ਕਦੇ ਸਮਾˆ ਸੀ ਜਦੋˆ ਅਸੀˆ ਆਪਣੇ ਕਿਸੇ ਪਿਆਰੇ ਨੂੰ ਲਿਖਤੀ ਕੋਈ ਸੁਨੇਹਾ ਵੀ ਦੇਣਾ ਹੁੰਦਾ ਸੀ ਤਾˆ ਕਈ-ਕਈ ਦਿਨ ਲੱਗ ਜਾˆਦੇ ਭਾਵ ਉਸ ਜਮਾਨੇ ਵਿੱਚ ਚਿੱਠੀ-ਪੱਤਰ ਹੀ ਸੁਨੇਹਾ ਦੇਣ ਦਾ ਰਸਤਾ ਸੀ, ਪਰ ਜਿਸ ਤਰ੍ਹਾˆ ਸਮਾˆ ਬਦਲਿਆ ਤਾˆ ਸਾਡੇ ਚਿੱਠੀ ਪੱਤਰ ਦੀ ਥਾˆ ਈਮੇਲਾˆ ਨੇ ਲੈ ਲਈ। ਇਸ ਤੋˆ ਫਿਰ ਅੱਗੇ, ਹੋਰ ਅੱਗੇ ਸਕਾਈਪ, ਟਵਿੱਟਰ, ਫੇਸ ਬੁੱਕ, ਵਟਸਅੱਪ ਜਾˆ ਹੁਣ ਹੋਰ ਪਤਾ ਨਹੀˆ ਕੀ-ਕੀ ਹੈ, ਜਿਸ ਰਾਹੀˆ ਅਸੀˆ ਸਕਿੰਟਾˆ ਵਿੱਚ ਹੀ ਆਪਣੇ ਕਿਸੇ ਪਿਆਰੇ ਨੂੰ ਸਿਰਫ਼ ਸੁਨੇਹਾ ਹੀ ਨਹੀˆ ਭੇਜਦੇ, ਸਗੋˆ ਉਸ ਦੇ ਦਰਸ਼ਨ ਕਰਕੇ ਵੀ ਤਰੋਤਾਜਾ ਹੁੰਦੇ ਹਾˆ, ਪਰ ਇਹ ਗੱਲ ਬਹੁਤ ਹੀ ਦੁੱਖੀ ਮਨ ਨਾਲ ਕਹਿਣੀ ਪੈ ਰਹੀ ਹੈ ਕਿ ਵਿਿਗਆਨ ਨੇ ਜੋ ਸਾਧਨ ਇਨਸਾਨ ਦੇ ਭਲੇ ਹਿੱਤ ਇਜਾਦ ਕੀਤਾ, ਉਸ ਦਾ ਅੱਜ 90% ਲੋਕ ਦੁਰਉਪਯੋਗ ਕਰ ਰਹੇ ਹਨ, ਭਾਵ ਅੱਜ ਪੂਰੀ ਦੁਨੀਆ ਵਿੱਚ ਸੋਸ਼ਲ ਮੀਡੀਏ ਦੀ ਹੋ ਰਹੀ ਦੁਰਵਰਤੋˆ ਸਿਰਫ਼ ਦੁਰਵਰਤੋˆ ਹੀ ਨਹੀˆ ਸਗੋˆ ਸਾਡੇ ਜੀਵਨ ਨੂੰ ਕੌੜਾ ਅਤੇ ਕੁਸੈਲਾ ਬਨਾਉਣ ਵਿੱਚ ਅਹਿਮ ਰੋਲ ਨਿਭਾਅ ਰਹੀ ਹੈ। ਇਸ ਦਰਵਰਤੋˆ ਤੋˆ ਦੁੱਖੀ ਕੁਝ ਇਲੈਕਟ੍ਰਾਨਿਕ ਮੀਡੀਏ ਨੇ ਤਾˆ ਵਿਸ਼ੇਸ਼ ਪ੍ਰੋਗਰਾਮ ਵੀ ਚਲਾਏ ਹਨ ਤਾˆ ਕਿ ਸੱਚ ਕੀ ਹੈ? ਅਵਾਮ ਨੂੰ ਪਤਾ ਲੱਗ ਸਕੇ। ਇਨਾˆ ਪ੍ਰੋਗਰਾਮਾˆ ਵਿੱਚ ਦੱਸਿਆ ਜਾˆਦਾ ਹੈ ਕਿ ਹਰ ਵੀਡਿE ਅਸਲੀ ਨਹੀˆ ਅਤੇ ਹਰ ਤਸਵੀਰ ਸੱਚ ਨਹੀˆ। ਅਨੇਕਾˆ ਹੀ ਅਜਿਹੀਆˆ ਵੀਡਿE ਅਤੇ ਤਸਵੀਰਾˆ ਅੱਜ ਸੋਸ਼ਲ ਮੀਡੀਏ ਉੱਪਰ ਘੁੰਮ ਰਹੀਆˆ ਹਨ ਜਿਹਨਾˆ ਦਾ ਸੱਚ ਨਾਲ ਕੋਈ ਨੇੜੇ-ਤੇੜੇ ਦਾ ਵੀ ਵਾਹ ਵਾਸਤਾ ਨਹੀˆ।
