ਪਲੇਰਮੋ (ਇਟਲੀ) (ਕੈਂਥ) – ਇਟਲੀ ਵਿੱਚ ਰੈਣ ਬਸੇਰਾ ਕਰਦੇ ਭਾਰਤੀ ਭਾਈਚਾਰੇ ਨੂੰ ਪਾਸਪੋਰਟ ਸੰਬਧੀ ਪੇਸ਼ ਆਉੁਂਦੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਅਤੇ ਜਿਹੜੇ ਭਾਰਤੀ ਅੰਬੈਂਸੀ ਰੋਮ ਤੋਂ ਬਹੁਤ ਦੂਰ ਰਹਿੰਦੇ ਹਨ, ਜਿਹਨਾਂ ਨੂੰ ਭਾਰਤੀ ਅੰਬੈਂਸੀ ਰੋਮ ਆਉਣ ਨੂੰ 8-10 ਘੰਟੇ ਜਾਂ ਇਸ ਤੋਂ ਵੀ ਵੱਧ ਸਮਾਂ ਲੱਗਦਾ ਹੈ, ਜਿਹੜੇ ਭਾਰਤੀਆਂ ਨੂੰ ਕੰਮਾਂ -ਕਾਰਾਂ ਕਾਰਨ ਛੁੱਟੀ ਨਹੀਂ ਮਿਲਦੀ ਜਾਂ ਛੋਟੇ ਬੱਚਿਆਂ ਨਾਲ ਰੋਮ ਆਉਣ ਵਿੱਚ ਬਹੁਤ ਪ੍ਰੇਸ਼ਾਨੀ ਝੱਲਣੀ ਪੈਂਦੀ ਅਜਿਹੇ ਇਲਾਕਿਆਂ ਵਿੱਚ ਰਾਜਦੂਤ ਵਾਣੀ ਰਾਓ ਦੇ ਦਿਸ਼ਾ-ਨਿਰਦੇਸ਼ਾਂ ਹੇਠ ਭਾਰਤੀ ਅੰਬੈਂਸੀ ਰੋਮ ਵੱਲੋਂ ਵਿਸ਼ੇਸ਼ ਪਾਸਪੋਰਟ ਕੈਂਪ ਲਗਾਏ ਜਾਂਦੇ ਹਨ, ਤਾਂ ਜੋ ਉਹਨਾਂ ਦਾ ਕੰਮ ਆਸਾਨ ਤੇ ਸੌਖੇ ਢੰਗ ਨਾਲ ਹੋ ਸਕੇ।
ਪਿਛਲੇ ਸਾਲ 2024 ਵਿੱਚ ਸਲੇਰਨੋ, ਬਾਰੀ, ਰੇਜੋਕਲਾਬਰੀਆ ਆਦਿ ਇਲਾਕਿਆਂ ਵਿੱਚ ਅੰਬੈਸੀ ਰੋਮ ਵੱਲੋਂ ਸਫ਼ਲਤਾਪੂਰਵਕ ਪਾਸਪੋਰਟ ਕੈਂਪ ਲੱਗ ਚੁੱਕੇ ਹਨ. ਜਿਹਨਾਂ ਰਾਹੀਂ 1000 ਦੇ ਕਰੀਬ ਭਾਰਤੀ ਲੋਕ ਮੌਕੇ ਦਾ ਲਾਭ ਲੈ ਚੁੱਕੇ ਹਨ। ਹੁਣ ਇਹ ਪਾਸਪੋਰਟ ਕੈਂਪ 28 ਸਤੰਬਰ 2025 ਨੂੰ ਸਚੀਲੀਆ ਸੂਬੇ ਦੇ ਸ਼ਹਿਰ ਪਲੇਰਮੋ ਦੇ ਚੌਂਕ ਕੁਆਰਤੇਰੀ 2 ਵਿੱਚ ਸਵੇਰੇ 9 ਵਜੇ ਤੋਂ ਦੁਪਿਹਰ 1 ਵਜੇ ਤੱਕ ਲੱਗ ਰਿਹਾ ਹੈ. ਜਿਸ ਵਿੱਚ ਸਥਾਨਕ ਭਾਰਤੀ ਜਿੱਥੇ ਆਪਣੇ ਪਾਸਪੋਰਟ ਰਿਨਿਊ ਕਰਨ ਜਾਂ ਪਾਸਪੋਰਟ ਸੰਬੰਧੀ ਹੋਰ ਕੰਮ ਕਰਵਾ ਸਕਦੇ ਹਨ, ਉੱਥੇ ਰਿਨਿਊ ਹੋਏ ਪਾਸਪੋਰਟ ਤੇ ਓ ਸੀ ਆਈ ਕਾਰਡ ਵੀ ਲੈ ਸਕਦੇ ਹਨ. ਜਿਸ ਬਾਬਤ ਬਿਨੇਕਰਤਾ ਇਸ ਲਿੰਕ Consular Camp Palermo (28TH SEPTEMBER 2025)
ਉੱਪਰ ਜਾਂ ਆਨਲਾਈਨ ਫਾਰਮ ਭਰਕੇ ਅੰਬੈਸੀ ਨੂੰ 26 ਸਤੰਬਰ ਤੱਕ ਜਾਣਕਾਰੀ ਜਰੂਰ ਦਵੇ।
ਪ੍ਰੈੱਸ ਨੂੰ ਭਾਰਤੀ ਅੰਬੈਸੀ ਰੋਮ ਵੱਲੋਂ ਭੇਜੀ ਜਾਣਕਾਰੀ ਅਨੁਸਾਰ 28 ਸਤੰਬਰ ਨੂੰ ਲੱਗ ਰਹੇ ਇਸ ਪਾਸਪੋਰਟ ਕੈਂਪ ਤੋਂ ਸਚੀਲੀਆ ਸੂਬੇ ਦੇ ਭਾਰਤੀ ਵੱਧ ਤੋਂ ਵੱਧ ਲਾਭ ਲੈਣ ਲਈ ਕੈਂਪ ਦੇ ਨਿਰਧਾਰਤ ਸਮੇਂ ਅਨੁਸਾਰ ਹੀ ਪਹੁੰਚਣ, ਦੇਰ ਨਾਲ ਆਉਣ ਵਾਲੇ ਬਿਨੇਕਰਤਾ ਨੂੰ ਸੇਵਾਵਾਂ ਦੇਣ ਵਿੱਚ ਕੈਂਪ ਪ੍ਰਬੰਧਕ ਅਸਮਰਥ ਹੋਣਗੇ।
ਭਾਰਤੀਆਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਪਲੇਰਮੋ ਵਿਖੇ ਪਾਸਪੋਰਟ ਕੈਂਪ 28 ਸਤੰਬਰ ਨੂੰ
