ਇਟਲੀ ਵਿੱਚ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਚੱਲ ਰਹੀ ਤੇਜ਼ ਗਰਮੀ ਦੀ ਲਹਿਰ ਬੁੱਧਵਾਰ ਨੂੰ ਵੀ ਲਗਾਤਾਰ ਜਾਰੀ ਰਹਿਣ ਵਾਲੀ ਹੈ, ਜਿਸ ਕਾਰਨ ਇਟਲੀ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਰੈੱਡ ਅਲਰਟ 17 ਤੋਂ ਵੱਧ ਕੇ 18 ਹੋ ਗਿਆ ਹੈ।
ਜਦੋਂ ਸਿਹਤ ਮੰਤਰਾਲਾ ਕਿਸੇ ਸ਼ਹਿਰ ਨੂੰ ਰੈੱਡ ਅਲਰਟ ‘ਤੇ ਰੱਖਦਾ ਹੈ ਤਾਂ ਇਸਦਾ ਮਤਲਬ ਹੈ ਕਿ ਗਰਮੀ ਇੰਨੀ ਤੇਜ਼ ਹੈ ਕਿ ਇਹ ਸਿਹਤਮੰਦ ਲੋਕਾਂ ਲਈ ਖ਼ਤਰਾ ਹੈ ਨਾ ਕਿ ਸਿਰਫ਼ ਕਮਜ਼ੋਰ ਸਮੂਹਾਂ ਜਿਵੇਂ ਕਿ ਬਿਮਾਰ ਅਤੇ ਬਜ਼ੁਰਗਾਂ ਲਈ।
ਬੁੱਧਵਾਰ ਨੂੰ ਰੈੱਡ ਅਲਰਟ ‘ਤੇ ਸ਼ਹਿਰ ਹਨ ਅਨਕੋਨਾ, ਬੋਲੋਨੀਆ, ਬੋਲਜ਼ਾਨੋ, ਬ੍ਰੇਸ਼ੀਆ, ਕਾਂਮਪੋਬਾਸੋ, ਫਲੋਰੈਂਸ, ਫ੍ਰੋਸਿਨੋਨੇ, ਜੇਨੋਆ, ਲਾਤੀਨਾ, ਮਿਲਾਨ, ਪਾਲੇਰਮੋ, ਪੇਰੂਜਾ, ਰੀਏਤੀ, ਰੋਮਾ, ਤੂਰੀਨੋ, ਤ੍ਰਿਏਸਤੇ, ਵੇਰੋਨਾ ਅਤੇ ਵਿਤੇਰਬੋ।
ਇਤਾਲਵੀ ਸੋਸਾਇਟੀ ਆਫ਼ ਅਰਜੈਂਟ ਐਂਡ ਐਮਰਜੈਂਸੀ ਮੈਡੀਸਨ (SIMEU) ਦੇ ਪ੍ਰਧਾਨ, ਆਲੇਸਾਂਦਰੋ ਰੇਕਾਰਦੀ ਨੇ ਦੱਸਿਆ ਕਿ, ਇਟਲੀ ਵਿੱਚ ਗੰਭੀਰ ਗਰਮੀ ਦੀ ਲਹਿਰ ਦੇ ਵਿਚਕਾਰ ਐਮਰਜੈਂਸੀ ਕਮਰਿਆਂ ਵਿੱਚ ਦਾਖਲਾ 20% ਤੱਕ ਵੱਧ ਗਿਆ ਹੈ।
ਇਸ ਦੌਰਾਨ, ਕੋਲਦੀਰੇਤੀ ਫਾਰਮ ਗਰੁੱਪ ਨੇ ਗਰਮੀ ਵਿੱਚ ਫਸਲਾਂ ਦੀ ਕਟਾਈ ਕਰ ਰਹੇ ਅੰਦਾਜ਼ਨ ਪੰਜ ਲੱਖ ਖੇਤ ਮਜ਼ਦੂਰਾਂ ਦੀ ਸੁਰੱਖਿਆ ਲਈ ਵਿਸ਼ੇਸ਼ ਉਪਾਅ ਕਰਨ ਦੀ ਮੰਗ ਕੀਤੀ।
P.E.