in

ਮਾਨਤੋਵਾ ਵਿਖੇ ਕਬੱਡੀ ਕੱਪ 28 ਮਈ ਨੂੰ

ਮਿਲਾਨ (ਇਟਲੀ) (ਦਲਜੀਤ ਮੱਕੜ) – ਇਟਲੀ ਵਿੱਚ ਇਸ ਸਮੇਂ ਮੌਸਮ ਖੁੱਲਣ ਦੇ ਨਾਲ ਹੀ ਸੱਭਿਆਚਾਰਕ ਅਤੇ ਖੇਡ ਮੇਲਿਆਂ ਦੀ ਸ਼ੁਰੂਆਤ ਹੋ ਚੁੱਕੀ ਹੈ। ਇਟਲੀ ਦੇ ਜਿਲ੍ਹਾ ਮਾਨਤੋਵਾ ‘ਚ ‘ਪੰਜਾਬ ਸਪੋਰਟਸ ਐਂਡ ਕਲਚਰ ਕਲੱਬ ਮਾਨਤੋਵਾ’ ਦੁਆਰਾ ਸੀਜਨ ਦਾ ਪਹਿਲਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਪੋਰਟਸ ਐਂਡ ਕਲਚਰ ਕਲੱਬ ਮਾਨਤੋਵਾ ਦੇ ਮੈਂਬਰਾਂ ਨੇ ਦੱਸਿਆ ਕਿ, ਕਲੱਬ ਦੇ ਪ੍ਰਧਾਨ ਗੁਰਿੰਦਰ ਸਿੰਘ ਚੈੜੀਆਂ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਮਾਨਤੋਵਾ ਵਿਖੇ 28 ਮਈ ਨੂੰ ਕਬੱਡੀ ਕੱਪ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਇਟਲੀ ਵਿੱਚ ਹੋਣ ਵਾਲੇ ਕਬੱਡੀ ਸੀਜਨ ਦਾ ਪਹਿਲਾ ਕੱਪ ਹੈ।
ਉਹਨਾਂ ਕਿਹਾ ਕਿ, ਸਰਕਲ ਸਟਾਇਲ ਕਬੱਡੀ ਕੱਪ ਵਿੱਚ ਪਹਿਲਾ ਇਨਾਮ 2100 ਯੂਰੋ ਅਤੇ ਦੂਸਰਾ ਇਨਾਮ 1800 ਯੂਰੋ ਦਿੱਤਾ ਜਾਵੇਗਾ। ਇਸ ਮੌਕੇ ਵਾਲੀਬਾਲ ਅਤੇ ਬੱਚਿਆਂ ਦੀਆਂ ਦੌੜਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਇਸ ਤੋਂ ਇਲਾਵਾ ਕੱਪ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦਾ ਸਨਮਾਨ ਕੀਤਾ ਜਾਵੇਗਾ।
ਇਸ ਮੀਟਿੰਗ ਵਿੱਚ ਨਿਰਮਲ ਸਿੰਘ ਖਹਿਰਾ ਸਰਪ੍ਰਸਤ, ਮਨਜੀਤ ਸਿੰਘ ਗੁਰਦਾਸਪੁਰ ਚੈਅਰਮੈਨ, ਹਰਜਿੰਦਰ ਸਿੰਘ ਉੱਪਲ ਸੀਨੀਅਰ ਮੀਤ ਪ੍ਰਧਾਨ, ਮਨਮੋਹਨ ਸਿੰਘ ਐਹਦੀ ਵਾਈਸ ਮੀਤ ਪ੍ਰਧਾਨ, ਹਰਦੀਪ ਸਿੰਘ ਜੌਹਲ ਸਪੋਰਟਸ ਡਾਇਰੈਕਟਰ, ਅਮਰੀਕ ਸਿੰਘ ਰੰਧਾਵਾ ਖਜਾਨਚੀ, ਅਨਿਲ ਕੁਮਾਰ ਐਡਵਾਈਜਰ, ਰਵਿੰਦਰ ਸਿੰਘ ਵਾਲੀਆ ਵਾਇਸ ਚੈਅਰਮੈਨ, ਅਵਤਾਰ ਸਿੰਘ ਪ੍ਰੈਸ ਸਕੱਤਰ, ਸਤਵੀਰ ਸਿੰਘ ਕੈਸ਼ੀਅਰ, ਪਰਮਜੀਤ ਸਿੰਘ ਪੰਮਾ ਐਡਵਾਇਜਰ, ਕਮਲਜੀਤ ਸਿੰਘ ਮਾਨਤੋਵਾ ਜਨਰਲ ਸਕੱਤਰ, ਮਨਦੀਪ ਸਿੰਘ ਸੈਣੀ ਸਕੱਤਰ, ਤਰਵਿੰਦਰ ਸਿੰਘ ਮਾਵੀ ਮੈਂਬਰ, ਮਜਿੰਦਰ ਸਿੰਘ ਸੁਜਾਰਾ ਮੈਂਬਰ, ਅਰੁਨਪ੍ਰੀਤ ਸਿੰਘ ਮੈਂਬਰ ਆਦਿ ਹਾਜਰ ਸਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਕਲੱਬ ਪਿਛਲੇ ਲੰਬੇ ਸਮੇਂ ਤੋਂ ਖੇਡਾਂ ਦੇ ਟੂਰਨਾਂਮੈਂਟ ਅਤੇ ਕਲਚਰਲ ਪ੍ਰੋਗਰਾਮ ਕਰਵਾਉਂਦੀ ਆ ਰਹੀ ਹੈ।

Unmarried/Celibe

ਇਟਲੀ ਵਿੱਚ ਨਗਰ ਕੌਂਸਲ ਕੰਪੋਸਨਦੋ ਦੀ ਚੋਣ ਜਿੱਤ, ਥਿੰਦ ਬਣੇ ਸਲਾਹਕਾਰ