in

ਇਟਲੀ ਦੀਆਂ ਸੰਗਤਾਂ ਵੱਲੋ ਹੜ ਪ੍ਰਭਾਵਿਤ ਇਲਾਕਿਆਂ ਲਈ 4 ਲੱਖ ਰੁਪਿਆਂ ਦੀ ਮਦਦ

'ਆਸ ਦੀ ਕਿਰਨ' ਦੇ ਮੈਂਬਰ, ਸੰਤ ਸੀਚੇਵਾਲ ਨੂੰ ਚੈੱਕ ਭੇਟ ਕਰਦੇ ਹੋਏ।
‘ਆਸ ਦੀ ਕਿਰਨ’ ਦੇ ਮੈਂਬਰ, ਸੰਤ ਸੀਚੇਵਾਲ ਨੂੰ ਚੈੱਕ ਭੇਟ ਕਰਦੇ ਹੋਏ।

ਮਿਲਾਨ (ਇਟਲੀ) 14 ਫਰਵਰੀ (ਸਾਬੀ ਚੀਨੀਆਂ) – ਪਿਛਲੇ ਸਾਲ ਹੜਾਂ ਦੀ ਮਾਰ ਹੇਠ ਆਏ ਦੋਆਬਾ ਇਲਾਕੇ ਦੇ ਸਤੁਲਜ ਦਰਿਆ ਦੇ ਬੰਨ੍ਹਾਂ ਨੂੰ ਪੱਕਾ ਕਰਨ ਲਈ ਇਟਲੀ ਦੀ ਮਸ਼ਹੂਰ ਸਮਾਜ ਸੇਵੀ ਸੰਸਥਾ ‘ਆਸ ਦੀ ਕਿਰਨ’ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਚਾਰ ਲੱਖ ਰੁਪਏ ਭੇਂਟ ਕੀਤੇ ਗਏ ਹਨ। ਦੱਸਣਯੋਗ ਹੈ ਕਿ ਸੰਤ ਸੀਚੇਵਾਲ ਵੱਲੋਂ ਪਿੰਡ ਗਿੱਦੜ ਪਿੰਡੀ (ਜਲੰਧਰ) ਦੇ 120 ਸਾਲ ਪੁਰਾਣੇ ਪੁੱਲ ਥੱਲਿਉਂ ਮਿੱਟੀ ਚੁੱਕ ਕੇ ਬੰਨਾਂ ਨੂੰ ਉੱਚੇ ਤੇ ਪੱਕੇ ਕੀਤੇ ਜਾ ਰਿਹਾ ਹੈ। ਇਨਾਂ ਕਾਰਜਾਂ ਲਈ ਇਟਲੀ ਦੀ ਸੰਗਤ ਵੱਲੋਂ ਮਾਇਆ ਭੇਜੀ ਗਈ ਹੈ ਤਾਂ ਜੋ ਅਗਲੇ ਸਾਲ ਆਉਣ ਵਾਲੇ ਮੀਂਹਾਂ ਤੋਂ ਪਹਿਲਾਂ ਬੰਨ੍ਹਾਂ ਨੂੰ ਮਜਬੂਤ ਕੀਤਾ ਜਾ ਸਕੇ। ਰੋਮ ਇਲਾਕੇ ਦੀਆਂ ਸੰਗਤਾਂ ਵੱਲੋਂ ਇਸ ਤੋਂ ਪਹਿਲਾਂ ਵੀ ਸਾਢੇ 3 ਲੱਖ ਰੁਪਏ ਦਸਵੰਦ ਵਜੋਂ ਭੇਜੇ ਜਾ ਚੁੱਕੇ ਸਨ।
ਦੂਰ ਸੰਚਾਰ ਰਾਹੀਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਖਿਆ ਕਿ, ਅਜਿਹੇ ਕਾਰਜ ਕਿਸੇ ਦੇ ਨਿੱਜੀ ਨਹੀਂ ਹੁੰਦੇ ਤੇ ਇਨਾਂ ਨੂੰ ਸੰਗਤ ਦੇ ਸਹਿਯੋਗ ਤੋਂ ਬਿਨਾਂ ਪੂਰੇ ਕਰਨਾ ਬਹੁਤ ਮੁਸ਼ਕਿਲ ਹੈ। ਉਨ੍ਹਾਂ ਇਟਲੀ ਦੀਆਂ ਸੰਗਤਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਜਿੰਨਾਂ ਹੜ੍ਹਾਂ ਦੀ ਰੋਕਥਾਮ ਲਈ ਕੀਤੇ ਜਾ ਰਹੇ ਅਗਾਹੂੰ ਉਪਰਾਲਿਆਂ ਲਈ ਇਹ ਸੇਵਾ ਭੇਜੀ ਹੈ।

ਮਸਰੀ ਐਂਡ ਕੋਕੋਨਟ ਕਰੀ

ਹਾਫਿਜ਼ ਸਈਦ ਨੂੰ ਅਦਾਲਤ ਨੇ ਅੱਤਵਾਦੀ ਫੰਡਿੰਗ ਮਾਮਲੇ ‘ਚ ਸੁਣਾਈ 5 ਸਾਲ ਦੀ ਸਜ਼ਾ