ਨਿਯਮਤ ਕਸਰਤ ਕਰਨ ਨਾਲ ਤਣਾਅ ਵਰਗੀਆਂ ਬਿਮਾਰੀਆਂ ਤੋਂ ਬਹੁਤ ਹੱਦ ਤੱਕ ਛੁਟਕਾਰਾ ਪਾਇਆ ਜਾ ਸਕਦਾ ਹੈ। ਕਸਰਤ ਨਾਲ ਇਸਦੀ ਸੰਭਾਵਨਾ ਬਹੁਤ ਘਟ ਜਾਂਦੀ ਹੈ। ਇਕ ਖੋਜ ਵਿਚ ਕੁਝ ਔਰਤਾਂ ਅਤੇ ਪੁਰਸ਼ਾਂ ’ਤੇ ਕਸਰਤ ਤੋਂ ਪੈਣ ਵਾਲੇ ਪ੍ਰਭਾਵਾਂ ਬਾਰੇ ਲਗਾਤਾਰ 8 ਸਾਲ ਤੱਕ ਅਧਿਐਨ ਕੀਤਾ ਗਿਆ ਅਤੇ ਵੇਖਿਆ ਗਿਆ ਕਿ ਜਿਹੜੇ ਨਿਯਮਤ ਰੂਪ ਨਾਲ ਕਸਰਤ ਕਰਦੇ ਸਨ ਉਨ•ਾਂ ਵਿਚ ਤਣਾਅ ਦੀ ਸਮੱਸਿਆ ਬਹੁਤ ਘੱਟ ਪਾਈ ਗਈ। ਮਾਹਿਰਾਂ ਦੇ ਅਨੁਸਾਰ ਕਸਰਤ ਕਰਨ ਨਾਲ ਵਿਅਕਤੀ ਦਾ ਮਾਨਸਿਕ ਪੱਧਰ ਚੰਗਾ ਰਹਿੰਦਾ ਹੈ ਅਤੇ ਇਸ ਦੇ ਉਲਟ ਕਸਰਤ ਨਾ ਕਰਨ ਵਾਲਿਆਂ ਨੂੰ ਤਣਾਅ ਦੀ ਸਮੱਸਿਆ ਵਧੇਰੇ ਰਹਿੰਦੀ ਹੈ। ਇਸ ਲਈ ਜੇਕਰ ਤੁਸੀਂ ਤਣਾਅ ਤੋਂ ਬਚੇ ਰਹਿਣਾ ਚਾਹੁੰਦੇ ਹੋ ਤਾਂ ਨਿਯਮਤ ਰੂਪ ਨਾਲ ਕਸਰਤ ਕਰਨ ਦੀ ਆਦਤ ਜ਼ਰੂਰ ਪਾਓ। ਜ਼ਿਆਦਾ ਦੇਰ ਪੈਦਲ ਚੱਲਣ ਨਾਲ ਦਿਲ ਦੀਆਂ ਬਿਮਾਰੀਆਂ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ। ਮਾਹਿਰਾਂ ਅਨੁਸਾਰ ਇਹ ਜ਼ਰੂਰੀ ਨਹੀਂ ਕਿ ਤੁਸੀਂ ਬਹੁਤ ਤੇਜ਼ ਰਫ਼ਤਾਰ ਨਾਲ ਦੌੜੋ ਬਲਕਿ ਇਹ ਜ਼ਰੂਰੀ ਹੈ ਕਿ ਤੁਸੀਂ ਕਿੰਨੇ ਸਮੇਂ ਤੱਕ ਕਸਰਤ ਕਰਦੇ ਹੋ ਅਤੇ ਉਸ ਵਿਚ ਕਿੰਨੀ ਲਗਾਤਾਰਤਾ ਹੈ। ਉਸ ਦਾ ਲਾਭ ਤਾਂ ਹੀ ਸਰੀਰ ਨੂੰ ਮਿਲ ਸਕਦਾ ਹੈ ਇਸ ਲਈ ਜ਼ਿਆਦਾ ਤੋਂ ਜ਼ਿਆਦਾ ਪੈਦਲ ਚਲੋ ਅਤੇ ਤੰਦਰੁਸਤ ਰਹੋ।