਤੇ ਲੇਖਣੀ ਤੇ ਖੁੱਲ ਕੇ ਵਿਚਾਰ ਪੇਸ਼ ਕੀਤੇ। ਸਭਾ ਵਲੋਂ ਕਰਵਾਏ ਗਏ ਇਸ ਕਵੀ ਦਰਬਾਰ ਦੀ ਸ਼ੁਰੂਆਤ ਸਭਾ ਦੇ ਸੰਚਾਲਕ ਦਲਜਿੰਦਰ ਰਹਿਲ ਜੀ ਦੇ ਮਿੱਠੇ ਬੋਲਾਂ ਨਾਲ ਹੋਈ ਤੇ ਜਰਮਨੀ ਤੋਂ ਅਮਰਜੀਤ ਸਿੱਧੂ ਜੀ ਨੇ ਆਪਣੀ ਰਚਨਾ ਨਾਲ ਹਾਜਰੀ ਲਗਵਾਈ। ਗਰੀਸ ਤੋਂ ਗੁਰਪ੍ਰੀਤ ਗਾਇਦੂ, ਜੀਤ ਸੁਰਜੀਤ ਬੈਲਜੀਅਮ ਇਸ ਤੋਂ ਇਲਾਵਾ ਸਭਾ ਦੇ ਮੈਬਰਾਂ ਪ੍ਰੇਮਪਾਲ ਸਿੰਘ, ਸਤਵੀਰ ਸਾਂਝ, ਦਲਜਿੰਦਰ ਰਹਿਲ, ਪ੍ਰਧਾਨ ਬਲਵਿੰਦਰ ਸਿੰਘ ਚਾਹਲ, ਮੀਤ ਪ੍ਰਧਾਨ ਰਾਣਾ ਅਠੌਲਾ, ਸਿੱਕੀ ਝੱਜੀ ਪਿੰਡ ਵਾਲਾ ਨੇ ਇਸ ਕਵੀ ਦਰਬਾਰ ਚ ਹਾਜਰੀ ਲਗਵਾਈ। ਪ੍ਰੋਫੈਸਰ ਹਰਜਿੰਦਰ ਸਿੰਘ ਤੁੜ ਤੇ ਡਾਕਟਰ ਨਾਇਬ ਸਿੰਘ ਮੰਡੇਰ ਸਿੰਘ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ। ਅੰਤ ਵਿੱਚ ਪ੍ਰੋਫੈਸਰ ਜਸਪਾਲ ਸਿੰਘ ਜੀ ਨੇ ਸਾਰੇ ਪ੍ਰੋਗਰਾਮ ਦਾ ਮੁਲਾਂਕਣ ਕੀਤਾ ਅਤੇ ਮਹਿਮਾਨਾਂ ਦਾ ਤੇ ਪ੍ਰੋਗਰਾਮ ਚ ਹਿੱਸਾ ਲੈਣ ਵਾਲਿਆਂ ਦਾ ਧੰਨਵਾਦ ਕੀਤਾ।

ਧਾਰਮਿਕ ਗੀਤ “ਪੋਤੇ ਮਾਂ ਗੁਜਰ ਕੌਰ ਦੇ” ਅੱਜ ਸੰਗਤ ਦੀ ਕਚਹਿਰੀ ਵਿੱਚ

ਨਵਾਂ ਸ਼ਹਿਰ ਦਾ ਨੌਜਵਾਨ ਬਣਿਆ ਇੰਜਨੀਅਰ, ਪਰਿਵਾਰ ਵਿੱਚ ਖੁਸ਼ੀ ਦੀ ਲਹਿਰ