ਪ੍ਰਿੰਟ ਮੀਡੀਆ ਜਾˆ ਇਲੈਕਟ੍ਰਾਨਿਕ ਮੀਡੀਆ ਜੋ ਵੀ ਜਾਣਕਾਰੀ ਲੋਕਾˆ ਨਾਲ ਸਾˆਝੀ ਕਰਦਾ ਹੈ ਉਸ ਨੂੰ ਉਹ ਪਹਿਲਾˆ ਆਪ ਚੰਗੀ ਤਰ੍ਹਾˆ ਘੋਖਦਾ ਹੈ ਫਿਰ ਲੋਕਾˆ ਨਾਲ ਸਾˆਝੀ ਕਰਦਾ ਹੈ। ਪ੍ਰਿੰਟ ਮੀਡੀਆ ਜਾˆ ਇਲੈਕਟ੍ਰਾਨਿਕ ਮੀਡੀਆ ਵੱਲੋˆ ਪ੍ਰਕਾਸ਼ਿਤ ਹਰ ਖ਼ਬਰ ਲਈ ਉਹ 100% ਜੁਆਬਦੇਅ ਹੀ ਨਹੀˆ ਸਗੋˆ ਪੂਰੀ ਤਰ੍ਹਾˆ ਸਮਰਪਿਤ ਅਤੇ ਜਿੰਮੇਵਾਰ ਵੀ ਹੁੰਦਾ ਹੈ। ਮੀਡੀਆ ਸਮਾਜ ਦਾ ਸ਼ੀਸ਼ਾ ਹੈ, ਸਮਾਜ ਜੋ ਵੀ ਕਰਦਾ ਹੈ ਉਸ ਨੂੰ ਮੀਡੀਆ ਸਮਾਜ ਨੂੰ ਸਮੇˆ ਸਮੇˆ ਉੱਤੇ ਦਿਖਾਉˆਦਾ ਰਹਿੰਦਾ ਹੈ, ਪਰ ਅੱਜ ਸੋਸ਼ਲ ਮੀਡੀਆ ਜਿਸ ਕਦਰ ਲੋਕਾˆ ਦੇ ਦਿਮਾਗ ਉੱਪਰ ਘਰ ਕਰ ਰਿਹਾ ਹੈ ਉਹ ਬਹੁਤ ਹੀ ਸੰਜੀਦਾ ਢੰਗ ਨਾਲ ਸੋਚਣ ਅਤੇ ਵਿਚਾਰਨ ਵਾਲਾ ਮਸਲਾ ਹੈ। ਪਤਾ ਨਹੀˆ ਕਿਉˆ ਅੱਜ ਲੋਕਾˆ ਨੂੰ ਪ੍ਰਿੰਟ ਮੀਡੀਆ ਜਾˆ ਇਲੈਕਟ੍ਰਾਨਿਕ ਮੀਡੀਆ ਨਾਲੋˆ ਵੱਧ ਸੋਸ਼ਲ ਮੀਡੀਏ ਉੱਪਰ ਜ਼ਿਆਦਾ ਯਕੀਨ ਹੋ ਗਿਆ ਹੈ। ਛੋਟੀ-ਛੋਟੀ ਘਟਨਾ ਨੂੰ ਵੀ ਸੋਸ਼ਲ ਮੀਡੀਏ ਵਿੱਚ ਇਸ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ ਯਾਨੋ ਦੁਨੀਆ ਖਤਮ ਹੋਣ ਕਿਨਾਰੇ ਹੈ, ਪਰ ਜਦ ਉਸ ਘਟਨਾ ਦੀ ਹਕੀਕਤ ਪਤਾ ਲੱਗਦਾ ਹੈ ਤਾˆ ਸਭ ਹੈਰਾਨ ਰਹਿ ਜਾˆਦੇ ਹਨ ਕਿ ਇਹ ਤਾˆ ਸਭ ਝੂਠ ਹੀ ਸੀ, ਫਿਰ ਸੋਚਿਆ ਜਾˆਦਾ ਹੈ ਕਿ ਇਹ ਖ਼ਬਰ ਆਈ ਕਿੱਥੋˆ, ਕਿਸ ਨੇ ਭੇਜੀ, ਕਿਉˆ ਭੇਜੀ ਤੇ ਕਦੋˆ ਭੇਜੀ? ਇਹਨਾˆ ਸਭ ਗੱਲਾˆ ਦਾ ਫਿਰ ਦੁਨੀਆ ਵਿੱਚ ਕਿਸੇ ਕੋਲ ਵੀ ਕੋਈ ਜੁਆਬ ਨਹੀˆ ਹੁੰਦਾ। ਹੋਰ ਤਾˆ ਹੋਰ ਅੱਜ ਸੋਸ਼ਲ ਮੀਡੀਆ ਸਿਰਫ਼ ਗਲਤ ਖ਼ਬਰਾˆ ਜਾˆ ਜਾਣਕਾਰੀ ਹੀ ਨਹੀˆ ਪ੍ਰਕਾਸ਼ਿਤ ਕਰ ਰਿਹਾ, ਸਗੋˆ ਸੋਸ਼ਲ ਮੀਡੀਏ ਉੱਪਰ ਪੋਸਟ ਹੋ ਰਹੀਆˆ ਗਲਤ ਪੋਸਟਾˆ ਕਾਰਨ ਲੋਕਾˆ ਦੀ ਸਮਾਜ ਅਤੇ ਦੇਸ਼ ਪ੍ਰਤੀ ਧਾਰਨਾ ਨੂੰ ਵੀ ਗਲਤ ਬਣਾਇਆ ਰਿਹਾ ਹੈ। ਕੁਝ ਸਮਾਜ ਅਤੇ ਇਨਸਾਨੀਅਤ ਵਿਰੋਧੀ ਤਾਕਤਾˆ ਗਲਤ ਅਤੇ ਅਧੂਰੀ ਜਾਣਕਾਰੀ ਸੋਸ਼ਲ ਮੀਡੀਏ ਵਿੱਚ ਇਸ ਤਰ੍ਹਾˆ ਪਰੋਸ ਰਹੇ ਹਨ ਕਿ ਸਮਝੋ ਅਸੀˆ ਤਾˆ ਸਦੀਆˆ ਤੋˆ ਹੀ ਗੁਲਾਮ ਹਾˆ। ਇਸ ਗੁਲਾਮੀ ਤੋˆ ਬਚਣ ਲਈ ਸਾਨੂੰ ਵੱਖਰੇ ਧਰਮ ਹੀ ਦੀ ਲੋੜ ਨਹੀˆ ਸਗੋˆ ਵੱਖਰੇ ਦੇਸ਼ ਦੀ ਵੀ ਲੋੜ ਹੈ, ਜਿਸ ਲਈ ਸੋਸ਼ਲ ਮੀਡੀਏ ਉੱਪਰ ਕਦੀ ਕੋਈ ਕਦੀ ਕੋਈ ਮੂਵਮੈˆਟ ਨੂੰ ਵੀ ਅੰਜਾਮ ਦਿੱਤਾ ਜਾˆਦਾ ਹੈ ਅਤੇ ਜਿਹੜੇ ਲੋਕਾˆ ਨੂੰ ਇਹ ਸ਼ੈਤਾਨੀ ਖੇਡ ਦਾ ਪਤਾ ਲੱਗ ਜਾˆਦਾ ਹੈ, ਫਿਰ ਉਨ੍ਹਾˆ ਨੂੰ ਜਜ਼ਬਾਤੀ ਕਰਕੇ ਆਪਣੇ ਨਾਲ ਜੋੜ੍ਹਨ ਲਈ ਤਰ੍ਹਾˆ ਤਰ੍ਹਾˆ ਦੀਆˆ ਮਨਘੜਤ ਕਿੱਸੇ ਕਹਾਣੀਆˆ ਬਣਾ ਸੋਸ਼ਲ ਮੀਡੀਏ ਉੱਪਰ ਪੋਸਟ ਕੀਤਾ ਜਾˆਦਾ ਹੈ, ਜੋ ਕਿ ਇੱਕ ਬਹੁਤ ਹੀ ਇਖਲਾਕੋ ਡਿੱਗੀ ਕਾਰਵਾਈ ਸਮਝੀ ਜਾ ਸਕਦੀ ਹੈ। ਜਿਹੜੇ ਲੋਕ ਸੋਸ਼ਲ ਮੀਡੀਏ ਨੂੰ ਹਥਿਆਰ ਬਣਾ ਕੇ ਅੱਜ ਆਮ ਲੋਕਾˆ ਦੇ ਦਿਮਾਗ ਵਿੱਚ ਨਫ਼ਰਤ ਦਾ ਬਾਰੂਦ ਭਰਨ ਦੀ ਕੋਸ਼ਿਸ਼ ਵਿੱਚ ਹਨ ਉਹਨਾˆ ਨੂੰ ਕਿਸੇ ਵੀ ਧਰਮ ਅਤੇ ਦੇਸ਼ ਨਾਲ ਕੋਈ ਲੈਣਾ ਦੇਣਾ ਨਹੀˆ (ਅਸਲ ਵਿੱਚ ਅਜਿਹੇ ਲੋਕਾˆ ਦਾ ਤਾˆ ਕੋਈ ਧਰਮ ਹੁੰਦਾ ਵੀ ਨਹੀˆ) ਉਹ ਲੋਕ ਤਾˆ ਸਿਰਫ਼ ਆਪਣੀ ਐਸੋ਼ ਅਰਾਮ ਭਰੀ ਜਿੰਦਗੀ ਦੇ ਸਰੂਰ ਵਿੱਚ ਆਪਣੇ ਹੁਕਮਰਾਨਾˆ ਨੂੰ ਖੁਸ਼ ਕਰਕੇ ਬਖ਼ਸ਼ਿਸ਼ਾˆ ਪ੍ਰਾਪਤ ਕਰਦੇ ਹਨ।
