ਮਿਲਾਨ (ਇਟਲੀ) 2 ਅਕਤੂਬਰ (ਸਾਬੀ ਚੀਨੀਆਂ) – ਦੱਖਣੀ ਇਟਲੀ ਵਿਚ ਵੱਸੇ ਸ਼ਹਿਰ ਫੌਜਾ ਵਿਚ ਸਥਾਨਕ ਪੰਜਾਬੀ ਮੁਟਿਆਰਾਂ ਵੱਲੋਂ ਪੰਜਾਬੀ ਵਿਰਸੇ ਦੀਆ ਬਾਂਤਾਂ ਪਾਉਂਦਾ ਇਕ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਇਕੱਠੀਆ ਹੋਈਆਂ ਪੰਜਾਬਣਾਂ ਵੱਲੋਂ ਗਿੱਧੇ ਭੰਗੜੇ ਨਾਲ ਖੂਬ ਰੰਗ ਬੰਨ੍ਹਿਆ ਗਿਆ। ਛੋਟੇ ਛੋਟੇ ਬੱਚਿਆਂ ਵੱਲੋਂ ਪੰਜਾਬੀ ਗੀਤਾਂ ‘ਤੇ ਡਾਂਸ ਕਰ ਕੇ ਕਲ੍ਹਾ ਦੇ ਜੌਹਰ ਵਿਖਾਏ ਗਏ। ਦੱਸਣਯੋਗ ਹੈ ਕਿ ਇਟਲੀ ਦੇ ਇਨਾਂ ਇਲਾਕਿਆਂ ਵਿਚ ਭਾਰਤੀ ਭਾਈਚਾਰੇ ਦੀ ਅਬਾਦੀ ਘੱਟ ਹੋਣ ਕਰ ਕੇ ਅਜਿਹੇ ਪ੍ਰੋਗਰਾਮ ਘੱਟ ਹੁੰਦੇ ਹਨ, ਪਰ ਜਦੋਂ ਵੀ ਕੋਈ ਧਾਰਮਿਕ ਜਾਂ ਸੱਭਿਆਚਾਰਕ ਪ੍ਰੋਗਰਾਮ ਹੁੰਦਾ ਹੈ ਤਾ ਇਨ੍ਹਾਂ ਪੰਜਾਬੀਆਂ ਦਾ ਉਤਸ਼ਾਹ ਵੇਖਿਆ ਹੀ ਬਣਦਾ ਹੈ। ਪੰਜਾਬੀ ਸੱਭਿਆਚਾਰ ਵਿਰਸੇ ਦੀ ਸਾਂਭ ਸੰਭਾਲ ਅਤੇ ਪ੍ਰਫੁੱਲਿਤਾ ਲਈ ਕਰਵਾਏ ਇਸ ਪ੍ਰੋਗਰਾਮ ਵਿਚ ਪੰਜਾਬ ਦੀਆਂ ਝਲਕ ਪੈ ਰਹੀ ਸੀ। ਪੰਜਾਬੀ ਮੁਟਿਆਰਾਂ ਰਵਾਇਤੀ ਪਹਿਰਾਵੇ ਵਿਚ ਸੱਜੀਆਂ ਇਸ ਪ੍ਰੋਗਰਾਮ ਦੀਆਂ ਰੌਣਕਾਂ ਨੂੰ ਚਾਰ ਚੰਨ੍ਹ ਲਾ ਰਹੀਆ ਸਨ।
ਪ੍ਰਬੰਧਕ ਬੀਬੀਆਂ ਕਮਲਜੀਤ ਕੌਰ, ਮੀਨਾ ਭਾਟੀਆ, ਰਾਜਵਿੰਦਰ ਕੌਰ, ਸੁਨੀਤਾ ਰਾਣੀ, ਹਰਪ੍ਰੀਤ ਕੌਰ, ਮਨਜੀਤ ਕੌਰ, ਗੀਤਾ ਸ਼ਰਮਾ, ਜਸਪਾਲ ਕੌਰ ਅਤੇ ਰਵਿੰਦਰ ਰਵੀ ਨੇ ਆਖਿਆ ਕਿ, ਉਨ੍ਹਾਂ ਵੱਲੋਂ ਥੋੜੇ ਸਮੇਂ ਵਿਚ ਕੀਤੇ ਪ੍ਰਬੰਧਾਂ ਨੂੰ ਜਿਸ ਤਰ੍ਹਾਂ ਹੌਸਲਾ ਅਫਜਾਈ ਮਿਲ ਰਹੀ ਹੈ, ਉਹ ਆਉਂਦੇ ਸਾਲ ਇਸ ਤੋਂ ਵੀ ਵਧੀਆ ਪ੍ਰੋਗਰਾਮ ਕਰਵਾਉਣਗੀਆਂ। ਦੱਸਣਯੋਗ ਹੈ ਕਿ ਪੱਛਮੀ ਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਵੱਲੋਂ ਪੰਜਾਬੀ ਸੱਭਿਆਚਾਰ ਤੇ ਕਲਚਰ ਨੂੰ ਬਚਾਉਣ ਲਈ ਕਰਵਾਏ ਜਾ ਰਹੇ ਸੱਭਿਆਚਾਰਕ ਪ੍ਰੋਗਰਾਮ ਸੋਨੇ ‘ਤੇ ਸੁਹਾਗੇ ਵਾਲੀ ਗੱਲ ਸਾਬਤ ਹੋ ਰਹੇ ਹਨ।