in

ਆਰਜੀਨਿਆਨੋ ਵਿਖੇ ਸ਼ਿਵਰਾਤਰੀ ਦੇ ਸਬੰਧ ਵਿੱਚ ਭੰਡਾਰਾ 23 ਫਰਵਰੀ ਨੂੰ

ਵਿਚੈਂਸਾ (ਇਟਲੀ) 20 ਫਰਵਰੀ (ਪੱਤਰ ਪ੍ਰੇਰਕ) – ਸਨਾਤਨ ਧਰਮ ਮੰਦਰ ਆਰਜੀਨਿਆਨੋ ਵਿਖੇ ਮੰਦਰ ਕਮੇਟੀ ਦੁਆਰਾ ਸਮੂਹ ਸ਼ਰਧਾਲੂਆਂ, ਭਗਤਾਂ ਦੇ ਸਹਿਯੋਗ ਨਾਲ ਮਹਾਂ ਸ਼ਿਵਾਰਾਤਰੀ 21 ਫਰਵਰੀ ਨੂੰ ਮਨਾਈ ਜਾਵੇਗੀ, ਜਦੋਂ ਕਿ ਇਸ ਸਬੰਧ ਵਿੱਚ ਭੰਡਾਰਾ 23 ਫਰਵਰੀ ਨੂੰ ਐਤਵਾਰ ਵਾਲੇ ਦਿਨ ਹੋਵੇਗਾ। ਮੰਦਰ ਕਮੇਟੀ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ 21 ਫਰਵਰੀ ਨੂੰ ਸ਼ੁੱਕਰਵਾਰ ਵਾਲੇ ਦਿਨ ਸਾਰਾ ਦਿਨ ਪੂਜਾ ਹੋਵੇਗੀ। ਮੰਦਰ ਕਮੇਟੀ ਦੁਆਰਾ ਸਮੂਹ ਭਗਤਾਂ ਨੂੰ ਸ਼ਿਵ ਪੂਜਾ ਅਤੇ ਭੰਡਾਰੇ ਵਿੱਚ ਵਧ-ਚੜ੍ਹ ਕੇ ਪਹੁੰਚਣ ਦੀ ਨਿਮਰਤਾ ਸਹਿਤ ਅਪੀਲ ਕੀਤੀ ਗਈ ਹੈ। ਦੱਸਣਯੋਗ ਹੈ ਕਿ ਸਨਾਤਨ ਧਰਮ ਮੰਦਰ ਨਾਰਥ ਇਟਲੀ ਦੇ ਵਿਚੈਂਸਾ ਜਿਲ੍ਹੇ ਦੇ ਸ਼ਹਿਰ ਆਰਜੀਨਿਆਨੋ ਵਿਖੇ ਸਥਿਤ ਹੈ। ਮੰਦਰ ਵਿੱਚ ਹਿੰਦੂ ਧਰਮ ਨਾਲ ਸਬੰਧਿਤ ਦਿਹਾੜੇ, ਤਿਉਹਾਰ ਤੇ ਰੀਤੀ ਰਿਵਾਜ ਬਹੁਤ ਹੀ ਸ਼ਰਧਾ ਤੇ ਉਤਸ਼ਾਹਪੂਰਵਕ ਮਨਾਏ ਜਾਂਦੇ ਹਨ।

ਭਾਰਤ, ਧਾਰਮਿਕ ਆਜ਼ਾਦੀ ਮਾਮਲੇ ’ਚ ਵਿਸ਼ੇਸ਼ ਚਿੰਤਾ ਵਾਲਾ ਦੇਸ਼?

ਬਰੋਕੋਲੀ ਸਲਾਦ