ਕਾਠਮੰਡੂ ਵਿਚ ਨੇਪਾਲ ਦੀ ਇਕ ਅਦਾਲਤ ਨੇ ਇੱਕ ਪੱਤਰਕਾਰ ਨੂੰ ਪ੍ਰਤੀਕ ਰੂਪ ਵਿੱਚ ਇੱਕ ਘੰਟਾ ਜੇਲ੍ਹ ਅਤੇ ਉਸ ਨੂੰ ਇੱਕ ਰੁਪਏ ਦਾ ਜੁਰਮਾਨਾ ਦੇਣ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਹ ਸਜ਼ਾ ਨਾਬਾਲਿਗ ਨਾਲ ਬਲਾਤਕਾਰ ਦੀ ਖ਼ਬਰ ਨੂੰ ਸਨਸਨੀਖੇਜ਼ ਕਰਨ ਅਤੇ ਵਿਗਾੜਨ ਲਈ ਪੱਤਰਕਾਰ ਨੂੰ ਦਿੱਤੀ। ਖਬਰ ਅਨੁਸਾਰ ਇਕ ਅਖਬਾਰ ਵਿਚ ਕੰਮ ਕਰਨ ਵਾਲੇ ਪੱਤਰਕਾਰ ਨੇ ਆਪਣੇ ਉਤੇ ਲੱਗੇ ਸਾਰੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ, ਉਸ ਨੇ ਅਜਿਹਾ ਕੁਝ ਗਲਤ ਨਹੀਂ ਕੀਤਾ।
ਪੁਲਿਸ ਨੇ ਦੱਸਿਆ ਕਿ, ਪੱਤਰਕਾਰ ਨੂੰ ਕੰਚਨਪੁਰ ਜ਼ਿਲ੍ਹਾ ਅਦਾਲਤ ਨੇ ਇਹ ਸਜ਼ਾ ਮਾਣਹਾਨੀ ਦੇ ਕੇਸ ਵਿਚ ਸੁਣਾਈ ਹੈ, ਜਿਸ ਵਿਚ ਉਸਨੇ 13 ਸਾਲ ਦੀ ਬੱਚੀ ਦੀ ਹੱਤਿਆ ਅਤੇ ਕਤਲ ਦੀ ਖਬਰ ਨੂੰ ਸਨਸਨੀ ਤਰੀਕੇ ਅਤੇ ਤੋੜ-ਮਰੋੜ ਕੇ ਛਾਪਿਆ ਸੀ। ਪੱਤਰਕਾਰ ਨੂੰ ਇਕ ਘੰਟੇ ਲਈ ਜੇਲ ਅਤੇ ਇਕ ਰੁਪਇਆ ਬਤੌਰ ਜੁਰਮਾਨਾ ਅਦਾ ਕਰਨ ਤੋਂ ਬਾਅਦ ਛੱਡ ਦਿੱਤਾ ਗਿਆ। ਨਾਬਾਲਗ ਲੜਕੀ ਦੀ ਪਿਛਲੇ ਸਾਲ ਕੰਚਨਪੁਰ ਜ਼ਿਲ੍ਹੇ ਵਿਚ ਅਗਵਾ ਕਰਨ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਸੀ। ਹਾਲਾਂਕਿ ਦੋਸ਼ੀ ਹਾਲੇ ਤੱਕ ਗ੍ਰਿਫਤਾਰ ਨਹੀਂ ਹੋਇਆ।