ਸੋਸ਼ਲ ਮੀਡੀਏ ਦਾ ਹਿੱਸਾ ਬਣੇ ਸਮੂਹ ਭਾਰਤੀਆˆ ਨੂੰ ਤਾਕੀਦ ਹੈ ਕਿ ਸੋਸ਼ਲ ਮੀਡੀਏ ਦਾ ਸਹੀ ਅਤੇ ਸਾਰਥਕ ਉਪਯੋਗ ਕਰਕੇ ਆਪਣਾ ਅਤੇ ਦੇਸ਼ ਦਾ ਭਲਾ ਕਰਨ ਵਿੱਚ ਯੋਗਦਾਨ ਪਾE। ਕਦੀ ਵੀ ਕੋਈ ਫੈਸਲਾ ਸਿਰਫ਼ ਚੰਦ ਬਿਨ੍ਹਾˆ ਸਿਰ ਪੈਰ ਦੇ ਤਸਵੀਰਾˆ ਜਾˆ ਖ਼ਬਰਾˆ ਨਾਲ ਨਹੀˆ ਕੀਤਾ ਜਾ ਸਕਦਾ। ਸਮਾਜ ਵਿਰੋਧੀ ਅਨਸਰਾˆ ਵੱਲੋˆ ਸੋਸ਼ਲ ਮੀਡੀਏ ਉੱਪਰ ਫੈਲਾਏ ਜਾ ਰਹੇ ਸੈ਼ਤਾਨੀ ਛੜਯੰਤਰ ਵਿੱਚੋˆ ਬਾਹਰ ਨਿਕਲੋ। ਸੋਸ਼ਲ ਮੀਡੀਆ ਮਾੜਾ ਜਾˆ ਗਲਤ ਨਹੀˆ, ਗਲਤ ਹੈ ਤਾˆ ਸਿਰਫ਼ ਇਸ ਦੀ ਦੁਰਵਰਤੋˆ ਕਰ ਰਹੇ ਲੋਕ। ਸੋਸ਼ਲ ਮੀਡੀਆ ਦੀ ਸਹੀ ਵਰਤੋˆ ਨਾਲ ਜਿੱਥੇ ਅਸੀˆ ਆਪਣੀ ਜਾਣਕਾਰੀ ਵਿੱਚ ਚੋਖਾ ਵਾਧਾ ਕਰ ਸਕਦੇ ਹਾˆ ਉੱਥੇ ਹੀ ਇਸ ਨਾਲ ਆਪਣੀ ਕਾਮਯਾਬੀ ਅਤੇ ਤਰੱਕੀ ਨੁੰ ਵੀ ਚਾਰ ਚੰਦ ਲਗਾ ਸਕਦੇ ਹਾˆ। ਆE ਸਾਰੇ ਆਪਾˆ ਇਸ ਗੱਲ ਪ੍ਰਤੀ ਸੁਚੇਤ ਹੋਈਏ ਕਿ ਸੋਸ਼ਲ ਮੀਡੀਏ ਉੱਪਰ ਆਮ ਲੋਕਾˆ ਨੂੰ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਨੂੰ ਮੁੱਢ ਤੋˆ ਨਾਕਾਰਦੇ ਹੋਏ ਆਪਣਾ ਆਪਸੀ ਪਿਆਰ ਅਤੇ ਏਕਤਾ ਬਣਾਕੇ ਰੱਖੀਏ ਅਤੇ ਇਨਸਾਨੀਅਨ ਵਿਰੋਧੀ ਤਾਕਤਾˆ ਨੂੰ ਉਨ੍ਹਾˆ ਦੇ ਮਕਸਦ ਵਿੱਚ ਨਾਕਾਮ ਕਰੀਏ। ਆਪਣੇ ਮਹਾਨ ਦੇਸ਼ ਭਾਰਤ ਨੂੰ ਕਾਮਯਾਬੀ ਦੀਆˆ ਬੁਲੰਦੀਆˆ ਉੱਤੇ ਲੈਕੇ ਜਾਈਏ।