ਪਾਕਿਸਤਾਨ ਦੇ ਸੂਬਾ ਸਿੰਧ ਵਿੱਚ ਪਹਿਲੀ ਵਾਰ ਇੱਕ ਹਿੰਦੂ ਕੁੜੀ ਪੁਸ਼ਪਾ ਕੋਹਲੀ ਨੂੰ ਪੁਲਿਸ ਅਧਿਕਾਰੀ ਬਣਨ ਦਾ ਮਾਣ ਹਾਸਲ ਹੋਇਆ ਹੈ। ਉਸ ਦਾ ਨਾਂਅ ਪੁਸ਼ਪਾ ਕੋਹਲੀ ਹੈ ਤੇ ਉਹ ਬਾਕਾਇਦਾ ਮੁਕਾਬਲੇ ਦਾ ਇਮਤਿਹਾਨ ਪਾਸ ਕਰ ਕੇ ਏਐੱਸਆਈ ਬਣੀ ਹੈ। ਪੁਸ਼ਪਾ ਕੋਹਲੀ ਦੇ ਏਐੱਸਆਈ ਬਣਨ ਬਾਰੇ ਖ਼ਬਰ ਮਨੁੱਖੀ ਅਧਿਕਾਰਾਂ ਬਾਰੇ ਕਾਰਕੁੰਨ ਕਪਿਲ ਦੇਵ ਨੇ ਆਪਣੇ ਟਵਿਟਰ ਹੈਂਡਲ ’ਤੇ ਸ਼ੇਅਰ ਕੀਤੀ ਹੈ।
ਬੀਤੇ ਜਨਵਰੀ ਮਹੀਨੇ ਸੁਮਨ ਪਵਨ ਬੋਦਾਨੀ ਨੂੰ ਜੱਜ ਨਿਯੁਕਤ ਕੀਤਾ ਗਿਆ ਸੀ। ਸੁਮਨ ਬੋਦਾਨੀ ਨੇ ਤਦ ਆਖਿਆ ਸੀ ਕਿ ਉਹ ਉਹ ਸਿੰਧ ਦੇ ਘੱਟ ਵਿਕਸਤ ਦਿਹਾਤੀ ਇਲਾਕੇ ਨਾਲ ਸਬੰਧਤ ਹੈ ਤੇ ਉਸ ਨੇ ਗ਼ਰੀਬੀ ਤੇ ਹੋਰ ਬਹੁਤ ਸਾਰੀਆਂ ਚੁਣੌਤੀਆਂ ਵੇਖੀਆਂ ਹਨ।
ਪਾਕਿਸਤਾਨ ਦੀਆਂ ਘੱਟ–ਗਿਣਤੀਆਂ ਦੀ ਆਬਾਦੀ ਦੀ ਜੇ ਗੱਲ ਕੀਤੀ ਜਾਵੇ, ਤਾਂ ਇਸ ਦੇਸ਼ ਵਿੱਚ ਸਭ ਤੋਂ ਵੱਧ ਗਿਣਤੀ ਹਿੰਦੂਆਂ ਦੀ 75 ਲੱਖ ਹੈ। ਜ਼ਿਆਦਾਤਰ ਹਿੰਦੂ ਪਾਕਿਸਤਾਨ ਦੇ ਸੂਬਾ ਸਿੰਧ ਵਿੱਚ ਹੀ ਰਹਿ ਰਹੇ ਹਨ।