in

ਮਿਲਾਨ ‘ਚ ਵੱਡਾ ਧਮਾਕਾ, ਕਈ ਵਾਹਨ ਤਬਾਹ

ਮਿਲਾਨ ਵਿੱਚ ਅੱਜ ਸਵੇਰੇ ਇੱਕ ਵੱਡੇ ਧਮਾਕੇ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਮਿਲਾਨ ‘ਚ ਵੱਡਾ ਧਮਾਕਾ ਹੋਇਆ ਹੈ। ਨਿਊਜ਼ ਚੈਨਲ ਮੁਤਾਬਕ ਇਹ ਧਮਾਕਾ ਉੱਤਰੀ ਇਟਲੀ ਦੇ ਮਿਲਾਨ ਸ਼ਹਿਰ ਦੇ ਮੱਧ ਵਿਚ ਹੋਇਆ, ਜਿਸ ਤੋਂ ਬਾਅਦ ਕਈ ਵਾਹਨਾਂ ਨੂੰ ਅੱਗ ਲੱਗ ਗਈ। ਹੁਣ ਤੱਕ ਸਾਹਮਣੇ ਆਈ ਜਾਣਕਾਰੀ ਅਨੁਸਾਰ ਇਹ ਹਾਦਸਾ ਪਾਰਕਿੰਗ ਵਿੱਚ ਖੜ੍ਹੀਆਂ ਕਾਰਾਂ ਵਿੱਚ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਸ-ਪਾਸ ਦੀਆਂ ਕਈ ਗੱਡੀਆਂ ਨੂੰ ਅੱਗ ਲੱਗ ਗਈ ਅਤੇ ਹਫੜਾ-ਦਫੜੀ ਮੱਚ ਗਈ।
ਇਸ ਧਮਾਕੇ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ। ਰਿਪੋਰਟਾਂ ਮੁਤਾਬਕ ਜਿੱਥੇ ਧਮਾਕਾ ਹੋਇਆ, ਉੱਥੇ ਨੇੜੇ ਹੀ ਇੱਕ ਸਕੂਲ ਵੀ ਸੀ। ਧਮਾਕੇ ਤੋਂ ਬਾਅਦ ਆਸ-ਪਾਸ ਦੀਆਂ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ।
ਚਸ਼ਮਦੀਦਾਂ ਦਾ ਕਹਿਣਾ ਹੈ ਕਿ ਆਕਸੀਜਨ ਟੈਂਕ ਵਾਲੀ ਵੈਨ ਵਿੱਚ ਧਮਾਕਾ ਹੋਇਆ। ਕੁਝ ਰਾਹਗੀਰਾਂ ਨੇ ਦੇਖਿਆ ਕਿ ਇਕ ਸਿਲੰਡਰ ਨੂੰ ਅੱਗ ਲੱਗ ਗਈ ਅਤੇ ਫਿਰ ਜ਼ੋਰਦਾਰ ਧਮਾਕਾ ਹੋਇਆ। ਅੱਗ ਨੇ ਸੜਕ ‘ਤੇ ਖੜ੍ਹੀਆਂ ਚਾਰ ਕਾਰਾਂ, ਨੇੜੇ ਦੀ ਇਕ ਫਾਰਮੇਸੀ ਅਤੇ ਨੇੜੇ ਦੀ ਇਮਾਰਤ ਵਿਚਲੇ ਅਪਾਰਟਮੈਂਟ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਐਂਬੂਲੈਂਸ ਅਤੇ ਫਾਇਰਫਾਈਟਰ ਮੌਕੇ ‘ਤੇ ਮੌਜੂਦ ਹਨ। ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਇਸ ਘਟਨਾ ‘ਚ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ।

– P.E.

ਖ਼ਾਲਸਾਈ ਰੰਗ ਵਿੱਚ ਰੰਗਿਆ ਅਪ੍ਰੀਲੀਆ ਸ਼ਹਿਰ

ਨਗਰ ਕੌਂਸਲ ਦੀਆਂ ਚੋਣਾਂ ‘ਚ ਭਾਰਤੀ ਧੂਮ ਮਚਾਉਣ ਲਈ ਤਿਆਰ-ਬਰ-ਤਿਆਰ