in

ਨੋਵੇਲਾਰਾ ਵਿਖੇ ਸਫਲਤਾਪੂਰਵਕ ਕਰਵਾਇਆ ਗਿਆ “ਤੀਆਂ ਦਾ ਮੇਲਾ”

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – 2 ਜੁਲਾਈ 2023 ਨੂੰ ਇਟਲੀ ਦੇ ਨੋਵੇਲਾਰਾ ਵਿਖੇ ਸਥਿਤ ਮਸ਼ਹੂਰ ਜੌਹਲ ਇੰਡੀਅਨ ਰੈਸਟੋਰੈਂਟ ਵੱਲੋਂ ਇਸ ਸਾਲ ਵੀ “ਤੀਆਂ ਦਾ ਮੇਲ‍ਾ” ਬਹੁਤ ਹੀ ਸਫਲਤਾ ਪੂਰਵਕ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਇਹ ਮੇਲਾ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਕਰਵਾਇਆ ਜਾਂਦਾ ਆ ਰਿਹਾ ਹੈ। ਸ੍ਰੀਮਤੀ ਜੌਹਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ, ਇਸ ਸਾਲ ਵੀ ਬੀਬੀਆਂ ਨੂੰ ਇਸ ਮੇਲੇ ਦੀ ਬੇਸਬਰੀ ਨਾਲ ਉਡੀਕ ਸੀ ਅਤੇ ਬਹੁਤ ਸਮਾਂ ਪਹਿਲਾਂ ਹੀ ਮੇਲੇ ਦੀ ਜਾਣਕਾਰੀ ਬਾਰੇ ਸੁਨੇਹੇ ਆਉਣੇ ਸ਼ੁਰੂ ਹੋ ਗਏ ਸਨ। ਉਹਨਾਂ ਨੇ ਅੱਗੇ ਦੱਸਿਆ ਕਿ, ਵਿਦੇਸ਼ਾਂ ਵਿੱਚ ਵੱਸਦਿਆਂ ਹੋਇਆਂ ਆਪਣੇ ਸੱਭਿਆਚਾਰ ਨੂੰ ਕਾਇਮ ਰੱਖਣਾ ਵੀ ਸਾਡਾ ਫਰਜ਼ ਹੈ ਜੋ ਕਿ ਅਸੀਂ ਇਸ ਮੇਲੇ ਰਾਹੀਂ ਪੂਰਾ ਕਰ ਰਹੇ ਹਾਂ ਅਤੇ ਉਹਨਾਂ ਨੂੰ ਔਰਤਾਂ ਦਾ ਭਰਪੂਰ ਸਾਥ ਮਿਲ ਰਿਹਾ ਹੈ।
ਮੇਲੇ ਵਿੱਚ ਪੰਜਾਬੀ ਮੁਟਿਆਰਾਂ ਵੱਲੋਂ ਸੱਭਿਆਚਾਰ ਨੂੰ ਦਰਸਾਉਂਦੇ ਪਹਿਰਾਵੇ ਪਾਏ ਗਏ ਸਨ ਅਤੇ ਸੱਭਿਆਚਾਰਕ ਨਿਸ਼ਾਨੀਆਂ ਜਿਵੇਂ ਚਰਖਾ, ਪੱਖੀਆਂ, ਕਢਾਈ ਵਾਲੀਆਂ ਚਾਦਰਾਂ ਆਦਿ ਵੀ ਰੱਖੀਆਂ ਗਈਆਂ ਸਨ। ਬੋਲੀਆਂ ਨਾਲ ਗਿੱਧਾ ਭੰਗੜਾ ਵੀ ਪਾਇਆ ਗਿਆ। ਜੌਹਲ ਡੀ ਜੇ ਦੀਆਂ ਮਧੁਰ ਬੀਟਾਂ ਨੇ ਵੀ ਸਭ ਨੂੰ ਨੱਚਣ ਲਈ ਮਜਬੂਰ ਕੀਤਾ। ਯਾਦ ਰਹੇ ਕਿ ਇਹ ਮੇਲਾ ਸਿਰਫ ਔਰਤਾਂ ਲਈ ਕਰਵਾਇਆ ਜਾਂਦਾ ਹੈ। ਅੰਤ ਵਿੱਚ ਸਾਰੇ ਆਏ ਹੋਏ ਮਹਿਮਾਨਾਂ ਨੂੰ ਮੇਲੇ ਵਿੱਚ ਪਹੁੰਚਣ ਲਈ ਜੀਅ ਆਇਆਂ ਆਖਦਿਆਂ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਧੰਨਵਾਦ ਕਰਦਿਆਂ ਸਮਾਪਤੀ ਕੀਤੀ ਗਈ।

ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਵੱਲੋਂ ‘ਰਾਇਲ ਪੈਲੇਸ’ ਵਿਚ ਕੀਤੀ ਗਈ ਮੀਟਿੰਗ

ਬੈਰਗਾਮੋ : ਕਬੱਡੀ ਕੱਪ ‘ਚ ਸ੍ਰੀ ਦਾਦਰਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