in

ਮੈਂਨੂੰ ਇਕੋ ਰੂਪ ਹੀ ਨਜ਼ਰ ਆਉੁਂਦਾ ਗੁਰੂ ਨਾਨਕ ਤੇ ਗੁਰੂ ਰਵਿਦਾਸ ਦਾ – ਬਾਬਾ ਗੁਲਾਬ ਸਿੰਘ

ਰੋਮ (ਇਟਲੀ) (ਦਲਵੀਰ ਕੈਂਥ) – ਨਫ਼ਰਤ ਦੇ ਰੁੱਖ ਲਾਉਣ ਵਾਲਿਓ ਆਪਸ ਵਿੱਚ ਵੰਡ ਪਾਉਣ ਪਾਉਣ ਵਾਲਿਓ 100 ਦੀ 1 ਸੁਣਾਵਾਂ ਮੈਂ, ਤੁਹਾਡੀ ਦੇਖਣ ਵਾਲੀ ਅੱਖ ਨਹੀਂ ਗੁਰੂ ਰਵਿਦਾਸ ਤੇ ਬਾਬਾ ਨਾਨਕ ਇੱਕ ਦੂਜੇ ਤੋਂ ਵੱਖ ਨਹੀਂ। ਇਹ ਧਾਰਮਿਕ ਰਚਨਾ ਆਪਣੀ ਦਮਦਾਰ ਤੇ ਬੁਲੰਦ ਆਵਾਜ਼ ਵਿੱਚ ਪ੍ਰਸਿੱਧ ਪ੍ਰਚਾਰਕ ਤੇ ਕੀਰਤਨੀਏ ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲਿਆਂ ਨੇ ਜਦੋਂ ਇਟਲੀ ਦੇ ਸੂਬੇ ਲਾਸੀਓ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ (ਲਾਤੀਨਾ) ਵਿਖੇ ਸਜੇ ਵਿਸ਼ਾਲ ਧਾਰਮਿਕ ਦੀਵਾਨ ਦੌਰਾਨ ਸੰਗਤਾਂ ਨੂੰ ਸੁਣਾਈ ਤਾਂ ਹਾਜ਼ਰੀਨ ਸੰਗਤਾਂ ਭਗਤੀ ਰਸ ਵਿੱਚ ਅਸ਼ ਅਸ਼ ਕਰ ਉੱਠੀਆਂ।
ਬਾਬਾ ਗੁਲਾਬ ਸਿੰਘ ਜਿਹਨਾਂ ਨੇ ਅਨੇਕਾਂ ਧਾਰਮਿਕ ਸ਼ਬਦਾਂ ਤੇ ਰਚਨਾਵਾਂ ਨਾਲ ਦੁਨੀਆ ਭਰ ਵਿੱਚ ਰੈਣ ਬਸੇਰਾ ਕਰਦੀ ਸੰਗਤ ਨੂੰ ਹਊਮੈ ਨੂੰ ਤਿਆਗ ਕਿ ਅਕਾਲ ਪੁਰਖ ਦੇ ਹੋਕੇ ਸੱਚ ਨਾਲ ਜੁੜਨ ਦਾ ਹੋਕਾ ਦਿੱਤਾ। ਬਾਬਾ ਗੁਲਾਬ ਸਿੰਘ ਅੱਜਕਲ੍ਹ ਆਪਣੀ ਵਿਸ਼ੇਸ਼ ਪਲੇਠੀ ਯੂਰਪ ਫੇਰੀ ‘ਤੇ ਹਨ ਤੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਦੇ ਦਰਸ਼ਨ ਕਰਦਿਆਂ ਵਿਸ਼ਾਲ ਧਾਰਮਿਕ ਦੀਵਾਨਾਂ ਤੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮਿਸ਼ਨ ਦਾ ਝੰਡਾ ਬੁਲੰਦ ਕਰ ਰਹੇ ਹਨ।
ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ (ਲਾਤੀਨਾ) ਵਿਖੇ ਸਜੇ ਦੀਵਾਨਾਂ ਦੌਰਾਨ ਆਪਣੀਆਂ ਪ੍ਰਸਿੱਧ ਧਾਰਮਿਕ ਰਚਨਾਵਾਂ ਸੰਗਤਾਂ ਦੇ ਮਨਮੁੱਖ ਕੀਤੀਆਂ, ਜਿਹੜੀਆਂ ਕਿ ਦੁਨੀਆਂ ਕਮਾਈ ਕਰਨ ਦੇ ਨਾਲ ਇਨਸਾਨ ਨੂੰ ਸੱਚ ਦੀ ਕਮਾਈ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਉਹਨਾਂ ਇਹ ਗੱਲ ਵੀ ਉਚੇਚੇ ਤੌਰ ‘ਤੇ ਕਹੀ ਕਿ ਜਿਹੜੇ ਸਖ਼ਸ਼ ਸਾਡੇ ਗੁਰੂ ਸਹਿਬਾਨਾਂ ਦੇ ਨਾਮ ਉੱਪਰ ਕਿਸੇ ਵੀ ਤਰ੍ਹਾਂ ਦੀ ਸਿਆਸਤ ਖੇਡ ਕੇ ਸੰਗਤਾਂ ਵਿੱਚ ਵੰਡ ਪਾਉਣ ਦੀ ਅਸਫ਼ਲ ਕੋਸ਼ਿਸ਼ ਕਰਦੇ ਹਨ, ਉਹਨਾਂ ਨੂੰ ਅਜਿਹੇ ਕੰਮਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਅਜਿਹੇ ਕੰਮ ਦੌਜਖ਼ ਦੇ ਰਾਹ ਵੱਲ ਲਿਜਾਂਦੇ ਹਨ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਉਸ ਵਿੱਚ ਵਿਰਾਜਮਾਨ 36 ਮਹਾਂਪੁਰਸ਼ ਸਭ ਸਤਿਗੁਰੂ ਤੇ ਪੂਜਨਯੋਗ ਹਨ। ਇਸ ਸੱਚ ਨੂੰ ਸਮੁੱਚੀ ਕਾਇਨਾਤ ਨੂੰ ਸਮਝਣ ਦੀ ਅਹਿਮ ਲੋੜ ਹੈ।
ਬਾਬਾ ਗੁਲਾਬ ਸਿੰਘ ਦੇ ਇਹਨਾਂ ਦੀਵਾਨਾਂ ਦੌਰਾਨ ਸੰਗਤਾਂ ਭਗਤੀ ਭਾਵਨਾ ਵਿੱਚ ਗਹਿਗਚ ਹੋਕੇ ਵੈਰਾਗੀ ਹੋ ਗੁਰੂ ਦੇ ਜੈਕਾਰੇ ਲਗਾ ਰਹੀਆਂ ਸਨ, ਜਿਹਨਾਂ ਨਾਲ ਸਾਰਾ ਪੰਡਾਲ ਗੂੰਜ ਰਿਹਾ ਸੀ। ਇਸ ਮੌਕੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ (ਲਾਤੀਨਾ) ਦੀ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਗੁਲਾਬ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਤੇ ਆਈਆਂ ਸੰਗਤਾਂ ਲਈ ਗੁਰੂ ਦੇ ਅਨੇਕਾਂ ਪਕਵਾਨਾਂ ਦੇ ਲੰਗਰ ਅਤੁੱਟ ਵਰਤੇ। ਇਸ ਵਿਸ਼ਾਲ ਧਾਰਮਿਕ ਦੀਵਾਨ ਦੌਰਾਨ ਹਜ਼ਾਰਾਂ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਖੇ ਨਤਮਸਤਕ ਹੋਈਆਂ। ਇਸ ਮੌਕੇ ਬਾਬਾ ਮਨਜੀਤ ਹੁਰਾਂ ਵੀ ਸੰਗਤਾਂ ਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ।

Marriage Notice/Pubblicazione di Matrimonio

Marriage Notice/Pubblicazione di Matrimonio