ਚੰਦਰਯਾਨ -2 ਲੈਂਡਰ ‘ਵਿਕਰਮ’ ਦੀ ਚੰਦ ਦੀ ਸਤਹ ‘ਤੇ ਇਤਿਹਾਸਕ ਸਾਫਟ ਲੈਂਡਿੰਗ ਉੱਤੇ ਨਾ ਸਿਰਫ ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆ ‘ਤੇ ਨਜ਼ਰ ਹੈ।
ਇਸਰੋ ਦੇ ਵਿਗਿਆਨੀ ਵੀ ਮਿਸ਼ਨ ਚੰਦਰਯਾਨ-2 ਅਤੇ ਇਸ ਦੇ ਹਰ ਅਪਡੇਟਸ ਉੱਤੇ ਨਿਰੰਤਰ ਨਜ਼ਰ ਰੱਖ ਰਹੇ ਹਨ। 22 ਜੁਲਾਈ ਨੂੰ ਜਦੋਂ ਚੰਦਰਯਾਨ-2 ਨੇ ਉਡਾਣ ਭਰੀ ਸੀ, ਉਦੋ ਤੋਂ ਹੀ ਇਸਰੋ ਦੇ ਵਿਗਿਆਨੀਆਂ ਦੀ ਟੀਮ ਹਰ ਰੋਜ਼ 16-16 ਘੰਟੇ ਕੰਮ ਕਰ ਰਹੀ ਹੈ। ਚੰਦਰਮਾ ਦੇ ਦੱਖਣ ਧਰੁਵ ‘ਤੇ ਚੰਦਰਯਾਨ -2 ਦੇ ਸਾਫਟ ਲੈਂਡਿੰਗ’ ਉੱਤੇ ਵਿਗਿਆਨਕ ਮਿਸ਼ਨ ਆਪ੍ਰੇਸ਼ਨ ਕੰਪਲੈਕਸ ਨਾਲ ਟੈਲੀਮੇਟਰੀ ਪੈਰਾਮੀਟਰਸ ਨੂੰ ਟਰੈਕ ਕਰ ਰਹੇ ਹਨ। ਚੰਦਰਯਾਨ -2 ਦੇ ਉਤਰਨ ‘ਤੇ ਇਸਰੋ ਦੇ ਮੁਖੀ ਸਿਵਨ ਨੇ ਕਿਹਾ ਕਿ ਜਦੋਂ ਇਹ ਉਤਰੇਗਾ, ਉਸ ਸਮੇਂ ਬਹੁਤ ਜ਼ਿਆਦਾ ਘਬਹਾਰਟ ਹੋਵੇਗੀ। ਇਸਰੋ ਦੇ ਮੁਖੀ ਸਿਵਨ ਨੇ ਚੰਦਰਮਾ ‘ਤੇ ਚੰਦਰਯਾਨ -2 ਦੇ ਵਿਕਰਮ ਲੈਂਡਰ ਦੇ ਸਾਫਟ ਲੈਂਡਿੰਗ ਦੇ 15 ਮਿੰਟ ਨੂੰ ਦਹਿਸ਼ਤ ਦੇ 15 ਮਿੰਟ ਦੇ ਰੂਪ ਵਿੱਚ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਦਿਲ ਦੀ ਧੜਕਨ ਰੁਕਣ ਵਾਲੇ ਪਲ ਹੋਣਗੇ ਚੰਦ ‘ਤੇ ਚੰਦਰਯਾਨ-2 ਦੀ ਲੈਂਡਿੰਗ।