in

ਪਾਕਿਸਤਾਨ ’ਚ ਬੰਧੀ ਬਣਾਈ ਗਈ ਸਿੱਖ ਲੜਕੀ ਨੂੰ ਤੁਰੰਤ ਛੱਡਿਆ ਜਾਵੇ

ਅੰਤਰਰਾਸ਼ਟਰੀ ਪੱਧਰ ’ਤੇ ਸਮੁੱਚੇ ਦੇਸ਼ਾਂ ਅੰਦਰ ਇਹ ਅਵਾਜ ਉੱਠੀ ਹੈ ਕਿ ਪਾਕਿਸਤਾਨ ਵਿੱਚ ਜਨ ਜੀਵਨ ਸੁਰੱਖਿਅਤ ਨਹੀਂ ਹੈ

ਦੇਸ਼-ਵਿਦੇਸ਼ ਅੰਦਰ ਵੱਸਦੇ ਭਾਰਤੀਆਂ ’ਚ ਪਾਕਿ ਪੁਲਿਸ ਪ੍ਰਬੰਧ ਖਿਲਾਫ ਰੋਸ

ਅੰਤਰਰਾਸ਼ਟਰੀ ਪੱਧਰ ’ਤੇ ਸਮੁੱਚੇ ਦੇਸ਼ਾਂ ਅੰਦਰ ਇਹ ਅਵਾਜ ਉੱਠੀ ਹੈ ਕਿ ਪਾਕਿਸਤਾਨ ਵਿੱਚ ਜਨ ਜੀਵਨ ਸੁਰੱਖਿਅਤ ਨਹੀਂ ਹੈ

ਰੋਮ (ਇਟਲੀ) 31 ਅਗਸਤ (ਵਿਸ਼ੇਸ਼ ਪ੍ਰਤੀਨਿਧ) – ਪਾਕਿਸਤਾਨ ਦੇ ਨਨਕਾਣਾ ਸਾਹਿਬ ਸ਼ਹਿਰ ਦੇ ਗੁਰਦੁਆਰਾ ਤੰਬੂ ਸਾਹਿਬ ਦੇ ਹੈੱਡ ਗ੍ਰੰਥੀ ਦੀ ਲੜਕੀ ਜਗਜੀਤ ਕੌਰ ਨੂੰ ਪਾਕਿਸਤਾਨੀ ਬੰਧਕਾਂ ਦੁਆਰਾ ਬੰਧੀ ਬਣਾਏ ਜਾਣ ਦੇ 6 ਦਿਨ ਤੋਂ ਵਧੇਰੇ ਸਮਾਂ ਬੀਤ ਜਾਣ ’ਤੇ ਹਾਲੇ ਤੱਕ ਛੱਡੇ ਨਾ ਜਾਣ ’ਤੇ ਦੇਸ਼ ਵਿਦੇਸ਼ ਅੰਦਰ ਵੱਸਦੇ ਭਾਰਤੀਆਂ ’ਚ ਪਾਕਿਸਤਾਨ ਖਿਲਾਫ ਤਿੱਖਾ ਰੋਹ ਤੇ ਰੋਸ ਦਿਖਾਦੀ ਦੇ ਰਿਹਾ ਹੈ। ਸਮੁੱਚੇ ਭਾਰਤੀ ਭਾਈਚਾਰੇ ਦੁਆਰਾ ਬੰਧਕ ਜਗਜੀਤ ਕੌਰ ਨੂੰ ਤੁਰੰਤ ਛੱਡੇ ਜਾਣ ਲਈ ਕਿਹਾ ਗਿਆ ਹੈ। ਇਸ ਦਿਸ਼ਾ ’ਚ ਪਾਕਿਸਤਾਨ ਸਰਕਾਰ ਦੁਆਰਾ ਕੋਈ ਵੀ ਠੋਸ ਕਦਮ ਨਾ ਉਠਾਏ ਜਾਣ ’ਤੇ ਪਾਕਿਸਤਾਨ ਸਰਕਾਰ ਦੀ ਤਿੱਖੀ ਆਲੋਚਨਾ ਵੀ ਕੀਤੀ ਗਈ ਹੈ। ਅੰਤਰਰਾਸ਼ਟਰੀ ਪੱਧਰ ’ਤੇ ਸਮੁੱਚੇ ਦੇਸ਼ਾਂ ਅੰਦਰ ਇਹ ਅਵਾਜ ਉੱਠੀ ਹੈ ਕਿ ਪਾਕਿਸਤਾਨ ਵਿੱਚ ਜਨ ਜੀਵਨ ਸੁਰੱਖਿਅਤ ਨਹੀਂ ਹੈ ਅਤੇ ਉੱਥੇ ਘੱਟ ਗਿਣਤੀਆਂ ਖਾਸ ਕਰਕੇ ਭਾਰਤੀ ਮੂਲ ਦੇ ਨਿਵਾਸੀਆਂ ਤੇ ਕੌਮਾਂ ਨਾਲ ਵਿਤਕਰੇਬਾਜੀ ਅਤੇ ਸੋਸ਼ਣ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਪੀੜ੍ਹਤ ਪਰਿਵਾਰ ਦੁਆਰਾ ਜਗਜੀਤ ਕੌਰ ਨੂੰ ਜਲਦ ਨਾ ਛੱਡੇ ਜਾਣ ਦੀ ਸੂਰਤ ਵਿੱਚ ਖੁਦਕੁਸ਼ੀ ਕਰਨ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਇਸ ਦੇ ਚੱਲਦਿਆਂ ਪਾਕਿਸਤਾਨ ਸਰਕਾਰ ਦੀ ਘਟੀਆ ਕਾਰਜੁਗਾਰੀ ਤੇ ਪੁਲਿਸ ਪ੍ਰਬੰਧ ’ਤੇ ਪ੍ਰਸ਼ਨ ਚਿੰਨ੍ਹ ਵੀ ਲੱਗ ਗਿਆ ਹੈ। ਇਹ ਵੀ ਵਰਨਣਯੋਗ ਹੈ ਕਿ ਪਾਕਿਸਤਾਨ ਵਿੱਚ ਅਜਿਹਾ ਕੋਈ ਇਹ ਪਹਿਲਾ ਮਾਮਲਾ ਨਹੀ ਹੈ, ਬਲਕਿ ਇਸ ਤੋਂ ਪਹਿਲਾ ਵੀ ਅਨੇਕਾਂ ਵਾਰੀ ਹਿੰਦੂ ਤੇ ਸਿੱਖ ਲੜਕੀਆਂ ਨੂੰ ਅਕਸਰ ਅਗਵਾ ਕੀਤਾ ਜਾਂਦਾ ਰਿਹਾ ਹੈ ਅਤੇ ਉਨ੍ਹਾਂ ਨੁੰ ਜਬਰੀ ਇਸਲਾਮ ਕਬੂਲ ਕਰਨ ਲਈ ਵੀ ਦਬਕਾਇਆ ਜਾਂਦਾ ਹੈ। ਇਕ ਪਾਸੇ ਪਾਕਿਸਤਾਨ ਕਰਤਾਰਪੁਰ ਲਾਂਘੇ ਬਾਰੇ ਹਰੀ ਝੰਡੀ ਦੇ ਕੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੇ ਆਪ ਨੂੰ ਭਾਰਤ ਹਿਤੈਸ਼ੀ ਹੋਣ ਦਾ ਡਰਾਮਾ ਰਚ ਰਿਹਾ ਹੈ, ਦੂਜੇ ਪਾਸੇ ਭਾਰਤੀ ਲੋਕਾਂ ਨਾਲ ਉੱਥੇ ਤਾਨਾਸ਼ਾਹੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀਆਂ ਲੜਕੀਆਂ ਨੂੰ ਬੰਧੀ ਬਣਾਇਆ ਜਾ ਰਿਹਾ ਹੈ, ਜਿਸ ਨੂੰ ਕਿ ਭਾਰਤ ਕਦੀ ਵੀ ਸਹਿਣ ਨਹੀਂ ਕਰੇਗਾ।

ਪੰਜਾਬੀ ਮਾਂ ਬੋਲੀ ਸਤਿਕਾਰ ਸਭਾ ਵੱਲੋਂ ਕੀਤੀ ਮਿਹਨਤ ਰੰਗ ਲਿਆਉਣ ਲੱਗੀ

ਬਰੇਸ਼ੀਆ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